ਡਾਕਟਰ ਨੂੰ ਆਪਣੇ ਹੀ ਪਿਸਤੌਲ ‘ਚੋਂ ਲੱਗੀ ਗੋਲੀ, ਡੀ.ਐਮ.ਸੀ. ਭਰਤੀ

ਪੰਜਾਬ

ਡਾਕਟਰ ਨੂੰ ਆਪਣੇ ਹੀ ਪਿਸਤੌਲ ‘ਚੋਂ ਲੱਗੀ ਗੋਲੀ, ਡੀ.ਐਮ.ਸੀ. ਭਰਤੀ


ਲੁਧਿਆਣਾ, 2 ਨਵੰਬਰ,ਬੋਲੇ ਪੰਜਾਬ ਬਿਊਰੋ :


ਸਿਵਲ ਹਸਪਤਾਲ ਲੁਧਿਆਣਾ ਦੇ ਡਾਕਟਰ ਨਾਲ ਹਾਦਸਾ ਵਾਪਰਿਆ ਹੈ। ਜਾਣਕਾਰੀ ਅਨੁਸਾਰ ਬੀਤੀ ਦੇਰ ਰਾਤ ਸਿਵਲ ਹਸਪਤਾਲ ਦੇ ਡਾਕਟਰ ਰਵੀ ਘਈ ਨੂੰ ਆਪਣੇ ਹੀ ਪਿਸਤੌਲ ਨਾਲ ਗੋਲੀ ਲੱਗ ਗਈ।ਉਨ੍ਹਾਂ ਨੂੰ ਡੀ.ਐਮ.ਸੀ. ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਇਸ ਘਟਨਾ ਕਾਰਨ ਸਨਸਨੀ ਫੈਲ ਗਈ।
ਜਾਣਕਾਰੀ ਅਨੁਸਾਰ ਰਵੀ ਘਈ ਨੇ ਆਪਣੇ ਲੱਕ ਨਾਲ ਪਿਸਤੌਲ ਲਟਕਾਇਆ ਹੋਇਆ ਸੀ। ਜਦੋਂ ਉਹ ਆਪਣਾ ਪਿਸਤੌਲ ਕੱਢਣ ਲੱਗਾ ਤਾਂ ਉਹ ਹੇਠਾਂ ਡਿੱਗ ਗਿਆ ਅਤੇ ਗੋਲੀ ਚੱਲ ਗਈ। ਇਹ ਗੋਲੀ ਉਸ ਨੂੰ ਲੱਗੀ। ਇਸ ਤੋਂ ਬਾਅਦ ਉਸ ਨੂੰ ਜ਼ਖਮੀ ਹਾਲਤ ‘ਚ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਜਿੱਥੇ ਹੁਣ ਉਸਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।