ਪੁਲਸ ਨੇ ਲੰਡਾ ਹਰੀਕੇ ਗੈਂਗ ਦਾ ਮੈਂਬਰ ਐਨਕਾਊਂਟਰ ‘ਚ ਮਾਰ ਮੁਕਾਇਆ

ਪੰਜਾਬ

ਪੁਲਸ ਨੇ ਲੰਡਾ ਹਰੀਕੇ ਗੈਂਗ ਦਾ ਮੈਂਬਰ ਐਨਕਾਊਂਟਰ ‘ਚ ਮਾਰ ਮੁਕਾਇਆ


ਅੰਮ੍ਰਿਤਸਰ, 30 ਅਕਤੂਬਰ,ਬੋਲੇ ਪੰਜਾਬ ਬਿਊਰੋ :


ਅੰਮ੍ਰਿਤਸਰ ਵਿੱਚ ਵੱਡਾ ਐਨਕਾਊਂਟਰ ਹੋਇਆ ਹੈ। ਬਿਆਸ ਦੇ ਮੰਡ ‘ਚ ਲੰਡਾ ਹਰੀਕੇ ਗੈਂਗ ਦਾ ਮੈਂਬਰ ਐਨਕਾਊਂਟਰ ‘ਚ ਮਾਰਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਹਥਿਆਰਾਂ ਦੀ ਰਿਕਵਰੀ ਲਈ ਦੋ ਬਦਮਾਸ਼ਾਂ ਨੂੰ ਲੈ ਕੇ ਗਈ ਸੀ।ਦੱਸਣਯੋਗ ਹੈ ਕਿ 23 ਅਕਤੂਬਰ ਨੂੰ ਸਠਿਆਲ ਪਿੰਡ ਦੇ ਸਾਬਕਾ ਸਰਪੰਚ ਗੁਰਦੇਵ ਸਿੰਘ ਦਾ ਲੰਡਾ ਹਰੀਕੇ, ਸਤਪ੍ਰੀਤ ਸਿੰਘ ਸੱਤਾ ਨੌਸ਼ਹਿਰਾ ਤੇ ਗੁਰਦੇਵ ਜੱਸਲ ਦੇ ਗੈਂਗ ਦੇ ਸਾਥੀਆਂ ਨੇ ਕਤਲ ਕਰ ਦਿੱਤਾ ਸੀ।
ਇਸ ਸਬੰਧੀ ਥਾਣਾ ਬਿਆਸ ਵਿਖੇ ਮਾਮਲਾ ਦਰਜ ਕੀਤਾ ਗਿਆ ਸੀ। ਪੁਲਿਸ ਨੇ ਮਨਾਲੀ ਤੋਂ ਗੋਖਾ ਦੇ ਕਤਲ ਵਿੱਚ ਸ਼ਾਮਲ ਤਿੰਨ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।