ਰਾਮਗੜ੍ਹੀਆ ਸਭਾ ਮੁਹਾਲੀ ਵਲੋਂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਪ੍ਰਭਾਤ ਫੇਰੀਆਂ ਅਰੰਭ ਕੀਤੀਆਂ ਗਈਆਂ

ਪੰਜਾਬ

ਰਾਮਗੜ੍ਹੀਆ ਸਭਾ ਮੁਹਾਲੀ ਵਲੋਂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਪ੍ਰਭਾਤ ਫੇਰੀਆਂ ਅਰੰਭ ਕੀਤੀਆਂ ਗਈਆਂ

ਮੋਹਾਲੀ 4 ਨਵੰਬਰ ,ਬੋਲੇ ਪੰਜਾਬ ਬਿਊਰੋ :


ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਰਾਮਗੜ੍ਹੀਆ ਸਭਾ ਮੁਹਾਲੀ ਵਲੋਂ ਪ੍ਰਭਾਤ ਫੇਰੀਆਂ ਅਰੰਭ ਕੀਤੀਆਂ ਗਈਆਂ ਜਿਸ ਦੀ ਸ਼ੁਰੁਆਤ ਸਭਾ ਦੇ ਪ੍ਰਧਾਨ ਸ ਸੂਰਤ ਸਿੰਘ ਕਲਸੀ ਦੀ ਅਗਵਾਈ ਹੇਠ ਸਵੇਰੇ 05:00 ਵਜੇ ਅਰਦਾਸ ਕਰਵਾ ਕੇ ਕੀਤੀ ਗਈ। ਇਸ ਮੌਕੇ ਸਭਾ ਦੇ ਜਨਰਲ ਸਕੱਤਰ ਸ ਬਿਕਰਮਜੀਤ ਸਿੰਘ ਹੁੰਝਣ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪ੍ਰਕਾਸ਼ ਪੁਰਬ ਨੂੰ ਮੁੱਖ ਰਖੱਦੇ ਹੋਇਆ ਪ੍ਰਭਾਤ ਫੇਰੀਆਂ ਅਰੰਭ ਕੀਤੀਆਂ ਗਈਆਂ ਹਨ ਪ੍ਰਭਾਤ ਫੇਰੀ ਵਿੱਚ ਨਿਸ਼ਾਨ ਸਾਹਿਬ ਦੀ ਸੇਵਾ ਸਭਾ ਦੇ ਧਾਰਮਿਕ ਕਮੇਟੀ ਦੇ ਚੈਅਰਮੇਨ ਸ ਮਨਜੀਤ ਸਿੰਘ ਮਾਨ ਵਲੋ ਨਿਭਾਈ ਗਈ ਪ੍ਰਭਾਤ ਫੇਰੀ ਵਿੱਚ ਆਈ ਸੰਗਤਾਂ ਦਾ ਇਲਾਕੇ ਦੀਆਂ ਸੰਗਤਾਂ ਵਲੋ ਭਰਵਾਂ ਸੁਆਗਤ ਕੀਤਾ ਗਿਆ, ਪ੍ਰਭਾਤ ਫੇਰੀ ਵਿੱਚ ਹੋਰਨਾਂ ਤੋਂ ਇਲਾਵਾ ਸਭਾ ਦੇ ਮੈਂਬਰ ਹਰਚਰਨ ਸਿੰਘ ਗਿੱਲ, ਮੋਹਨ ਸਿੰਘ ਸਭਰਵਾਲ, ਸੁਰਿੰਦਰ ਸਿੰਘ ਜੰਡੂ ਸ ਜਸਪਾਲ ਸਿੰਘ, ਮੀਤ ਗ੍ਰੰਥੀ ਸ ਨਸੀਬ ਸਿੰਘ, ਸੇਵਾਦਾਰ ਸ ਜਸਵੀਰ ਸਿੰਘ, ਸ ਹਰਜੀਤ ਸਿੰਘ, ਸ ਵਰਿਆਮ ਸਿੰਘ, ਰਾਮਗੜ੍ਹੀਆ ਇਸਤਰੀ ਸਤਿਸੰਗ ਜੱਥਾ  ਅਤੇ ਕਈ ਪਤਵੰਤੇ ਸਜੱਣ ਹਾਜਰ ਸਨ। ਗੁਰੂ ਕਾ ਲੰਗਰ ਇਸ ਮੋਕੇ ਅਤੁੱਟ ਵਰਤਾਇਆ ਗਿਆ। 

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।