ਮੋਹਾਲੀ ’ਚ ਨਵੇਂ ਆਰਕੀਟੈਕਚਰਲ ਹੱਬ ਦੀ ਘੁੰਡ ਚੁਕਾਈ : ਵਿਵਾ ਕੰਪੋਜਿਟ ਪੈਨਲਸ ਪ੍ਰਾਈਵੇਟ ਲਿਮਿਟਡ ਨੇ ਆਪਣਾ ਪਹਿਲਾ ਐਕਸਪੀਰੀਅੰਸ ਸੈਂਟਰ ਖੋਲ੍ਹਿਆ

ਪੰਜਾਬ

ਮੋਹਾਲੀ ’ਚ ਨਵੇਂ ਆਰਕੀਟੈਕਚਰਲ ਹੱਬ ਦੀ ਘੁੰਡ ਚੁਕਾਈ : ਵਿਵਾ ਕੰਪੋਜਿਟ ਪੈਨਲਸ ਪ੍ਰਾਈਵੇਟ ਲਿਮਿਟਡ ਨੇ ਆਪਣਾ ਪਹਿਲਾ ਐਕਸਪੀਰੀਅੰਸ ਸੈਂਟਰ ਖੋਲ੍ਹਿਆ

ਮੋਹਾਲੀ, 06 ਨਵੰਬਰ, ਬੋਲੇ ਪੰਜਾਬ ਬਿਊਰੋ :

ਚੰਡੀਗੜ੍ਹ ਅਤੇ ਆਸੇ ਪਾਸੇ ਦੇ ਖੇਤਰ ਦੇ ਵਾਸਤੂਸ਼ਿਲਪ ਵਾਤਾਵਰਣ ਨੂੰ ਇੱਕ ਨਵੀਂ ਉਚਾਈ ਮਿਲੀ ਹੈ, ਕਿਉਂਕਿ ਵਿਵਾ ਕੰਪੋਜਿਟ ਪੈਨਲਸ ਪ੍ਰਾਈਵੇਟ ਲਿਮਿਟਡ ਨੇ ਸਥਾਨਕ ਵਪਾਰ ਸਾਂਝੇਦਾਰ ਏ ਵੀ ਮੇਟਲਸ ਦੇ ਜਸਪ੍ਰੀਤ ਸਿੰਘ ਕਥੂਰੀਆ ਦੇ ਸਹਿਯੋਗ ਨਾਲ ਮੁਹਾਲੀ ’ਚ ਇੱਕ ਨਵਾਂ ਅਨੁਭਵ ਕੇਂਦਰ ਖੋਲ੍ਹਿਆ ਹੈ। ਇਹ ਕੇਂਦਰ ਚੰਡੀਗੜ੍ਹ ਅਤੇ ਪੰਜਾਬ ਦੇ ਵਾਸਤੂਕਾਰਾਂ, ਡਿਜਾਇਨਰਾਂ ਅਤੇ ਬਿਲਡਰਾਂ ਨੂੰ ਅਗ੍ਰਭਾਗ ਅਤੇ ਸੰਪੂਰਣ ਪੈਨਲ ਸਮਾਧਾਨਾਂ ਦੀ ਵਿਆਪਕ ਰੇਂਜ ਤੱਕ ਸਿੱਧੀ ਪਹੁੰਚ ਪ੍ਰਦਾਨ ਕਰਦਾ ਹੈ, ਜਿਸ ਨਾਲ ਖੇਤਰ ਦੇ ਵਾਸਤੂਸ਼ਿਲਪ ਵਿਕਾਸ ਨੂੰ ਸਹਾਇਤਾ ਮਿਲਦੀ ਹੈ।
ਜੇਐਲਪੀਐਲ ਸੈਕਟਰ ’ਚ ਰਣਨੀਤਕ ਰੂਪ ਨਾਲ ਸਥਿੱਤ ਇਸ ਕੇਂਦਰ ਨੂੰ ਅਧੁਨਿਕ ਡਿਜਾਇਨ ਸਮਾਧਾਨਾਂ ਦੇ ਲਈ ਇੱਕ ਕੇਂਦਰ ਦੇ ਰੂਪ ’ਚ ਡਿਜਾਇਨ ਕੀਤਾ ਗਿਆ ਹੈ, ਜਿਸ ’ਚ ਫਿਨਿਸ਼ ਅਤੇ ਪੈਨਲ ਸ਼ੈਲੀਆਂ ਦੀ ਇੱਕ ਵਿਸਤਰਿਤ ਰੇਂਜ ਸ਼ਾਮਲ ਹੈ। ਇਸ ਸੁਵਿਧਾ ਦਾ ਉਦਘਾਟਨ ਮੋਹਾਲੀ ਦੇ ਵਾਸਤੂਕਲਾ ਅਤੇ ਨਿਰਮਾਣ ਨਵਾਚਾਰ ਦੇ ਕੇਂਦਰ ਦੇ ਰੂਪ ’ਚ ਉਭਰਣ ਨੂੰ ਰੇਖਾਂਕਿਤ ਕਰਦਾ ਹੈ, ਜਿਹੜਾ ਉੱਤਰ ਭਾਰਤ ਦੇ ਨਿਰਮਾਣ ਉਦਯੋਗ ਦੇ ਵਿਕਾਸ ’ਚ ਯੋਗਦਾਨ ਦਿੰਦਾ ਹੈ।


