ਅਮਰੀਕਾ ’ਚ ਰਾਸ਼ਟਰਪਤੀ ਅਹੁਦੇ ਲਈ ਅੱਜ ਪੈਣਗੀਆਂ ਵੋਟਾਂ
ਵਾਸਿੰਗਟਨ, 5 ਨਵੰਬਰ,ਬੋਲੇ ਪੰਜਾਬ ਬਿਊਰੋ :
ਅਮਰੀਕਾ ’ਚ ਰਾਸ਼ਟਰਪਤੀ ਅਹੁਦੇ ਦੀ ਚੋਣ ਲਈ ਵੋਟਿੰਗ ਅੱਜ ਹੋਣੀ ਹੈ।ਉਪ ਰਾਸ਼ਟਰਪਤੀ ਕਮਲਾ ਹੈਰਿਸ ਅਤੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਕਾਰ ਸਖ਼ਤ ਮੁਕਾਬਲਾ ਹੈ। ਹੈਰਿਸ (60) ਰਾਸ਼ਟਰਪਤੀ ਅਹੁਦੇ ਲਈ ਡੈਮੋਕ੍ਰੇਟਿਕ ਪਾਰਟੀ ਦੀ ਉਮੀਦਵਾਰ ਹੈ ਅਤੇ 78 ਸਾਲ ਦੇ ਟਰੰਪ ਰਾਸ਼ਟਰਪਤੀ ਅਹੁਦੇ ਲਈ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਹਨ। ਚੋਣ ਜਿੱਤਣ ਲਈ ਉਮੀਦਵਾਰ ਨੂੰ ਇਲੈਕਟੋਰਲ ਮੰਡਲ ਦੀਆਂ 270 ਵੋਟਾਂ ਦੀ ਲੋੜ ਹੁੰਦੀ ਹੈ।
ਤਾਜ਼ਾ ਸਰਵੇਖਣਾਂ ਤੋਂ ਸੰਕੇਤ ਮਿਲਦਾ ਹੈ ਕਿ ਚੋਣਾਂ ਦਾ ਫ਼ੈਸਲਾ ਸੱਤ ਸੂਬਿਆਂ ਐਰੀਜ਼ੋਨਾ, ਨੇਵਾਡਾ, ਵਿਸਕਾਨਸਿਨ, ਮਿਸ਼ੀਗਨ, ਪੈਨਸਿਲਵੇਨੀਆ, ਉੱਤਰੀ ਕੈਰੋਲੀਨਾ ਅਤੇ ਜਾਰਜੀਆ ਦੇ ਨਤੀਜਿਆਂ ਵਲੋਂ ਕੀਤਾ ਜਾਵੇਗਾ। ਇਨ੍ਹਾਂ ’ਚੋਂ ਮਿਸ਼ੀਗਨ ਅਤੇ ਪੈਨਸਿਲਵੇਨੀਆ 270 ਦੇ ਅੰਕੜੇ ਤਕ ਪਹੁੰਚਣ ’ਚ ਅਹਿਮ ਭੂਮਿਕਾ ਨਿਭਾਉਂਦੇ ਹਨ।