ਦਲਿਤ ਕਾਰਕੂਨਾਂ ਵਲੋਂ ਪਤਰਕਾਰ ਤੱਗੜ ਦਾ ਧੰਨਵਾਦ ਤੇ ਸਨਮਾਨ ਕੀਤਾ ਗਿਆ

Uncategorized

ਦਲਿਤ ਕਾਰਕੂਨਾਂ ਵਲੋਂ ਪਤਰਕਾਰ ਤੱਗੜ ਦਾ ਧੰਨਵਾਦ ਤੇ ਸਨਮਾਨ ਕੀਤਾ ਗਿਆ

ਮੋਹਾਲੀ 27 ਅਕਤੂਬਰ ,ਬੋਲੇ ਪੰਜਾਬ ਬਿਊਰੋ :

ਪਤਰਕਾਰ ਰਾਜਿੰਦਰ ਸਿੰਘ ਤੱਗੜ ਦਾ ਧੰਨਵਾਦ ਕਰਨ ਲਈ ਕੁੱਝ ਦਲਿਤ ਜਥੇਬੰਦੀਆਂ ਅੱਜ ਓਹਨਾਂ ਦੇ ਨਿਵਾਸ ਸਥਾਨ ਸੈਕਟਰ 85 ਪਹੁੰਚੀਆਂ।

ਦਲਿਤ ਅੱਗੁ ਬਲਬੀਰ ਸਿੰਘ ਆਲਮਪੁਰ ਦੀ ਅਗਵਾਈ ਚ ਆਏ ਦਲਿਤਾਂ ਨੇ ਪਤਰਕਾਰ ਤੱਗੜ ਵਲੋਂ “ਪੰਜਾਬ ਦਸਤਾਵੇਜ਼ ਚੈਨਲ” ਤੇ ਨਕਲੀ ਦਲਿਤ ਸਰਟੀਫਿਕੇਟਾਂ ਦੇ ਮੁੱਦੇ ਨੂੰ ਜ਼ੋਰਦਾਰ ਤਰੀਕੇ ਨਾਲ ਉਠਾ ਕੇ ਜੌ ਸੇਵਾ ਗਰੀਬਾਂ ਦੀ ਕੀਤੀ ਹੈ, ਉਸ ਲਈ ਸਿਰੋਪੇ ਅਤੇ ਸ਼ਾਅਲ ਪਾਂ ਕੇ ਤੱਗੜ ਨੂੰ ਸਨਮਾਨਿਤ ਵੀ ਕੀਤਾ।

ਇੱਸ ਮੌਕੇ ਪਤਰਕਾਰ ਤੱਗੜ ਨੇ ਦਲਿਤ ਸਮਾਜ ਨੂੰ ਆਪਣੇ ਹੱਕਾਂ ਲਈ ਜਗਰੂਪ ਹੋਣ ਅਤੇ ਸੰਘਰਸ਼ ਕਰਨ ਲਈ ਪ੍ਰੇਰਿਆ। ਪੰਜਾਬ ਚ ਕਰੀਬ 3000 ਜਾਅਲੀ ਦਲਿਤ ਸਰਟੀਫਿਕੇਟਾਂ ਵਾਲੇ ਸਰਕਾਰੀ ਨੌਕਰੀਆਂ ਦੱਬੀ ਬੈਠੇ ਹਨ, ਜੀਨਾ ਨੂੰ ਤੁਰੰਤ ਕਡਣਾ ਬੰਦਾ ਹੈ।

ਓਹਨਾ ਪੰਜਾਬ ਵਿਜੀਲੈਂਸ ਬਿਊਰੋ ਦੇ ਇੱਕ ਚਹੇਤੇ ਠਾਣੇਦਾਰ ਦੇ ਪਰਿਵਾਰ ਦੇ ਖੁੱਦ ਤੋਂ ਇਲਾਵਾ ਦੋ ਭਰਾਵਾ ਦੇ ਵੀ ਨਕਲੀ ਸਰਟੀਫਿਕੇਟ ਵਰਤ ਕੇ ਸਰਕਾਰੀ ਨੌਕਰੀ ਲਈ ਹੈ। ਪਰ ਰਸੂਖਦਾਰ ਅਤੇ ਰਾਜ਼ਦਾਰ ਕਮਾਊ ਪੁੱਤ ਠਾਣੇਦਾਰ ਉੱਤੇ ਵਿਜੀਲੈਂਸ ਦੇ ਆਲਾ ਅਫ਼ਸਰ, ਜੌ ਇਮਾਨਦਾਰੀ ਦਾ ਨਿਕਾਬ ਪਾਈ ਬੈਠੇ ਹਨ, ਕੋਈ ਕਾਰਵਾਈ ਨਹੀਂ ਕਰ ਰਹੇ, ਤੱਗੜ ਨੇ ਕਿਹਾ।

ਤੱਗੜ ਨੇ ਦੱਸਿਆ ਕੇ ਵਿਜੀਲੈਂਸ ਦੇ ਅਫ਼ਸਰਾਂ ਨੇ ਅਤੇ ਮੋਹਾਲੀ ਪੁਲੀਸ ਦੀ ਸਾਜ਼ਿਸ਼ ਤਹਿਤ ਓਹਨਾ ਤੇ ਚਾਰ ਪਰਚੇ ਦਰਜ ਕਰਕੇ ਓਹਨਾ ਨੂੰ ਕਰੀਬ ਪੰਜ ਮਹੀਨੇ ਜੇਲ ਚ ਬੰਧ ਕੀਤਾ ਰੱਖਿਆ ਗਿਆ।

ਸਮਾਜ ਸੇਵੀ ਸਤਨਾਮ ਦਾਉਂ ਨੇ ਵੀ ਦਲਿਤਾਂ ਨੂੰ ਆਪਣੀ ਲੜਾਈ ਖੁਦ ਲੜਨ ਲਈ ਪ੍ਰੇਰਿਆ। ਓਹਨਾਂ ਦਸਿਆ ਕੇ “ਬੇਸ਼ਰਮ ਹੋ ਚੁੱਕੀ” ਵਿਜੀਲੈਂਸ ਨੇ ਅਮਰੂਦ ਸਕੇਨਡਲ ਚ ਓਹਨਾ ਨੂੰ ਫਸਾਉਣ ਦੀ ਕੋਸ਼ਿਸ਼ ਕਰਦੇ ਹੋਏ ਮੁੱਖ ਦੋਸ਼ੀ ਤੋਂ ਹੀ ਸ਼ਿਕਾਇਤ ਲੈ ਕੇ ਮੋਹਾਲੀ ਪੁਲੀਸ ਨੂੰ ਦਿੱਤੀ ਪਰ ਅਦਾਲਤ ਦੀ ਫਟਕਾਰ ਤੋਂ ਬਾਦ ਆਫ ਕਾਮਯਾਬ ਨਾਂ ਹੋ ਸਕੇ। ਓਹਨਾ ਨੇ ਮੁੱਖ ਮੰਤਰੀ ਨੂੰ ਆਪਣੇ ਮਹਿਕਮਿਆਂ ਵੱਲ ਧਿਆਨ ਦੇਣ ਲਈ ਕਿਹਾ।

Leave a Reply

Your email address will not be published. Required fields are marked *