ਅਰਜੁਨ ਐਵਾਰਡੀ ਡਾ: ਕਲਪਨਾ ਦੇਵਨਾਥ ਨੇ ਜਿਮਨਾਸਟਿਕ ਖਿਡਾਰੀਆਂ ਨੂੰ ਦਿੱਤਾ ਅਸ਼ੀਰਵਾਦ

ਪੰਜਾਬ

ਪਟਿਆਲਾ ਦੀ ਅੰਡਰ-17 ਟੀਮ ਨੇ ਸਰਵੋਤਮ ਪ੍ਰਦਰਸ਼ਨ ਵਿੱਚ ਜਿੱਤਿਆ ਸੋਨ ਤਗਮਾ

ਪਟਿਆਲਾ 6 ਨਵੰਬਰ ,ਬੋਲੇ ਪੰਜਾਬ ਬਿਊਰੋ ;

ਜ਼ਿਲ੍ਹਾ ਪਟਿਆਲਾ ਵਿਖੇ ਚਲ ਰਹੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਦੇ ਵੱਖ-ਵੱਖ ਜਿਮਨਾਸਟਿਕ ਮੁਕਾਬਲਿਆਂ ਦੇ ਫਾਇਨਲ ਖੇਡੇ ਗਏ। ਜ਼ਿਲਾ ਟੂਰਨਾਮੈਂਟ ਕਮੇਟੀ ਦੇ ਸਕੱਤਰ ਸ੍ਰੀ ਚਰਨਜੀਤ ਸਿੰਘ ਜੀ ਭੁੱਲਰ ਨੇ ਦੱਸਿਆ ਕਿ ਜਿਮਨਾਸਟਿਕ ਅੰਡਰ 14/17/19 ਲੜਕੇ ਅਤੇ ਲੜਕੀਆਂ ਦੇ ਮੁਕਾਬਲੇ ਪੋਲੋ ਗਰਾਉਂਡ ਪਟਿਆਲਾ ਦੇ ਜਮਨਾਸਟਿਕ ਹਾਲ ਵਿੱਚ ਕਰਵਾਏ ਜਾ ਰਹੇ ਹਨ। ਅੱਜ ਦੇ ਅੰਡਰ 17 ਲੜਕਿਆਂ ਦੇ ਜਿਮਨਾਸਟਿਕ ਦੇ ਮੁਕਾਬਲਿਆਂ ਵਿੱਚ ਪਟਿਆਲੇ ਜਿਲੇ ਦੀ ਟੀਮ ਨੇ ਸੋਨੇ ਦਾ ਤਗਮਾ ਜਿੱਤ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ, ਜਲੰਧਰ ਜ਼ਿਲ੍ਹੇ ਦੀ ਟੀਮ ਨੇ ਚਾਂਦੀ ਦਾ ਤਗਮਾ ਜਿੱਤ ਕੇ ਦੂਸਰਾ ਸਥਾਨ ਪ੍ਰਾਪਤ ਕੀਤਾ ਅਤੇ ਗੁਰਦਾਸਪੁਰ ਜਿਲ੍ਹੇ ਨੇ ਕਾਂਸੇ ਦਾ ਤਗਮਾ ਜਿੱਤ ਕੇ ਤੀਸਰਾ ਸਥਾਨ ਪ੍ਰਾਪਤ ਕੀਤਾ। ਪਟਿਆਲੇ ਜਿਲੇ ਦੀ ਟੀਮ ਦੇ ਵਿੱਚ ਪੀਯੂਸ਼ ਸ਼ਰਮਾ, ਆਯੂਸ਼ ਸ਼ਰਮਾ, ਭੋਮਿਕਪਾਲ, ਜਸਮੀਤ ਸਿੰਘ, ਡੈਨਲ ਅਤੇ ਪ੍ਰਿੰਸ ਸ਼ਾਮਿਲ ਸਨ। ਇਹਨਾਂ ਖਿਡਾਰੀਆਂ ਨੇ ਬਹੁਤ ਹੀ ਵਧੀਆ ਜਿਮਨਾਸਟਿਕ ਕੌਸ਼ਲ ਦਾ ਪ੍ਰਦਰਸ਼ਨ ਕੀਤਾ ਅਤੇ ਪਟਿਆਲੇ ਜਿਲੇ ਦੀ ਟੀਮ ਲਈ ਸੋਨੇ ਦਾ ਤਗਮਾ ਜਿੱਤਿਆ। ਅੱਜ ਮੁੱਖ ਮਹਿਮਾਨ ਦੇ ਤੌਰ ਤੇ ਅਰਜੁਨਾ ਅਵਾਰਡੀ ਡਾਕਟਰ ਕਲਪਨਾ ਦੇਵਨਾਥ ਜੀ ਨੇ ਉਚੇਚੇ ਤੌਰ ਤੇ ਜਮਨਾਸਟਿਕ ਹਾਲ ਵਿੱਚ ਪਹੁੰਚ ਕੇ ਜਿਮਨਾਸਟਿਕ ਦੇ ਖਿਡਾਰੀਆਂ ਨੂੰ ਆਸ਼ੀਰਵਾਦ ਦਿੱਤਾ।


