ਪੰਜਾਬ ‘ਚ ਕੱਚਾ ਤੇਲ ਲੈ ਕੇ ਪਹੁੰਚੀ ਮਾਲ ਗੱਡੀ ਦੇ ਟੈਂਕਰ ਨੂੰ ਅੱਗ ਲੱਗੀ

ਪੰਜਾਬ

ਪੰਜਾਬ ‘ਚ ਕੱਚਾ ਤੇਲ ਲੈ ਕੇ ਪਹੁੰਚੀ ਮਾਲ ਗੱਡੀ ਦੇ ਟੈਂਕਰ ਨੂੰ ਅੱਗ ਲੱਗੀ

ਬਠਿੰਡਾ, 26 ਅਕਤੂਬਰ, ਬੋਲੇ ਪੰਜਾਬ ਬਿਊਰੋ

ਬਠਿੰਡਾ ਵਿਖੇ ਕੱਚਾ ਤੇਲ ਲੈ ਕੇ ਪਹੁੰਚੀ ਮਾਲ ਗੱਡੀ ਦੇ ਤੇਲ ਟੈਂਕਰ ਨੂੰ ਅੱਗ ਲੱਗ ਗਈ।  ਤੇਲ ਟੈਂਕਰਾਂ ਵਿੱਚੋਂ ਤੇਲ ਦੀ ਲੀਕੇਜ ਹੋ ਰਹੀ ਸੀ ਜਿਸ ਕਾਰਨ ਰੇਲਵੇ ਟਰੈਕ ਉੱਤੇ ਅੱਗ ਫੈਲ ਗਈ।  ਜਾਣਕਾਰੀ ਮੁਤਾਬਕ ਉਕਤ ਮਾਲਗੱਡੀ ਹਿਸਾਰ ਤੋਂ ਕੱਚੇ ਤੇਲ ਨੂੰ ਲੈ ਕੇ ਬਠਿੰਡਾ ਆ ਰਹੀ ਸੀ।ਮੌਕੇ ਉੱਤੇ ਪਤਾ ਚੱਲਦਿਆਂ ਹੀ ਅੱਗ ਉੱਤੇ ਕਾਬੂ ਪਾਇਆ ਗਿਆ। ਰਾਹਤ ਦੀ ਗੱਲ ਰਹੀ ਕਿ ਜਾਨੀ ਅਤੇ ਮਾਲੀ ਨੁਕਸਾਨ ਤੋਂ ਬਚਾਅ ਹੋਇਆ ਹੈ। ਅੱਗ ਦੀ ਲਪੇਟ ਵਿੱਚ ਆਏ ਤੇਲ ਟੈਂਕਰ ਨੂੰ ਬਾਕੀ ਗੱਡੀ ਨਾਲੋਂ ਅਲੱਗ ਕੀਤਾ ਗਿਆ।  ਰੇਲਵੇ ਪ੍ਰਸ਼ਾਸਨ ਘਟਨਾ ਦੀ ਜਾਂਚ ਵਿੱਚ ਜੁੱਟਿਆ ਹੈ। ਦੱਸਿਆ ਜਾ ਰਿਹਾ ਹੈ ਕਿ ਮਾਲਗੱਡੀ ਦੇ ਲੋਕੋ ਪਾਇਲਟਾਂ ਨੂੰ ਇਸ ਘਟਨਾ ਬਾਰੇ ਪਤਾ ਹੀ ਨਹੀਂ ਲੱਗਿਆ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।