ਰਿਬਨ ਕੱਟਣ ਦੇ ਸਮਾਗਮ ਦੀ ਅਗਵਾਈ ਵਿਵਾ ਕੰਪੋਜਿਟ ਪੈਨਲਸ ਪ੍ਰਾਈਵੇਟ ਲਿਮਿਟਡ ਦੇ ਪ੍ਰੈਜੀਡੈਂਟ ਅਤੇ ਪ੍ਰਬੰਧ ਨਿਰਦੇਸ਼ਕ ਸ੍ਰੀ ਪ੍ਰਕਾਸ਼ ਜੈਨ ਨੇ ਕੀਤੀ, ਨਾਲ ਹੀ ਵਿਵਾ ਕੰਪੋਜਿਟ ਪੈਨਲਸ ਪ੍ਰਾਈਵੇਟ ਲਿਮਿਟਡ ਦੇ ਨਿਰਦੇਸ਼ਕ ਸ੍ਰੀ ਨਿਤਿਨ ਜੈਨ ਅਤੇ ਸ੍ਰੀ ਮਯੰਕ ਜੈਨ ਵੀ ਮੌਜੂਦ ਸਨ। ਜਿਕਰਯੋਗ ਮਹਿਮਾਨਾਂ ’ਚ ਆਈਆਈਏ ਚੈਪਟਰ – ਪੰਜਾਬ ਦੇ ਪ੍ਰੈਜੀਡੈਂਟ ਸ੍ਰੀ ਪ੍ਰਿਤਪਾਲ ਸਿੰਘ ਆਹਲੂਵਾਲੀਆ ਅਤੇ ਕ੍ਰਿਏਟਿਵ ਆਕਰੀਟੈਕਟਸ ਦੇ ਪ੍ਰਿੰਸੀਪਲ ਆਰਕੀਟੈਕਟ ਸ੍ਰੀ ਚਰਣਜੀਤ ਸਿੰਘ ਸ਼ਾਹ ਸ਼ਾਮਲ ਸਨ, ਜਿਨ੍ਹਾਂ ਨੂੰ ਵਿਆਪਕ ਰੂਪ ਨਾਲ ‘ਏਅਰਪੋਰਟ ਕਿੰਗ’ ਦੇ ਰੂਪ ’ਚ ਜਾਣਿਆ ਜਾਂਦਾ ਹੈ। ਐਸਬੀਈ ਆਰਕੀਟੈਕਟ ਦੇ ਪ੍ਰਧਾਨ ਆਰਕੀਟੈਕਟ, ਏਆਰ ਸਿਧਾਰਥ ਮਾਹਿਮ ਬੰਸਲ ਅਤੇ ਉਦਯੋਗ ਦੇ ਨੇਤਾਵਾਂ ਜਿਵੇਂ ਹੋਰ ਸਨਮਾਨਯੋਗ ਆਰਕੀਟੈਕਟਸ ਦੀ ਮੌਜੂਦਗੀ ਨੇ ਇਸ ਲਾਂਚ ਦੇ ਮਹੱਤਵ ’ਤੇ ਚਾਨ੍ਹਣਾ ਪਾਇਆ। ਐਸਬੀਈ ਆਰਕੀਟੈਕਟ ਦੇ ਪ੍ਰਿੰਸੀਪਲ ਆਰਕੀਟੈਕਟਰ ਸਿਧਾਰਥ ਮਾਹਿਮ ਬੰਸਲ ਅਤੇ ਉਦਯੋਗ ਦੇ ਨੇਤਾਵਾਂ ਜਿਵੇਂ ਹੋਰ ਸਨਮਾਨਯੋਗ ਆਰਕੀਟੈਕਟਸ ਦੀ ਮੌਜੂਦਗੀ ਨੇ ਇਸ ਲਾਂਚ ਦੇ ਮਹੱਤਵ ਦੇ ਬਾਰੇ ’ਚ ਵਿਸਤਾਰ ਨਾਲ ਜਾਣਕਾਰੀ ਦਿੱਤੀ।
