ਦੀਵਾਲੀ ਵਾਲੇ ਦਿਨ ਘਰ ਨੂੰ ਲੱਗੀ ਅੱਗ, ਮਾਂ-ਪੁੱਤ ਦੀ ਜਲ ਕੇ ਮੌਤ
ਪਟਨਾ, 31 ਅਕਤੂਬਰ,ਬੋਲੇ ਪੰਜਾਬ ਬਿਊਰੋ :
ਬਿਹਾਰ ਦੇ ਕੈਮੂਰ ਜ਼ਿਲ੍ਹੇ ਵਿੱਚ ਦੀਵਾਲੀ ਵਾਲੇ ਦਿਨ ਇੱਕ ਵੱਡਾ ਹਾਦਸਾ ਵਾਪਰਿਆ ਹੈ। ਇੱਥੇ ਖਾਣਾ ਪਕਾਉਂਦੇ ਸਮੇਂ ਗੈਸ ਸਿਲੰਡਰ ਲੀਕ ਹੋਣ ਕਾਰਨ ਇੱਕ ਘਰ ਵਿੱਚ ਭਿਆਨਕ ਅੱਗ ਲੱਗ ਗਈ।ਅੱਗ ਲੱਗਣ ਕਾਰਨ ਮਾਂ-ਪੁੱਤ ਜ਼ਿੰਦਾ ਸੜ ਗਏ ਅਤੇ ਦਰਦਨਾਕ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ ‘ਚ ਸਨਸਨੀ ਫੈਲ ਗਈ ਹੈ। ਇਲਾਕੇ ਦੇ ਲੋਕਾਂ ਨੇ ਕਿਸੇ ਤਰ੍ਹਾਂ ਅੱਗ ‘ਤੇ ਕਾਬੂ ਪਾਇਆ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੂਰਾ ਮਾਮਲਾ ਕੈਮੂਰ ਦੇ ਦੁਰਗਾਵਤੀ ਥਾਣਾ ਖੇਤਰ ਦਾ ਹੈ। ਸਥਾਨਕ ਥਾਣਾ ਖੇਤਰ ਦੇ ਪਿੰਡ ਬਹੇੜਾ ‘ਚ ਇਕ ਘਰ ‘ਚ ਖਾਣਾ ਬਣਾਉਂਦੇ ਸਮੇਂ ਰਸੋਈ ਗੈਸ ਸਿਲੰਡਰ ‘ਚੋਂ ਕਿਸੇ ਤਰ੍ਹਾਂ ਲੀਕ ਹੋਣ ਲੱਗੀ ਅਤੇ ਅੱਗ ਲੱਗ ਗਈ।
ਇਸ ਦੌਰਾਨ ਘਰ ਵਿੱਚ ਮੌਜੂਦ ਕਿਰਨ ਦੇਵੀ (35) ਅਤੇ ਉਸ ਦਾ ਮਾਸੂਮ ਪੁੱਤਰ ਗੋਲੂ (8) ਅੱਗ ਦੀ ਲਪੇਟ ਵਿੱਚ ਆ ਗਏ। ਹਾਦਸੇ ‘ਚ ਮਾਂ-ਪੁੱਤ ਦੋਵਾਂ ਦੀ ਜ਼ਿੰਦਾ ਸੜ ਕੇ ਮੌਤ ਹੋ ਗਈ।