ਸਰਸ ਮੇਲੇ ਵਿੱਚ ਬ੍ਰਹਮਾ ਕੁਮਾਰੀਆਂ ਨੇ ਨਸ਼ਾ ਛੁਡਾਊ ਲਈ ਜਾਗਰੂਕ ਕੀਤਾ

ਪੰਜਾਬ

ਨਸ਼ਾ ਛੁਡਾਊ ਨਾਟਕ ਨੇ ਹਜ਼ਾਰਾ ਲੋਕਾਂ ਨੂੰ ਮੋਬਾਈਲ ਦੀ ਲਤ ਤੋਂ ਛੁਟਕਾਰਾ ਪਾਉਣ ਲਈ ਪ੍ਰੇਰਿਆ ।

ਜਿ਼ਲ੍ਹਾ ਪ੍ਰਸ਼ਾਸਨ ਨੇ ਬ੍ਰਹਮਾਕੁਮਾਰੀਜ ਨੂੰ ਨਸ਼ਾ ਛੁਡਾਊ ਕਾਰਜਾਂ ਲਈ ਸਨਮਾਨਿਤ ਕੀਤਾ।

ਵੇਵ ਐਸਟੇਟ ਦੀਵਾਲੀ ਮੇਲੇ ਵਿੱਚ ਬ੍ਰਹਮਾਕੁਮਾਰੀਜ ਨੇ ਮੇਅਰ ਨੂੰ ਈਸਵਰੀ ਤੋਹਫ਼ਾ ਭੇਂਟ ਕੀਤਾ।

ਮੁਹਾਲੀ, 27 ਅਕਤੂਬਰ,ਬੋਲੇ ਪੰਜਾਬ ਬਿਊਰੋ :

ਮੁਹਾਲੀ ਜਿ਼ਲ੍ਹਾ ਪ੍ਰਸ਼ਾਸਨ ਵੱਲੋਂ 18 ਤੋਂ 27 ਅਕਤੂਬਰ 2024 ਤੱਕ ਸੈਕਟਰ 88 ਦੇ ਖੁੱਲ੍ਹੇ ਮੈਦਾਨ ਵਿੱਚ 10 ਰੋਜ਼ਾ ਸਰਸ ਮੇਲਾ ਲਗਾਇਆ ਗਿਆ, ਜਿਸ ਵਿੱਚ 400 ਦੇ ਕਰੀਬ ਸਟਾਲਾਂ ਤੇ ਦਸਤਕਾਰੀ, ਕੁਦਰਤੀ ਭੋਜਨ, ਕੁਦਰਤੀ ਸੁੰਦਰਤਾ ਉਤਪਾਦ, ਵੱਖ—ਵੱਖ ਰਾਜਾਂ ਦੇ ਮਸ਼ਹੂਰ ਪਕਵਾਨ, ਅਤੇ ਘਰ ਦੀ ਸਜਾਵਟ ਦੀਆਂ ਵਸਤੂਆਂ ਵੇਚਣ ਲਈ ਸਜਾਏ ਗਏ ਸਨ। ਮੇਲੇ ਵਿੱਚ ਹਰ ਰੋਜ਼ ਦੇਸ਼ ਭਰ ਤੋਂ ਆਏ ਕਲਾਕਾਰਾਂ ਨੇ ਸੱਭਿਆਚਾਰਕ ਪ੍ਰੋਗਰਾਮਾਂ ਦੀ ਪੇਸ਼ਕਾਰੀ ਕੀਤੀ।

