ਪੁਲਿਸ ਵਲੋਂ ਨਸ਼ਾ ਤਸਕਰ ਦਾ 70 ਲੱਖ ਰੁਪਏ ਦਾ ਮਕਾਨ ਸੀਜ

ਪੰਜਾਬ

ਪੁਲਿਸ ਵਲੋਂ ਨਸ਼ਾ ਤਸਕਰ ਦਾ 70 ਲੱਖ ਰੁਪਏ ਦਾ ਮਕਾਨ ਸੀਜ


ਤਰਨ ਤਾਰਨ, 5 ਨਵੰਬਰ,ਬੋਲੇ ਪੰਜਾਬ ਬਿਊਰੋ :


ਤਰਨ ਤਾਰਨ ਦੇ ਐਸ.ਐਸ.ਪੀ. ਆਈ.ਪੀ.ਐਸ ਅਭਿਮੰਨਿਊ ਰਾਣਾ ਵਲੋਂ ਨਸ਼ਾ ਤਸਕਰਾਂ ਵਿਰੁਧ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਨਸ਼ਾ ਤਸਕਰਾਂ ਨੂੰ ਠੱਲ੍ਹ ਪਾਉਣ ਲਈ ਤਰਨ ਤਾਰਨ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਤਸਕਰ ਦੀ ਜਾਇਦਾਦ ਸੀਜ ਕੀਤੀ ਹੈ।
ਇਸ ਮੁਹਿੰਮ ਅਧੀਨ ਬਿਹਾਰੀਪੁਰ ਥਾਣਾ ਵੈਰੋਵਾਲ ਦੇ ਵਾਸੀ ਗੁਰਬਿੰਦਰ ਸਿੰਘ ਵੱਲੋਂ ਨਸ਼ਾ ਤਸਕਰੀ ਰਾਹੀਂ ਕੀਤੀ ਗਈ ਕਮਾਈ ਨਾਲ 70 ਲੱਖ ਰੁਪਏ ਦੇ ਗੈਰ-ਕਾਨੂੰਨੀ ਇੱਕ ਰਿਹਾਇਸ਼ੀ ਮਕਾਨ ਨੂੰ ਜ਼ਬਤ ਕੀਤਾ ਹੈ। ਹੁਣ ਉਹ ਇਸ ਜਾਇਦਾਦ ਨੂੰ ਕਿਸੇ ਨੂੰ ਵੀ ਵੇਚ/ਟ੍ਰਾਂਸਫਰ ਨਹੀਂ ਕਰ ਸਕੇਗਾ। ਇਸ ਬਾਰੇ ਮੁੱਕਦਮਾ ਨੰਬਰ 400 ਮਿਤੀ 22.10.22 ਨੂੰ ਧਾਰਾ 21C NDPS Act ਅਧੀਨ ਥਾਣਾ ਗੋਇੰਦਵਾਲ ਸਾਹਿਬ ’ਚ ਦਰਜ ਕੀਤਾ ਗਿਆ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।