ਸ਼੍ਰੀਨਗਰ ‘ਚ ਗ੍ਰੇਨੇਡ ਧਮਾਕਾ, 12 ਜ਼ਖਮੀ
ਸ਼੍ਰੀਨਗਰ 3 ਨਵੰਬਰ ,ਬੋਲੇ ਪੰਜਾਬ ਬਿਊਰੋ :
ਜੰਮੂ-ਕਸ਼ਮੀਰ ‘ਚ ਸ਼੍ਰੀਨਗਰ ਦੇ ਟੂਰਿਸਟ ਰਿਸੈਪਸ਼ਨ ਸੈਂਟਰ (ਟੀ.ਆਰ.ਸੀ.) ਨੇੜੇ ਐਤਵਾਰ ਨੂੰ ਬਾਜ਼ਾਰ ‘ਚ ਐਤਵਾਰ ਨੂੰ ਗ੍ਰਨੇਡ ਧਮਾਕਾ ਹੋਇਆ। ਇਸ ‘ਚ 12 ਲੋਕ ਜ਼ਖਮੀ ਹੋ ਗਏ। ਘਟਨਾ ਤੋਂ ਤੁਰੰਤ ਬਾਅਦ ਹਮਲਾਵਰਾਂ ਨੂੰ ਫੜਨ ਲਈ ਪੂਰੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ ਹੈ। ਜ਼ਖਮੀਆਂ ਦੀ ਗਿਣਤੀ ਵਧ ਸਕਦੀ ਹੈਪਿਛਲੇ ਦੋ ਸਾਲਾਂ ਵਿੱਚ ਸ੍ਰੀਨਗਰ ਵਿੱਚ ਲਗਾਤਾਰ ਦੋ ਦਿਨਾਂ ਵਿੱਚ ਇਹ ਦੂਜੀ ਅਤਿਵਾਦੀ ਘਟਨਾ ਹੈ। 2 ਨਵੰਬਰ ਨੂੰ ਖਾਨਯਾਰ ਇਲਾਕੇ ‘ਚ ਫੌਜ ਅਤੇ ਅੱਤਵਾਦੀਆਂ ਵਿਚਾਲੇ ਮੁਕਾਬਲਾ ਹੋਇਆ ਸੀ। ਇੱਕ ਘਰ ਵਿੱਚ 2 ਤੋਂ 3 ਅੱਤਵਾਦੀ ਲੁਕੇ ਹੋਏ ਸਨ। ਫੌਜ ਨੇ ਘਰ ‘ਤੇ ਬੰਬਾਰੀ ਕੀਤੀ। ਇਸ ‘ਚ ਇਕ ਪਾਕਿਸਤਾਨੀ ਅੱਤਵਾਦੀ ਮਾਰਿਆ ਗਿਆ। ਘਟਨਾ ਵਾਲੀ ਥਾਂ ਤੋਂ ਅੱਤਵਾਦੀ ਦੀ ਲਾਸ਼ ਅਤੇ ਗੋਲਾ ਬਾਰੂਦ ਬਰਾਮਦ ਕੀਤਾ ਗਿਆ ਹੈ। ਹਾਲਾਂਕਿ ਇਸ ਮੁਕਾਬਲੇ ‘ਚ 4 ਜਵਾਨ ਜ਼ਖਮੀ ਵੀ ਹੋਏ ਹਨ।
ਸ਼ਨੀਵਾਰ ਨੂੰ ਅਨੰਤਨਾਗ ‘ਚ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ‘ਚ ਦੋ ਅੱਤਵਾਦੀ ਮਾਰੇ ਗਏ। ਇੱਕ ਦੀ ਪਛਾਣ ਜ਼ਾਹਿਦ ਰਾਸ਼ਿਦ ਵਜੋਂ ਹੋਈ ਹੈ। ਦੂਜੇ ਦਿਾ ਨਾਂ ਅਰਬਾਜ਼ ਅਹਿਮਦ ਮੀਰ।ਇਨ੍ਹਾਂ ਦੋਵਾਂ ਨੂੰ ਪਾਕਿਸਤਾਨ ਵਿੱਚ ਸਿਖਲਾਈ ਦਿੱਤੀ ਗਈ ਸੀ।