                ਇਸ ਤੋਂ ਇਲਾਵਾ, ਇੱਕ  ਦਿਲਖਿਚਵਾਂ,ਸਿਖਿਆਦਾਇਕ ਅਤੇ ਪਰੇਰਨਾਦਾਇਕ ਸਟਾਲ ਸਪਰਿਚੁਅਲ ਵੈਲਨੈਸ ਕਲੀਨਿਕ ਵੀ ਬ੍ਰਹਮਾਕੁਮਾਰੀਜ਼ ਇੰਟਰਨੈਸ਼ਨਲ ਆਰਗੇਨਾਈਜ਼ੇਸ਼ਨ ਵੱਲੋਂ ਲਗਾਇਆ ਗਿਆ ਸੀ। ਇਸ ਵਿਸ਼ੇਸ਼ ਸਟਾਲ ਵਿੱਚ ਨਸ਼ਾ ਛੁਡਾਊ ਅਤੇ ਅਧਿਆਤਮਿਕ ਤਸਵੀਰਾਂ ਰਾਹੀਂ ਲੋਕਾਂ ਨੂੰ ਸ਼ਰਾਬ, ਗਾਂਜਾ, ਸਿਗਰਟ, ਮੋਬਾਈਲ, ਅਤੇ ਇੰਟਰਨੈਟ ਆਦਿਂ ਤੋਂ ਬਚਣ ਲਈ ਜਾਗਰੂਕ ਕੀਤਾ ਗਿਆ । ਹਜ਼ਾਰਾਂ ਵਿਦਿਆਰਥੀਆਂ ਅਤੇ ਹੋਰ ਲੋਕਾਂ ਨੇ ਇਨ੍ਹਾਂ ਬੁਰੀਆਂ ਆਦਤਾਂ ਦੇ ਨੁਕਸਾਨ ਅਤੇ ਇਨ੍ਹਾਂ ਤੋਂ ਬਚਣ ਦੇ ਤਰੀਕਿਆਂ ਨੂੰ ਸਮਝਿਆ। ਹਜ਼ਾਰਾਂ ਲੋਕਾਂ ਨੇ ਰਾਜਯੋਗ ਵਿਧੀ ਸਿੱਖਣ ਵਿੱਚ ਦਿਲਚਸਪੀ ਦਿਖਾਈ। ਇਸ ਮੌਕੇ ੋਤੇ ਬ੍ਰਹਮਾ ਕੁਮਾਰੀਜ ਦੇ ਸੁਖ ਸ਼ਾਂਤੀ ਭਵਨ (ਫੇਜ਼ 7) ਅਤੇ ਹੋਰ ਰਾਜਯੋਗ ਕੇਂਦਰਾਂ ਵਿੱਚ 28 ਅਕਤੂਬਰ ਤੋਂ 5 ਨਵੰਬਰ ਤੱਕ ਸਵੇਰੇ 7 ਤੋਂ 8 ਵਜੇ, ਦੁਪਹਿਰ 11 ਤੋਂ 12 ਵਜੇ, ਅਤੇ ਸ਼ਾਮ 6 ਤੋਂ 7 ਵਜੇ ਤੱਕ ਰਾਜਯੋਗ ਕੈਂਪ ਲਗਾਏ ਜਾਣਗੇ। ਇਨ੍ਹਾਂ ਕੈਂਪਾਂ ਵਿੱਚ ਦਾਖ਼ਲਾ ਮੁਫ਼ਤ ਹੋਵੇਗਾ ਅਤੇ ਕਿਸੇ ਵੀ ਉਮਰ, ਵਰਗ, ਜਾਂ ਭਾਈਚਾਰੇ ਦੇ ਲੋਕ ਭਾਗ ਲੈ ਸਕਣਗੇ।

                ਬ੍ਰਹਮਾਕੁਮਾਰੀਜ ਯੁਵਾ ਵਿੰਗ ਵੱਲੋਂ ਸਰਸ ਮੇਲੇ ਵਿੱਚ ਹਰ ਰੋਜ਼ ਨਸ਼ਾ ਮੁਕਤੀ ਲਈ ਇੱਕ ਨਾਟਕ ਪੇਸ਼ ਕੀਤਾ ਗਿਆ, ਜਿਸ ਨੇ ਹਜ਼ਾਰਾਂ ਲੋਕਾਂ ਨੂੰ ਨਸ਼ਾ ਮੁਕਤ ਜੀਵਨ ਜਿਊਣ ਲਈ ਪ੍ਰੇਰਿਤ ਕੀਤਾ। ਜਿ਼ਲ੍ਹਾ ਪ੍ਰਸ਼ਾਸਨ ਨੇ ਬ੍ਰਹਮਾਕੁਮਾਰੀਜ ਦੇ ਉਪਰਾਲਿਆਂ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਨਾਟਕ ਦੇ ਸਾਰੇ ਕਲਾਕਾਰਾਂ ਨੂੰ ਸਨਮਾਨਿਤ ਕੀਤਾ।

                ਬ੍ਰਹਮਾਕੁਮਾਰੀਜ਼ ਮੁਹਾਲੀ ਵੱਲੋਂ ਵੇਵਗਾਰਡਨ (ਸੈਕਟਰ 85) ਵਿੱਚ ਇੱਕ ਰੋਜ਼ਾ ਚਰਿੱਤਰ ਨਿਰਮਾਣ ਅਧਿਆਤਮਿਕ ਪ੍ਰਦਰਸ਼ਨੀ ਵੀ ਲਗਾਈ ਗਈ, ਜਿਸ ਨੂੰ ਸੈਂਕੜੇ ਲੋਕਾਂ ਨੇ ਦੇਖਿਆ ਅਤੇ ਆਪਣੇ ਜੀਵਨ ਨੂੰ ਦੇਵਤਿਆਂ ਵਰਗਾ ਬਣਾਉਣ ਦੀ ਪਰੇਰਨਾ ਪ੍ਰਾਪਤ ਕੀਤੀ। ਇਸ ਮੌਕੇ ਤੇ ਇਕ ਨਸਾ ਛਡੱਣ ਲਈ ਨਾਟਕ ਭੀ ਪੇਸ ਕੀਤਾ ਗਿਆ ਜਿl ਉਪਰੰਤ ਮੋਹਾਲੀ ਦੇ ਮੇਅਰ ਸ੍ਰੀ ਅਮਰਜੀਤ ਸਿੰਘ ਜੀਤੀ ਸਿਧੂ ਨੂੰ ਈਸਵਰੀ ਸੌਗਾਤ ਭੀ ਦਿੱਤੀ ਗਈ ।

Leave a Reply

Your email address will not be published. Required fields are marked *