ਪੰਜਾਬ ਦੀ ਇੱਕ ਮੰਡੀ ਬੰਦ,ਆੜ੍ਹਤੀ ਤੇ ਕਿਸਾਨ ਆਹਮੋ-ਸਾਹਮਣੇ
ਗੁਰਾਇਆ, 6 ਨਵੰਬਰ,ਬੋਲੇ ਪੰਜਾਬ ਬਿਊਰੋ :
ਕਿਸਾਨਾਂ ਨੇ ਗੁਰਾਇਆ ਦਾਣਾ ਮੰਡੀ ਦੇ ਬਾਹਰ ਵੱਡਾ ਪਿੰਡ ਰੋਡ ‘ਤੇ ਧਰਨਾ ਦਿੱਤਾ। ਦਰਅਸਲ, ਇੱਥੇ ਆੜ੍ਹਤੀਆਂ ਨੇ ਕਿਸਾਨਾਂ ਤੋਂ ਫਸਲ ਦੀ ਖਰੀਦ ਬੰਦ ਕਰ ਦਿੱਤੀ ਹੈ, ਜਿਸ ਤੋਂ ਬਾਅਦ ਕਿਸਾਨਾਂ ਨੇ ਧਰਨਾ ਲਗਾ ਦਿੱਤਾ ਹੈ। ਦਾਣਾ ਮੰਡੀ ਗੁਰਾਇਆ ਵਿੱਚ ਕਿਸਾਨਾਂ ਦੀ ਸ਼ਿਕਾਇਤ ’ਤੇ ਇੱਕ ਆੜ੍ਹਤੀ ਰਾਮ ਲੁਭਾਇਆ ਐਂਡ ਕੰਪਨੀ ਦਾ ਲਾਇਸੈਂਸ ਇੱਕ ਹਫ਼ਤੇ ਲਈ ਮੁਅੱਤਲ ਕਰ ਦਿੱਤਾ ਗਿਆ ਹੈ।
ਇਸ ਮੌਕੇ ਜਾਣਕਾਰੀ ਦਿੰਦਿਆਂ ਮਾਰਕੀਟ ਕਮੇਟੀ ਗੁਰਾਇਆ ਦੇ ਚੇਅਰਮੈਨ ਪ੍ਰਦੀਪ ਦੁੱਗਲ ਨੇ ਦੱਸਿਆ ਕਿ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਕੁਲਵਿੰਦਰ ਸਿੰਘ ਨੇ ਸ਼ਿਕਾਇਤ ਕੀਤੀ ਸੀ ਕਿ ਮਜ਼ਦੂਰ ਕਿਸਾਨਾਂ ਦਾ ਝੋਨਾ ਚੋਰੀ ਕਰਕੇ ਵੇਚ ਰਹੇ ਹਨ, ਜਿਸ ਕਾਰਨ ਇਹ ਕਾਰਵਾਈ ਕੀਤੀ ਗਈ ਹੈ। ਦੂਜੇ ਪਾਸੇ ਲਾਇਸੈਂਸ ਮੁਅੱਤਲ ਕੀਤੇ ਜਾਣ ਦੇ ਰੋਸ ਵਿੱਚ ਗੁਰਾਇਆ ਦੇ ਆੜ੍ਹਤੀਆਂ ਨੇ ਮੰਡੀ ਬੰਦ ਕਰ ਦਿੱਤੀ। ਦੂਜੇ ਪਾਸੇ ਨਾਰਾਜ਼ ਕਿਸਾਨਾਂ ਨੇ ਧਰਨਾ ਲਗਾ ਦਿੱਤਾ ਹੈ।