ਚੰਡੀਗੜ੍ਹ ‘ਚ 50 ਫਲੈਟਾਂ ਦੀ ਅਲਾਟਮੈਂਟ ਰੱਦ: ਹਾਊਸਿੰਗ ਬੋਰਡ ਨੇ ਜਾਰੀ ਕੀਤੇ ਨੋਟਿਸ

ਚੰਡੀਗੜ੍ਹ

ਸਮਾਲ ਫਲੈਟ ਸਕੀਮ ਤਹਿਤ ਦਿੱਤੇ ਗਏ ਮਕਾਨ

ਚੰਡੀਗੜ੍ਹ 27 ਅਕਤੂਬਰ ,ਬੋਲੇ ਪੰਜਾਬ ਬਿਊਰੋ :

ਚੰਡੀਗੜ੍ਹ ਹਾਊਸਿੰਗ ਬੋਰਡ (ਸੀ.ਐੱਚ.ਬੀ.) ਨੇ ਕਿਰਾਇਆ ਨਾ ਦੇਣ ਵਾਲੇ ਅਲਾਟੀਆਂ ਖਿਲਾਫ ਸਖਤ ਕਾਰਵਾਈ ਕਰਦੇ ਹੋਏ ਸੈਕਟਰ 49, ਰਾਮ ਦਰਬਾਰ, ਸੈਕਟਰ 38 ਅਤੇ ਇੰਡਸਟਰੀਅਲ ਏਰੀਆ ਦੇ 50 ਮਕਾਨਾਂ ਦੀ ਅਲਾਟਮੈਂਟ ਰੱਦ ਕਰ ਦਿੱਤੀ ਹੈ। ਇਹ ਸਾਰੇ ਮਕਾਨ ਸਮਾਲ ਫਲੈਟ ਸਕੀਮ ਤਹਿਤ ਅਲਾਟ ਕੀਤੇ ਗਏ ਸਨ, ਜਿਸ ਤਹਿਤ ਹਰ ਮਹੀਨੇ ਲਾਇਸੈਂਸ ਫੀਸ ਅਦਾ ਕਰਨੀ ਲਾਜ਼ਮੀ ਹੈ।

ਸੀਐਚਬੀ ਵੱਲੋਂ ਜਾਰੀ ਹੁਕਮਾਂ ਅਨੁਸਾਰ ਸਬੰਧਤ ਅਲਾਟੀਆਂ ਨੂੰ ਫਲੈਟ ਖਾਲੀ ਕਰਕੇ 30 ਦਿਨਾਂ ਦੇ ਅੰਦਰ ਸੀਐਚਬੀ ਨੂੰ ਸੌਂਪਣਾ ਹੋਵੇਗਾ। ਜੇਕਰ ਇਸ ਸਮੇਂ ਦੇ ਅੰਦਰ ਫਲੈਟ ਖਾਲੀ ਨਾ ਕੀਤੇ ਗਏ ਤਾਂ ਜਬਰੀ ਖਾਲੀ ਕਰਵਾਉਣ ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।