ਇਸ ਮੌਕੇ ‘ਤੇ ਜਿਮਨਾਸਟਿਕ ਟੂਰਨਾਮੈਂਟ ਵਿੱਚ ਜੇਤੂ ਖਿਡਾਰੀਆਂ ਨੂੰ ਸੰਜੀਵ ਸ਼ਰਮਾ ਡੀਈਓ ਪਟਿਆਲਾ, ਡਾ: ਰਵਿੰਦਰਪਾਲ ਸਿੰਘ ਡਿਪਟੀ ਡੀਈਓ ਪਟਿਆਲਾ, ਡਾ: ਦਲਜੀਤ ਸਿੰਘ ਜ਼ਿਲ੍ਹਾ ਕੋਆਰਡੀਨੇਟਰ ਸਪੋਰਟਸ ਪਟਿਆਲਾ, ਇੰਚਾਰਜ ਸ੍ਰੀਮਤੀ ਮਨਦੀਪ ਕੌਰ ਪ੍ਰਿੰਸੀਪਲ ਪੁਰਾਣੀ ਪੁਲਿਸ ਲਾਈਨ ਨੇ ਵਧਾਈਆਂ ਦਿੱਤੀਆਂ। ਇਸ ਟੂਰਨਾਮੈਂਟ ਦੌਰਾਨ ਡਿਊਟੀ ਨਿਭਾਉਣ ਵਾਲੇ ਅਧਿਆਪਕਾਂ ਵਿੱਚ ਰੇਨੂੰ ਕੌਸ਼ਲ, ਗੰਗਾ ਰਾਣੀ, ਬਲਜੀਤ ਕੌਰ, ਬਲਜੀਤ ਸਿੰਘ ਕੋਚ, ਦੀਪੀ ਰਾਣੀ ਕੋਚ, ਭੁਪਿੰਦਰ ਕੌਰ, ਗੁਰਮੀਤ ਕੌਰ ਕੋਚ, ਬਲਵੀਰ ਕੌਰ ਕੋਚ, ਜਸਦੀਪ ਸਿੰਘ ਕੋਚ, ਜਗਤਾਰ ਸਿੰਘ ਟਿਵਾਣਾ, ਸ਼ਿਵ ਪੰਡੀਰ, ਰਣਧੀਰ ਸਿੰਘ, ਗੁਰਪ੍ਰੀਤ ਸਿੰਘ ਜਿਲ੍ਹਾ ਟੂਰਨਾਮੈਂਟ ਕਮੇਟੀ ਸਕੱਤਰ ਸੰਗਰੂਰ, ਮਨਪ੍ਰੀਤ ਸਿੰਘ, ਜਗਤਾਰ ਸਿੰਘ, ਹਰਜੀਤ ਸਿੰਘ, ਰਾਜਿੰਦਰ ਸਿੰਘ ਚਾਨੀ, ਅਸ਼ਵਨੀ ਕੋਚ, ਅਨੀਤਾ, ਊਸ਼ਾ ਰਾਣੀ,ਰੁਪਿੰਦਰ ਕੌਰ, ਗੁਰਪ੍ਰੀਤ ਸਿੰਘ ਡਾਟਾ ਐਂਟਰੀ ਆਪਰੇਟਰ ਅਤੇ ਪ੍ਰੈਸ ਇੰਚਾਰਜ ਜਸਵਿੰਦਰ ਸਿੰਘ ਗੱਜੂ ਮਾਜਰਾ ਸ਼ਾਮਲ ਸਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।