ਪੰਜਾਬ ‘ਚ ਆਂਗਣਵਾੜੀ ਵਰਕਰ ਦੀ ਨਿਕਲੀ ਲਾਟਰੀ

ਪੰਜਾਬ

ਪੰਜਾਬ ‘ਚ ਆਂਗਣਵਾੜੀ ਵਰਕਰ ਦੀ ਨਿਕਲੀ ਲਾਟਰੀ


ਫਾਜ਼ਿਲਕਾ, 30 ਅਕਤੂਬਰ,ਬੋਲੇ ਪੰਜਾਬ ਬਿਊਰੋ :


ਦੀਵਾਲੀ ਤੋਂ ਪਹਿਲਾਂ ਫਾਜ਼ਿਲਕਾ ਦੀ ਇੱਕ ਔਰਤ ਦੇ ਲਾਟਰੀ ਜਿੱਤਣ ਦੀ ਖ਼ਬਰ ਸਾਹਮਣੇ ਆਈ ਹੈ। ਧਨਤੇਰਸ ਦੇ ਦਿਨ ਆਂਗਣਵਾੜੀ ਵਰਕਰ ‘ਤੇ ਧਨ ਦੀ ਵਰਖਾ ਹੋਈ। ਪ੍ਰਾਪਤ ਜਾਣਕਾਰੀ ਅਨੁਸਾਰ ਔਰਤ ਨੇ ਨਾਗਾਲੈਂਡ ਸਟੇਟ ਡੀਅਰ ਲਾਟਰੀ ਦੀ ਟਿਕਟ ਖਰੀਦੀ ਸੀ ਅਤੇ ਡੇਢ ਘੰਟੇ ਵਿੱਚ ਹੀ ਉਹ ਲਾਟਰੀ ਜਿੱਤ ਗਈ। ਦੱਸਿਆ ਜਾ ਰਿਹਾ ਹੈ ਕਿ ਔਰਤ ਨੇ ਲਾਟਰੀ ‘ਚ 45 ਹਜ਼ਾਰ ਰੁਪਏ ਦਾ ਇਨਾਮ ਜਿੱਤਿਆ ਹੈ।
ਲਾਟਰੀ ਜੇਤੂ ਔਰਤ ਆਸ਼ਾ ਰਾਣੀ ਨੇ ਦੱਸਿਆ ਕਿ ਉਹ ਆਂਗਣਵਾੜੀ ਸੈਂਟਰ ਫਾਜ਼ਿਲਕਾ ਵਿੱਚ ਕੰਮ ਕਰਦੀ ਹੈ ਅਤੇ ਲੰਬੇ ਸਮੇਂ ਤੋਂ ਲਾਟਰੀ ਦੀਆਂ ਟਿਕਟਾਂ ਖਰੀਦ ਰਹੀ ਹੈ। ਅੱਜ ਪਹਿਲੀ ਵਾਰ ਉਸਦਾ ਇਨਾਮ ਨਿਕਲਿਆ ਹੈ, ਉਹ ਵੀ ਧਨਤੇਰਸ ਦੇ ਦਿਨ। ਔਰਤ ਨੇ ਦੱਸਿਆ ਕਿ ਉਹ ਸਕੂਲ ਵਿੱਚ ਸੀ, ਇਸੇ ਦੌਰਾਨ ਉਸ ਨੇ ਟਿਕਟ ਖਰੀਦਣ ਬਾਰੇ ਸੋਚਿਆ ਅਤੇ ਫਾਜ਼ਿਲਕਾ ਦੇ ਰੂਪ ਚੰਦ ਲਾਟਰੀ ਸੈਂਟਰ ਤੋਂ ਲਾਟਰੀ ਦੀ ਟਿਕਟ ਖਰੀਦੀ। ਕਰੀਬ ਡੇਢ ਘੰਟੇ ਬਾਅਦ ਹੀ ਉਸ ਨੂੰ ਫੋਨ ਆਇਆ ਕਿ ਉਸ ਨੇ 45 ਹਜ਼ਾਰ ਰੁਪਏ ਦੀ ਲਾਟਰੀ ਜਿੱਤੀ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।