ਸਿੱਖ ਕਤਲੋਗਾਰਦ ਦੇ ਹੋਏ 40 ਸਾਲ ਪਰ ਇਨਸਾਫ ਅਜੇ ਨਹੀਂ
ਚੰਡੀਗੜ੍ਹ, 1 ਨਵੰਬਰ,ਬੋਲੇ ਪੰਜਾਬ ਬਿਊਰੋ :
ਜਦੋਂ 31 ਅਕਤੂਬਰ ਦੇ ਦਿਨ ਸ੍ਰੀ ਮਤੀ ਇੰਦਰਾ ਗਾਂਧੀ ਦੀ ਉਸ ਦੇ ਅੰਗ ਰੱਖਿਅਕਾਂ ਦੁਆਰਾ ਹੱਤਿਆ ਕਰ ਦਿੱਤੀ ਗਈ ਸੀ ਜਦੋਂ ਉਹ ਰਾਜਧਾਨੀ ਦਿੱਲੀ ਵਿੱਚ ਆਪਣੀ ਸਰਕਾਰੀ ਰਿਹਾਇਸ਼ ਤੋਂ ਬਾਹਰ ਨਿਕਲੀ ਰਹੀ ਸੀ।ਭਾਰਤ ਦੀ ਸੁਤੰਤਰਤਾ ਤੋਂ ਬਾਅਦ ਉਹ ਚੌਥੀ ਪ੍ਰਧਾਨ ਮੰਤਰੀ ਸੀ ਜੋ ਇਸ ਉੱਚ ਅਹੁਦੇ ‘ਤੇ ਸੇਵਾ ਕਰ ਰਹੀ ਸੀ ਉਹ ਭਾਰਤ ਦੀ “ਆਇਰਨ ਲੇਡੀ” ਵਜੋਂ ਜਾਣੀ ਜਾਂਦੀ ਸੀ। । ਉਸਨੇ ਜੂਨ 1975 ਤੋਂ ਮਾਰਚ 1977 ਤੱਕ ਭਾਰਤ ਵਿੱਚ 21 ਮਹੀਨਿਆਂ ਲਈ ਐਮਰਜੈਂਸੀ ਲਾਗੂ ਕੀਤੀ।ਇੰਦਰਾ ਨੂੰ ਵੱਡੇ ਪੱਧਰ ‘ਤੇ ਮੀਡੀਆ ਸੈਂਸਰਸ਼ਿਪ, ਨਾਗਰਿਕ ਅਧਿਕਾਰਾਂ ‘ਤੇ ਪਾਬੰਦੀਆਂ ਅਤੇ ਜਬਰੀ ਜਨਤਕ ਨਸਬੰਦੀ ਮੁਹਿੰਮ ਦੁਆਰਾ ਯਾਦ ਕੀਤਾ ਜਾਂਦਾ ਹੈ।
1977 ਵਿੱਚ ਹੋਈਆਂ ਆਮ ਚੋਣਾਂ ਵਿੱਚ ਇੰਦਰਾ ਆਪਣੀ ਸੀਟ ਸਮੇਤ ਸੰਸਦੀ ਚੋਣਾਂ ਹਾਰ ਗਈ, ਪਰ ਢਾਈ ਕੁ ਸਾਲ ਦੇ ਅੰਦਰ ਉਹ ਫਿਰ ਵਾਪਸ ਸਤਾਹ ‘ਚ ਆ ਗਈ,1980 ਦੇ ਦਹਾਕੇ ਵਿੱਚ, ਪੰਜਾਬ ਵਿੱਚ ਸੰ ਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਅਗਵਾਈ ਵਿੱਚ ਸਿੱਖ ਖਾੜਕੂਆਂ ਨੇ ਸਿੱਖਾਂ ਲਈ ਵੱਖਰੇ ਸਥਾਨ ਦੀ ਮੰਗ ਕੀਤੀ। ਚਾਰ ਜੂਨ 1984 ਵਿੱਚ, ਇੰਦਰਾ ਨੇ ਅੰਮ੍ਰਿਤਸਰ ‘ਚ ਹਰਿਮੰਦਰ ਸਾਹਿਬ, ਸਿੱਖ ਧਰਮ ਦੇ ਸਭ ਤੋਂ ਪਵਿੱਤਰ ਸਥਾਨ ਵਿੱਚ ਪਨਾਹ ਲੈਣ ਵਾਲਿਆਂ ਵਿਰੁੱਧ ਇੱਕ ਵੱਡੀ ਫੌਜੀ ਕਾਰਵਾਈ ਦਾ ਹੁਕਮ ਦਿੱਤਾ ਸੀ ਜੋ ਓਪਰੇਸ਼ਨ ਬਲੂਅ ਸਟਾਰ ਵਜੋਂ ਜਾਣੇ ਜਾਂਦੇ ਫੌਜੀ ਹਮਲੇ ਦੌਰਾਨ ਸੈਨਿਕਾਂ ਅਤੇ ਸ਼ਰਧਾਲੂਆਂ ਸਮੇਤ ਲਗਭਗ 400 ਲੋਕ ਮਾਰੇ ਗਏ ਸਨ। ਸਿੱਖ ਸਮੂਹ ਇਸ ਅੰਕੜੇ ‘ਤੇ ਵਿਵਾਦ ਕਰਦੇ ਹੋਏ ਹਜ਼ਾਰਾਂ ਦੀ ਮੌਤ ਦਾ ਦਾਅਵਾ ਕਰਦੇ ਹਨ।ਕੁੱਝ ਮਹੀਨਿਆਂ ਦੇ ਅੰਦਰ, ਗਾਂਧੀ ਨੂੰ ਉਸਦੇ ਸਿੱਖ ਅੰਗ ਰੱਖਿਅਕਾਂ ਦੁਆਰਾ ਦਰਬਾਰ ਸਾਹਿਬ ਅੰਦਰ ਫੌਜ ਭੇਜਣ ਕਾਰਨ ਉਸਦਾ ਕਤਲ ਕਰ ਦਿੱਤਾ ਗਿਆ ਸੀ।
ਉਸ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ 1 ਨਵੰਬਰ ਉਸ ਕਾਲੇ ਦਿਨ ਨਾਲ ਯਾਦ ਕੀਤਾ ਜਾਂਦਾ ਹੈ ਜਦੋਂ ਦਿੱਲੀ ਅਤੇ ਇਸ ਤੋਂ ਬਾਹਰ ਉਸ ਦੇ ਸਮਰਥਕਾਂ ਨੇ ਸਿੱਖਾਂ ‘ਤੇ ਹਿੰਸਕ ਹਮਲੇ ਸ਼ੁਰੂ ਕਰ ਦਿੱਤੇ ਸਨ ਜਿਸ ਵਿਚ ਕੁਝ ਦਿਨਾਂ ਦੇ ਅੰਦਰ ਹੀ ਲਗਭਗ 3,000 ਲੋਕ ਮਾਰੇ ਗਏ।ਹਜ਼ਾਰਾਂ ਲੋਕ ਘਰੋਂ ਬੇਘਰ ਹੋ ਗਏ। ਵੱਡੀ ਪੱਧਰ ‘ਤੇ ਦੇਸ਼ ਵਿੱਚ ਸਿੱਖ ਕਤਲੇਆਮ ਕੀਤਾ ਗਿਆ ਜਿਸਨੂੰ ਕਾਂਗਰਸ ਸਰਕਾਰ ਦੀ ਪੂਰੀ ਸਰਪ੍ਰਤੀ ਹਾਸਲ ਸੀ।ਸਿੱਖਾਂ ਨੂੰ ਜਿਉਂਦਿਆਂ ਗਲਾਂ ‘ਚ ਟਾਇਰ ਪਾਕੇ ਸਾੜਿਆ ਗਿਆ ,ਚਾਲੀ ਸਾਲ ਬੀਤ ਜਾਣ ਤੋਂ ਬਾਅਦ ਵੀ ਪੀੜਤ ਇਨਸਾਫ਼ ਦੀ ਮੰਗ ਕਰ ਰਹੇ ਹਨ, ਕਿਉਂਕਿ ਬਹੁਤ ਸਾਰੇ ਦੋਸ਼ੀ ਬਰੀ ਹੋ ਚੁੱਕੇ ਹਨ ਅਤੇ ਅਪੀਲਾਂ ਅਜੇ ਵੀ ਅਦਾਲਤ ਵਿੱਚ ਲਮਕ ਰਹੀਆਂ ਹਨ ਪਰ ਨਾ ਕਾਂਗਰਸ ਨੇ ਤੇ ਨਾ ਹੀ ਮੌਜੂਦਾ ਭਾਜਪਾ ਸਰਕਾਰ ਨੇ ਲੋਕਾਂ ਨੂੰ ਕੋਈ ਇਨਸਾਫ ਨਹੀਂ ਦਿੱਤਾ।