ਇੰਸਟਾਗ੍ਰਾਮ ਦਾ ਸਰਵਰ ਡਾਊਨ, ਸੇਵਾਵਾਂ ਪ੍ਰਭਾਵਿਤ
ਨਵੀਂ ਦਿੱਲੀ, 30 ਅਕਤੂਬਰ,ਬੋਲੇ ਪੰਜਾਬ ਬਿਊਰੋ ;
ਇੰਸਟਾਗ੍ਰਾਮ ਦਾ ਸਰਵਰ ਡਾਊਨ ਹੈ। ਕਈ ਲੋਕ ਇਸ ਬਾਰੇ ਲਗਾਤਾਰ ਸ਼ਿਕਾਇਤਾਂ ਕਰ ਰਹੇ ਹਨ। Instagram 7:30ਵਜੇ ਤੋਂ ਡਾਊਨ ਚੱਲ ਰਿਹਾ ਹੈ।
ਅੱਧੇ ਘੰਟੇ ਤੱਕ ਡਾਊਨ ਰਹਿਣ ਤੋਂ ਬਾਅਦ ਹੁਣ ਇੰਸਟਾਗ੍ਰਾਮ ਸੇਵਾਵਾਂ ਹੌਲੀ-ਹੌਲੀ ਠੀਕ ਹੋ ਰਹੀਆਂ ਹਨ। ਇੰਸਟਾਗ੍ਰਾਮ ‘ਤੇ ਲੋਕਾਂ ਨੂੰ ਵੱਖ-ਵੱਖ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਯੂਜ਼ਰਸ ਨੂੰ ਕਈ ਵਾਰ ਇੰਸਟਾਗ੍ਰਾਮ ਦੇ ਮੈਸੇਜ ਅਤੇ ਰੀਲਸ ਤੱਕ ਪਹੁੰਚ ਕਰਨ ‘ਚ ਦਿੱਕਤ ਦਾ ਸਾਹਮਣਾ ਕਰਨਾ ਪਿਆ ਹੈ।
ਫਿਲਹਾਲ ਇਸ ਬਾਰੇ ਕੰਪਨੀ ਵੱਲੋਂ ਕੋਈ ਬਿਆਨ ਨਹੀਂ ਆਇਆ ਹੈ। ਕਿਉਂਕਿ ਕੁਝ ਯੂਜ਼ਰਸ ਸ਼ਿਕਾਇਤ ਕਰ ਰਹੇ ਹਨ ਕਿ ਮੈਟਾ ਦੀਆਂ ਹੋਰ ਸੇਵਾਵਾਂ ਵੀ ਡਾਊਨ ਹਨ।
ਐਕਸ ‘ਤੇ ਮੀਮਜ਼ ਦਾ ਹੜ੍ਹ ਆ ਗਿਆ ਹੈ ਅਤੇ ਲੋਕ ਮਾਰਕ ਜ਼ੁਕਰਬਰਗ ਅਤੇ ਮੇਟਾ ਬਾਰੇ ਵੱਖ-ਵੱਖ ਤਰ੍ਹਾਂ ਦੇ ਮੀਮਜ਼ ਸ਼ੇਅਰ ਕਰ ਰਹੇ ਹਨ।
ਇੰਸਟਾਗ੍ਰਾਮ ਰੀਲਜ਼ ਭਾਰਤ ‘ਚ ਕਾਫੀ ਮਸ਼ਹੂਰ ਹਨ ਅਤੇ ਇਸ ਕਾਰਨ ਇਹ ਐਪ ਵੀ ਕਾਫੀ ਮਸ਼ਹੂਰ ਹੋ ਗਈ ਹੈ। ਜਿਵੇਂ ਹੀ ਇਸ ਐਪ ‘ਚ ਕਿਸੇ ਤਰ੍ਹਾਂ ਦੀ ਦਿੱਕਤ ਹੁੰਦੀ ਹੈ, ਲੋਕ ਡਾਊਨਡਿਟੈਕਟਰ ‘ਤੇ ਇਸ ਦੀ ਸੂਚਨਾ ਦਿੰਦੇ ਹਨ।