ਸ਼ਾਮ ਦਾ ਪ੍ਰੋਗਰਾਮ ਮੋਹਾਲੀ ਦੇ ਰੇਡੀਸਨਰੇਡ ’ਚ ਇੱਕ ਖਾਸ ਪ੍ਰੋਗਰਾਮ ਦੇ ਨਾਲ ਜਾਰੀ ਰਿਹਾ, ਜਿਸਦਾ ਆਯੋਜਨ ਵਿਵਾ ਅਤੇ ਇੰਡੀਅਨ ਇੰਸਟੀਟਿਊਟ ਆਫ ਆਰਕੀਟੈਕਟਸ (ਆਈਆਈਏ) ਦੁਆਰਾ ਸਾਂਝੇ ਰੂਪ ਨਾਲ ਕੀਤਾ ਗਿਆ। ‘ਆਰਕੀਟੈਕਚਰ ’ਚ ਏਆਈ’ ਥੀਮ ਤੇ ਆਯੋਜਿਤ ਇਸ ਪ੍ਰੋਗਰਾਮ ’ਚ ਡਿਜਾਇਨ ’ਚ ਉਭਰਦੀਆਂ ਹੋਈਆਂ ਤਕਨੀਕਾਂ ਤੇ ਚਰਚਾ ਕੀਤੀ ਗਈ। ਸਟ੍ਰਕਚਰਲ ਇੰਜੀਨੀਅਰ ਨਿਪੁਣ ਸਿਆਲ ਨੇ ਆਰਕੀਟੈਚਰ ’ਚ ਏਆਈ ਦੀ ਬਦਲਾਅਕਾਾਰੀ ਭੂਮਿਕਾ ਤੇ ਮੁੱਖ ਭਾਸ਼ਣ ਦਿੱਤਾ। ਸਾਫਟਵੇਅਰ ਅਤੇ ਹੁਨਰ ਟ੍ਰੇਨਿੰਗ ਏਆਈ ਮਾਹਿਰ ਡਾ. ਅਜੇ ਸ਼ਰਮਾ ਨੇ ਉਦਯੋਗ ’ਚ ਏਆਈ ਦੇ ਏਕੀਕਰਣ ਤੇ ਅੰਤਰਦ੍ਰਿਸ਼ਟੀ ਸ਼ੇਅਰ ਕੀਤੀ ਅਤੇ ਵੀਵਾ ਕੰਪੋਜਿਟ ਪੈਨਲ ਪ੍ਰਾਈਵੇਟ ਲਿਮਿਟਡ ’ਚ ਪਰਿਯੋਜਨਾਵਾਂ ਦੇ ਰਾਸ਼ਟਰੀ ਪ੍ਰਮੁੱਖ ਸ੍ਰੀ ਫੈਜਰ ਅਲੀ ਦਸਤਗੀਰ ਨੇ ਕੰਪਨੀ ਦੀਆਂ ਭਵਿੱਖ ਦੀਆਂ ਉਤਪਾਦ ਰਣਨੀਤੀਆਂ ’ਤੇ ਚਰਚਾ ਕੀਤੀ।
