ਕਮਲ ਕਿਸ਼ੋਰ ਯਾਦਵ ਸਕੱਤਰ ਸਕੂਲ ਸਿੱਖਿਆ ਪੰਜਾਬ ਨੇ ਕੀਤਾ ਰਾਜ ਪੱਧਰੀ ਉਤਸਵ ਦਾ ਉਦਘਾਟਨ
ਪੰਜਾਬ ਦੇ ਚਾਰ ਜ਼ੋਨਾਂ ਦੇ ਜੇਤੂ ਵਿਦਿਆਰਥੀਆਂ ਨੇ ਕੀਤੀ ਵੱਖ-ਵੱਖ ਮੁਕਾਬਲਿਆਂ ਵਿੱਚ ਸ਼ਮੂਲੀਅਤ
ਐੱਸ ਏ ਐੱਸ ਨਗਰ 29 ਅਕਤੂਬਰ ,ਬੋਲੇ ਪੰਜਾਬ ਬਿਊਰੋ:
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਅਤੇ ਸਕੂਲ ਸਕੂਲ ਸਿੱਖਿਆ ਪੰਜਾਬ ਕਮਲ ਕਿਸ਼ੋਰ ਯਾਦਵ ਦੀ ਅਗਵਾਈ ਹੇਠ ਸਕੂਲੀ ਸਿੱਖਿਆ ਵਿੱਚ ਅਕਾਦਮਿਕ ਗਤੀਵਿਧੀਆਂ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਸਹਿ ਅਕਾਦਮਿਕ ਗਤੀਵਿਧੀਆਂ ਵਿੱਚ ਵੱਡੇ ਮੰਚਾਂ ਤੇ ਮੌਕੇ ਦੇਣ ਦੇ ਸੁਹਿਰਦ ਯਤਨ ਜਾਰੀ ਹਨ। ਦਫ਼ਤਰ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪੰਜਾਬ ਵੱਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਡੀਟੋਰੀਅਮ ਵਿਖੇ ਰਾਜ ਪੱਧਰੀ ਕਲਾ ਉਤਸਵ ਕਰਵਾਇਆ ਗਿਆ ਜਿਸ ਦਾ ਉਦਘਾਟਨ ਕਮਲ ਕਿਸ਼ੋਰ ਯਾਦਵ ਸਕੱਤਰ ਆਈ ਏ ਐੱਸ ਸਕੂਲ ਸਿੱਖਿਆ ਪੰਜਾਬ ਨੇ ਕੀਤਾ। ਉਹਨਾਂ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਅਕਾਦਮਿਕ ਸਿੱਖਿਆ ਦੇ ਨਾਲ-ਨਾਲ ਸਹਿ-ਵਿੱਦਿਅਕ ਕਿਰਿਆਵਾਂ ਵਿੱਚ ਵੀ ਭਾਗ ਲੈਣਾ ਜਰੂਰੀ ਹੈ ਜਿਸ ਲਈ ਸਕੂਲ ਅਤੇ ਅਧਿਆਪਕ ਮਿਹਨਤ ਕਰਕੇ ਵਿਦਿਆਰਥੀਆਂ ਦੇ ਹੁਨਰ ਨੂੰ ਨਿਖਾਰਦੇ ਹਨ। ਇਹ ਬੱਚੇ ਦੇ ਸਰਵਪੱਖੀ ਵਿਕਾਸ ਲਈ ਬਹੁਤ ਜਰੂਰੀ ਹੈ। ਗੁਰਮੀਤ ਕੌਰ ਡਿਪਟੀ ਸਟੇਟ ਪ੍ਰੋਜੈਕਟ ਡਾਇਰੈਕਟਰ ਸਮਗਰਾ ਨੇ ਸਮੂਹ ਮਹਿਮਾਨਾਂ ਦਾ ਜੀ ਆਇਆਂ ਨੂੰ ਕੀਤਾ।ਇਸ ਮੌਕੇ ਵਿਸ਼ੇਸ਼ ਮਹਿਮਾਨ ਵੱਜੋਂ ਪਰਮਿੰਦਰ ਪਾਲ ਸਿੰਘ ਆਈ ਏ ਐੱਸ ਵਧੀਕ ਸਕੱਤਰ ਕਮ ਡੀਜੀਐੱਸਈ ਨੇ ਸਮੂਹ ਆਏ ਮਹਿਮਾਨਾਂ, ਵਿਦਿਆਰਥੀਆਂ ਅਤੇ ਅਧਿਆਪਕਾਂ ਦਾ ਧੰਨਵਾਦ ਕੀਤਾ। ਪਰਮਜੀਤ ਸਿੰਘ ਪੀਸੀਐੱਸ ਡਾਇਰੈਕਟਰ ਸਿੱਖਿਆ ਵਿਭਾਗ ਸੈਕੰਡਰੀ ਪੰਜਾਬ, ਹਰਕੀਰਤ ਕੌਰ ਚਾਨੇ ਡਾਇਰੈਕਟਰ ਸਕੂਲ ਸਿੱਖਿਆ ਐਲੀਮੈਂਟਰੀ ਪੰਜਾਬ, ਕੰਚਨ ਸ਼ਰਮਾ ਡਿਪਟੀ ਐਸਪੀਡੀ,
