ਰਮਨਦੀਪ ਕੌਰ ਗਿੱਲ ਬਣੀ ਪੰਜਾਬ ਸਕੂਲ ਸਿੱਖਿਆ ਬੋਰਡ ਯੂਨੀਅਨ ਦੀ ਪ੍ਰਧਾਨ

ਐਜੂਕੇਸ਼ਨ ਪੰਜਾਬ

ਰਮਨਦੀਪ ਕੌਰ ਗਿੱਲ ਬਣੀ ਪੰਜਾਬ ਸਕੂਲ ਸਿੱਖਿਆ ਬੋਰਡ ਯੂਨੀਅਨ ਦੀ ਪ੍ਰਧਾਨ


ਮੋਹਾਲੀ, 29 ਅਕਤੂਬਰ, ਬੋਲੇ ਪੰਜਾਬ ਬਿਊਰੋ ;


ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ ਦੀਆਂ ਹੋਈਆਂ ਚੋਣਾਂ ਵਿਚ ਰਮਨਦੀਪ ਕੌਰ ਗਿੱਲ ਨੇ ਪਰਵਿੰਦਰ ਸਿੰਘ ਖੰਗੂੜਾ ਹਰਾ ਕੇ ਜਿੱਤ ਪ੍ਰਾਪਤ ਕੀਤੀ ਹੈ। ਰਮਨਦੀਪ ਕੌਰ ਗਿੱਲ 477 ਵੋਟਾਂ ਲੈ ਕੇ ਬੋਰਡ ਕਰਮਚਾਰੀ ਐਸੋਸੀਏਸ਼ਨ ਦੀ ਪ੍ਰਧਾਨ ਬਣ ਗਈ।ਸੀਨੀਅਰ ਮੀਤ ਪ੍ਰਧਾਨ ਬਲਜਿੰਦਰ ਸਿੰਘ ਬਰਾੜ, ਮੀਤ ਪ੍ਰਧਾਨ ਬੰਤ ਸਿੰਘ ਧਾਲੀਵਾਲ ਅਤੇ ਰਜਿੰਦਰ ਕੁਮਾਰ ਮੈਣੀ ਚੁਣੇ ਗਏ। ਜੂਨੀਅਰ ਮੀਤ ਪ੍ਰਧਾਨ ਜਸਕਰਨ ਸਿੰਘ ਸਿੱਧੂ ਚੁਣੇ ਗਏ। ਜਨਰਲ ਸਕੱਤਰ ਦੇ ਅਹੁਦੇ ‘ਤੇ ਸੁਖਚੈਨ ਸਿੰਘ ਸੈਣੀ, ਸਕੱਤਰ ਸੁਨੀਲ ਅਰੋੜਾ, ਸੰਯੁਕਤ ਸਕੱਤਰ ਗੁਰਇਕਬਾਲ ਸਿੰਘ ਸੋਢੀ, ਵਿਤ ਸਕੱਤਰ ਪਰਮਜੀਤ ਸਿੰਘ ਪੰਮਾ, ਦਫਤਰ ਸਕੱਤਰ ਸੁਨੀਤਾ ਥਿੰਦ, ਸੰਗਠਨ ਸਕੱਤਰ ਜਸਵੀਰ ਕੌਰ ਅਤੇ ਪ੍ਰੈਸ ਸਕੱਤਰ ਬਲਜਿੰਦਰ ਸਿੰਘ ਮਾਂਗਟ ਚੁਣੇ ਗਏ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।