ਇਸਦੇ ਬਾਅਦ ਇੱਕ ਗਤੀਸ਼ੀਲ ਚਰਚਾ ਹੋਈ, ਜਿਸ ’ਚ ਸ੍ਰੀ ਚਰਣਜੀਤ ਸਿੰਘ ਸ਼ਾਹ, ਸ੍ਰੀ ਪ੍ਰਿਤਪਾਲ ਸਿੰਘ ਆਹਲੂਵਾਲੀਆ, ਡਾ. ਅਜੇ ਸ਼ਰਮਾ, ਆਰਕੀਟੈਕਟ ਸਿਧਾਰਥ ਮਾਹਿਮ ਬੰਸਲ ਅਤੇ ਸ੍ਰੀ ਮਯੰਕ ਜੈਨ ਨੇ ਭਾਗ ਲਿਆ, ਜਿਸ ’ਚ ਵਾਸਤੂਕਲਾ ’ਚ ਏਆਈ ਦੇ ਭਵਿੱਖ ਦੇ ਬਾਰੇ ’ਚ ਉਦਯੋਗ ’ਚ ਨਵਾਚਾਰ ਦੀਆਂ ਸੰਭਾਵਨਾਵਾਂ ’ਤੇ ਧਿਆਨ ਕੇਂਦਰਿਤ ਕੀਤਾ ਗਿਆ।
ਮੋਹਾਲੀ ਵਾਸਤੂਕਲਾ ਅਤੇ ਡਿਜਾਇਨ ਕੁਆਲਿਟੀ ਦੇ ਕੇਂਦਰ ਦੇ ਰੂਪ ’ਚ ਆਪਣੀ ਪਛਾਣ ਵਿਕਸਿਤ ਕਰਨਾ ਜਾਰੀ ਰੱਖਦਾ ਹੈ, ਇਹ ਨਵਾਂ ਅਨੁਭਵ ਕੇਂਦਰ ਉੱਚ ਸਮਰੱਥਾ ਵਾਲੀਆਂ ਪਰਿਯੋਜਨਾਵਾਂ ਅਤੇ ਮੁੱਢਲੇ ਢਾਂਚੇ ਦੇ ਵਿਕਾਸ ਦਾ ਸਮਰਥਨ ਕਰਨ ਦੇ ਸ਼ਹਿਰ ਦੇ ਵਿਆਪਕ ਟੀਚਿਆਂ ਦੇ ਨਾਲ ਸਰੇਖਿਤ ਹੈ। ਇਹ ਉਧਮ ਨਾ ਸਿਰਫ ਪੇਸ਼ੇਵਰਾਂ ਦੇ ਲਈ ਸਥਾਨਕ ਸੰਸਾਧਨਾਂ ਨੂੰ ਹੁੰਗਾਰਾ ਦਿੰਦਾ ਹੈ, ਸਗੋਂ ਚੰਡੀਗੜ੍ਹ ਨੂੰ ਉੱਤਰ ਭਾਰਤ ਦੇ ਵਾਸਤੂਕਲਾ ਅਤੇ ਨਿਰਮਾਣ ਖੇਤਰਾਂ ’ਚ ਇੱਕ ਵਧਦੀ ਹੋਈ ਤਾਕਤ ਦੇ ਰੂਪ ’ਚ ਵੀ ਸਥਾਪਿਤ ਕਰਦਾ ਹੈ।

Leave a Reply

Your email address will not be published. Required fields are marked *