ਸੁਰੇਖਾ ਠਾਕੁਰ ਏ ਐੱਸ ਪੀ ਡੀ, ਅਤੇ ਹੋਰ ਅਧਿਕਾਰੀਆਂ ਨੇ ਮਿਲ ਕੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ।ਬਲਪ੍ਰੀਤ ਕੌਰ ਏ ਐਮ, ਅੰਮ੍ਰਿਤਜੀਤ ਸਿੰਘ ਲੈਕਚਰਾਰ, ਜਸਵਿੰਦਰ ਸਿੰਘ ਲੈਕਚਰਾਰ ਨੇ ਕਲਾ ਉਤਸਵ ਦਾ ਪ੍ਰਬੰਧ ਸੁਚੱਜੇ ਢੰਗ ਨਾਲ ਕੀਤਾ। ਰਾਜ ਪੱਧਰੀ ਕਲਾ ਉਤਸਵ ਦੇ ਮੰਚ ਦਾ ਸੰਚਾਲਨ ਧਰਮਿੰਦਰ ਸਿੰਘ ਖੰਨਾ ਸਾਇੰਸ ਮਾਸਟਰ ਨੇ ਕੀਤਾ। ਇਸ ਮੌਕੇ ਸੰਦੀਪ ਵਰਮਾ ਸਹਾਇਕ ਡਾਇਰੈਕਟਰ, ਗੁਰਜੋਤ ਸਿੰਘ ਸਹਾਇਕ ਡਾਇਰੈਕਟਰ, ਬਲਵਿੰਦਰ ਕੌਰ ਸਹਾਇਕ ਡਾਇਰੈਕਟਰ, ਵਿਜੇ ਸ਼ਰਮਾ ਸਹਾਇਕ ਡਾਇਰੈਕਟਰ, ਜਸਵਿੰਦਰ ਕੌਰ ਸਹਾਇਕ ਡਾਇਰੈਕਟਰ, ਕਰਮਜੀਤ ਕੌਰ ਸਹਾਇਕ ਡਾਇਰੈਕਟਰ, ਰਾਜਿੰਦਰ ਸਿੰਘ ਚਾਨੀ ਵੀ ਮੌਜੂਦ ਸਨ।
ਨਤੀਜੇ:
ਪੇਂਟਿੰਗ ਵਿੱਚ ਵਿਨੇਪਾਲ ਜ਼ਿਲ੍ਹਾ ਪਟਿਆਲਾ ਨੇ ਪਹਿਲਾ ਸਥਾਨ, ਰੋਹਿਤ ਜ਼ਿਲ੍ਹਾ ਪਠਾਨਕੋਟ ਨੇ ਦੂਜਾ ਸਥਾਨ ਅਤੇ ਪਰਗਟ ਸਿੰਘ ਜ਼ਿਲ੍ਹਾ ਲੁਧਿਆਣਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਵਾਦਨ ਪਰਕਿਊਸਿਵ ਵਿੱਚ ਨੇ ਨਕੁਲ ਕੁਮਾਰ ਜ਼ਿਲ੍ਹਾ ਕਪੂਰਥਲਾ ਪਹਿਲਾ ਸਥਾਨ, ਜਗਮੀਤ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੇ ਦੂਜਾ ਸਥਾਨ ਅਤੇ ਪ੍ਰਿੰਸ ਕੁਮਾਰ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਨੇ ਤੀਜਾ ਸਥਾਨ ਨੇ ਪ੍ਰਾਪਤ ਕੀਤਾ।
ਕਹਾਣੀ ਵਾਚਣ ਵਿੱਚ ਜਸਨੂਰ ਅਤੇ ਪੂਨਮ ਜ਼ਿਲ੍ਹਾ ਪਟਿਆਲਾ ਨੇ ਪਹਿਲਾ ਸਥਾਨ, ਏਕਤਾ ਅਤੇ ਜਪਜੀ ਜ਼ਿਲ੍ਹਾ ਫਰੀਦਕੋਟ ਨੇ ਦੂਜਾ ਸਥਾਨ ਅਤੇ ਮੋਨਿਕਾ ਅਤੇ ਦ੍ਰਿਸ਼ਟੀ ਜ਼ਿਲ੍ਹਾ ਅੰਮ੍ਰਿਤਸਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਲੋਕ ਨਾਚ ਵਿੱਚ ਜ਼ਿਲ੍ਹਾ ਰੂਪਨਗਰ ਨੇ ਪਹਿਲਾ ਸਥਾਨ, ਜ਼ਿਲ੍ਹਾ ਫਰੀਦਕੋਟ ਨੇ ਦੂਜਾ ਸਥਾਨ ਅਤੇ ਜ਼ਿਲ੍ਹਾ ਅੰਮ੍ਰਿਤਸਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਨਾਟਕ ਮੁਕਾਬਲੇ ਵਿੱਚ ਜ਼ਿਲ੍ਹਾ ਫਾਜ਼ਿਲਕਾ ਪਹਿਲਾ ਸਥਾਨ, ਜ਼ਿਲ੍ਹਾ ਅੰਮ੍ਰਿਤਸਰ ਨੇ ਦੂਜਾ ਸਥਾਨ ਅਤੇ ਜ਼ਿਲ੍ਹਾ ਲੁਧਿਆਣਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਗਾਇਨ ਮੁਕਾਬਲੇ ਵਿੱਚ ਨੇ ਲਾਇਸਿਲ ਰਾਏ ਜ਼ਿਲ੍ਹਾ ਐਸ ਏ ਐੱਸ ਨਗਰ ਨੇ ਪਹਿਲਾ ਸਥਾਨ, ਮਨਕੀਰਤ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਨੇ ਦੂਜਾ ਸਥਾਨ ਅਤੇ ਸੋਹਾਨੀ ਖਾਨ ਜ਼ਿਲ੍ਹਾ ਕਪੂਰਥਲਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ।