ਚੱਲਦੀ ਪੰਜਾਬ ਰੋਡਵੇਜ਼ ਦੀ ਬੱਸ ਦੀਆਂ ਬਰੇਕਾਂ ਅਚਾਨਕ ਹੋਈਆਂ ਫੇਲ੍ਹ

ਪੰਜਾਬ

ਚੱਲਦੀ ਪੰਜਾਬ ਰੋਡਵੇਜ਼ ਦੀ ਬੱਸ ਦੀਆਂ ਬਰੇਕਾਂ ਅਚਾਨਕ ਹੋਈਆਂ ਫੇਲ੍ਹ


ਬਟਾਲਾ, 31 ਅਕਤੂਬਰ,ਬੋਲੇ ਪੰਜਾਬ ਬਿਊਰੋ :


ਪੰਜਾਬ ਰੋਡਵੇਜ਼ ਦੀ ਬੱਸ ਨਾਲ ਵੱਡਾ ਹਾਦਸਾ ਵਾਪਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਕੱਲ੍ਹ ਬਾਅਦ ਦੁਪਹਿਰ ਡੇਰਾ ਬਾਬਾ ਨਾਨਕ ਤੋਂ ਬਟਾਲਾ ਆ ਰਹੀ ਪੰਜਾਬ ਰੋਡਵੇਜ਼ ਦੀ ਬੱਸ ਦੀਆਂ ਬਰੇਕਾਂ ਅਚਾਨਕ ਫੇਲ ਹੋ ਗਈਆਂ, ਜਿਸ ਕਾਰਨ ਬੱਸ ਚਾਲਕ ਨੇ ਬੜੀ ਸੂਝ-ਬੂਝ ਨਾਲ ਸੜਕ ਕਿਨਾਰੇ ਖੜ੍ਹੇ ਆਟੋ ਨੂੰ ਟੱਕਰ ਮਾਰ ਕੇ ਬੱਸ ਨੂੰ ਰੋਕ ਲਿਆ ਅਤੇ ਵੱਡਾ ਹਾਦਸਾ ਹੋਣੋਂ ਟਲ ਗਿਆ।
ਇਸ ਸਬੰਧੀ ਬੱਸ ਚਾਲਕ ਕੁਲਦੀਪ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਪਿੰਡ ਸ਼ਿਕਾਰ ਮਾਛੀਆਂ ਨੇ ਦੱਸਿਆ ਕਿ ਉਹ ਬੱਸ ਰਾਹੀਂ ਡੇਰਾ ਬਾਬਾ ਨਾਨਕ ਤੋਂ ਬਟਾਲਾ ਜਾ ਰਿਹਾ ਸੀ, ਜਦੋਂ ਉਹ ਡੇਰਾ ਰੋਡ ਪੁਲ ਕੋਲ ਪੁੱਜਾ ਤਾਂ ਅਚਾਨਕ ਬੱਸ ਦੀ ਬ੍ਰੇਕ ਫੇਲ ਹੋ ਗਈ, ਜਿਸ ਕਾਰਨ ਗਾਂਧੀ ਚੌਂਕ ‘ਤੇ ਸੜਕ ਕਿਨਾਰੇ ਖੜ੍ਹੇ ਇਕ ਆਟੋ ਨੂੰ ਟੱਕਰ ਮਾਰ ਕੇ ਬੱਸ ਰੋਕੀ।
ਦੂਜੇ ਪਾਸੇ ਘਟਨਾ ਦੀ ਸੂਚਨਾ ਮਿਲਣ ‘ਤੇ ਬੱਸ ਸਟੈਂਡ ਪੁਲਸ ਚੌਕੀ ਤੋਂ ਏ.ਐੱਸ.ਆਈ ਸਤਨਾਮ ਸਿੰਘ ਪੁਲਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚੇ ਅਤੇ ਘਟਨਾ ਦਾ ਜਾਇਜ਼ਾ ਲਿਆ। ਇਸ ਹਾਦਸੇ ਕਾਰਨ ਗਾਂਧੀ ਚੌਕ ਤੋਂ ਲੈ ਕੇ ਡੇਰਾ ਰੋਡ ਤੱਕ ਭਾਰੀ ਟਰੈਫਿਕ ਜਾਮ ਹੋ ਗਿਆ, ਜਿਸ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।

Leave a Reply

Your email address will not be published. Required fields are marked *