ਨਵੇਂ ਪਦਉੱਨਤ ਹੋਏ ਲੈਕਚਰਾਰ ਪ੍ਰਵੀਨ ਲਤਾ ਦੇ ਬੇਟੇ ਅਭਿਸ਼ੇਕ ਜਿੰਦਲ ਵੱਲੋਂ ਪਬਰੀ ਸਕੂਲ ਨੂੰ 11000 ਰੁਪਏ ਦਾ ਸਹਿਯੋਗ ਦਿੱਤਾ ਗਿਆ

ਪੰਜਾਬ

ਨਵੇਂ ਪਦਉੱਨਤ ਹੋਏ ਲੈਕਚਰਾਰ ਪ੍ਰਵੀਨ ਲਤਾ ਦੇ ਬੇਟੇ ਅਭਿਸ਼ੇਕ ਜਿੰਦਲ ਵੱਲੋਂ ਪਬਰੀ ਸਕੂਲ ਨੂੰ 11000 ਰੁਪਏ ਦਾ ਸਹਿਯੋਗ ਦਿੱਤਾ ਗਿਆ

ਰਾਜਪੁਰਾ 30 ਅਕਤੂਬਰ ,ਬੋਲੇ ਪੰਜਾਬ ਬਿਊਰੋ :


ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਬਰੀ ਵਿਖੇ ਨਵੇਂ ਪਦਉੱਨਤ ਹੋਣ ਉਪਰੰਤ ਹਾਜਰ ਹੋਏ ਲੈਕਚਰਾਰ ਅਰਥਸ਼ਾਸਤਰ ਪ੍ਰਵੀਨ ਲਤਾ ਦੇ ਪਰਿਵਾਰ ਵੱਲੋਂ ਪਬਰੀ ਸਕੂਲ ਦੇ ਵਿਕਾਸ ਲਈ 11000 ਰੁਪਏ ਦਾ ਵਿੱਤੀ ਸਹਿਯੋਗ ਦਿੱਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਕੂਲ ਪ੍ਰਿੰਸੀਪਲ ਮਨਦੀਪ ਸਿੰਘ ਚੀਮਾ ਨੇ ਦੱਸਿਆ ਕਿ ਲੈਕਚਰਾਰ ਪ੍ਰਵੀਨ ਲਤਾ ਦੇ ਪਰਿਵਾਰਕ ਮੈਂਬਰ ਜਦੋਂ ਉਹਨਾਂ ਨੂੰ ਹਾਜ਼ਰ ਕਰਵਾਉਣ ਲਈ ਸਕੂਲ ਆਏ ਤਾਂ ਸਕੂਲ ਦੇ ਕੈਂਪਸ ਦੀ ਦਿੱਖ ਦੇਖ ਕੇ ਖੁਸ਼ ਹੋਏ। ਅਭਿਸ਼ੇਕ ਜਿੰਦਲ ਵੱਲੋਂ ਮੌਕੇ ਤੇ ਹੀ ਸਕੂਲ ਕੈਂਪਸ ਦੇ ਰੱਖ-ਰਖਾਅ ਲਈ 11000 ਰੁਪਏ ਸਕੂਲ ਨੂੰ ਸਹਿਯੋਗ ਰਾਸ਼ੀ ਵੱਜੋਂ ਦਿੱਤੇ ਗਏ। ਇਸ ਮੌਕੇ ਸਕੂਲ ਵਿੱਚ ਮੌਜੂਦ ਡੀ ਐਸ ਐਮ ਪਟਿਆਲਾ ਰਾਜੀਵ ਕੁਮਾਰ ਹੈੱਡ ਮਾਸਟਰ ਨੇ ਸੰਜੀਵ ਸ਼ਰਮਾ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਪਟਿਆਲਾ ਅਤੇ ਡਿਪਟੀ ਡੀਈਓ ਡਾ: ਰਵਿੰਦਰਪਾਲ ਸਿੰਘ ਵੱਲੋਂ ਜਿੰਦਲ ਪਰਿਵਾਰ ਦਾ ਧੰਨਵਾਦ ਕੀਤਾ। ਇਸ ਮੌਕੇ ਇੰਦਰਪ੍ਰੀਤ ਸਿੰਘ ਜ਼ਿਲ੍ਹਾ ਗਾਈਡੈਂਸ ਐਂਡ ਕਾਉਂਸਲਿੰਗ ਕੋਆਰਡੀਨੇਟਰ, ਲੈਕਚਰਾਰ ਅਮਰੀਕ ਸਿੰਘ, ਦਰਸ਼ਨ ਕੁਮਾਰ ਜਿੰਦਲ ਐਸ ਈ ਪੂਡਾ ਅਤੇ ਹੋਰ ਸੱਜਣ ਵੀ ਮੌਜੂਦ ਸਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।