ਕਸ਼ਮੀਰ ਸਿੰਘ (ਪੈਨਸ਼ਨਰ) ਦੀ ਅਚਨਚੇਤ ਹੋਈ ਮੌਤ ਤੇ ਦੁੱਖ ਦਾ ਪ੍ਰਗਟਾਵਾ

ਪੰਜਾਬ


ਪਾਠ ਦਾ ਭੋਗ ਤੇ ਅੰਤਿਮ ਅਰਦਾਸ 29 ਅਕਤੂਬਰ ਨੂੰ ਹੋਵੇਗੀ


ਫਤਿਹਗੜ੍ਹ ਸਾਹਿਬ,24, ਅਕਤੂਬਰ (ਮਲਾਗਰ ਖਮਾਣੋਂ)

ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੀ ਡਵੀਜ਼ਨ ਸ੍ਰੀ ਫਤਿਹਗੜ੍ਹ ਸਾਹਿਬ ਤੋਂ 31 ਮਈ 2008 ਨੂੰ ਸੇਵਾ ਮੁਕਤ ਹੋਏ ਕਸ਼ਮੀਰ ਸਿੰਘ ਪਿਛਲੇ ਦਿਨੀਂ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਜਦੋਂ ਇਹਨਾਂ ਨੇ ਆਖਰੀ ਸਾਹ ਲਿਆ ਤਾਂ ਉਹ 76 ਸਾਲਾਂ ਦੇ ਸਨ ।ਵਿਭਾਗ ਵਿੱਚ ਬੇਦਾਗ ਨੌਕਰੀ ਕਰਨ ਉਪਰੰਤ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਸੰਘਰਸ਼ਾਂ ਵਿੱਚ ਸਦਾ ਯੋਗਦਾਨ ਪਾਉਂਦੇ ਰਹੇ। ਬੜੇ ਦੁੱਖ ਦੀ ਗੱਲ ਹੈ ਕਿ ਅੱਜ ਸੈਂਕੜੇ ਪੈਨਸ਼ਨਰ ਪੇ ਕਮਿਸ਼ਨ ਦੇ ਬਕਾਏ ਦੀ ਉਡੀਕ ਦੇ ਕਰਦੇ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਜਿੱਥੇ ਅੱਜ ਆਪ ਦੀ ਸਰਕਾਰ ਨੇ ਮੁਲਾਜ਼ਮਾਂ ਨੂੰ ਆਪਣੇ ਏਜੰਡੇ ਤੋਂ ਬਾਹਰ ਰੱਖਿਆ ਹੈ, ਉਸੇ ਤਰ੍ਹਾਂ ਮੁਲਾਜ਼ਮਾਂ ਤੇ ਪੈਨਸ਼ਨਾਂ ਨੇ ਵੀ ਸਰਕਾਰ ਨੂੰ ਰੱਦ ਕਰ ਦਿੱਤਾ ਹੈ ।ਕਸ਼ਮੀਰ ਸਿੰਘ ਦੀ ਅਚਨਚੇਤ ਮੌਤ ਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਤਾਲਮੇਲ ਸੰਘਰਸ਼ ਕਮੇਟੀ ਦੇ ਕਨਵੀਨਰ ਸੁਖਜਿੰਦਰ ਸਿੰਘ ਚਨਾਰਥਲ, ਕਨਵੀਨਰ ਮਲਾਗਰ ਸਿੰਘ ਖਮਾਣੋਂ, ਦੀਦਾਰ ਸਿੰਘ ਢਿੱਲੋ ,ਹਰਜੀਤ ਸਿੰਘ ,ਤਲਵਿੰਦਰ ਸਿੰਘ ਟੈਕਨੀਕਲ ਐਂਡ ਮਕੈਨੀਕਲ ਯੂਨੀਅਨ ਦੇ ਪ੍ਰਧਾਨ ਤਰਲੋਚਨ ਸਿੰਘ, ਫੀਲਡ ਐਂਡ ਵਰਕਸ਼ਾਪ ਵਰਕਰਜ ਯੂਨੀਅਨ ਦੇ ਰਜਿੰਦਰਪਾਲ ਡੀ ਐਮ ਐਫ ਦੇ ਸੁਖ ਰਾਮ ਕਾਲੇਵਾਲ, ਡੀਟੀਐਫ ਦੇ ਪ੍ਰਧਾਨ ਪ੍ਰਿੰਸੀਪਲ ਲਖਵਿੰਦਰ ਸਿੰਘ ਜਰਨਲ ਸਕੱਤਰ ਜੋਸ਼ੀਲ ਤਿਵਾੜੀ, ਕਾਰਜਕਾਰੀ ਇੰਜੀਨੀਅਰ ਜਲ ਸਪਲਾਈ ਅਤੇ ਸੈਨੀਟੇਸ਼ਨ ਕੌਸ਼ਿਕ ,ਉਪ ਮੰਡਲ ਇੰਜੀਨੀਅਰ ਹਰਵਿੰਦਰ ਸਿੰਘ, ਮਜਿਸਟਰੀਅਲ ਸਰਵਿਸਿਜ਼ ਯੂਨੀਅਨ ਸਰਕਲ ਦੇ ਪ੍ਰਧਾਨ ਲਖਵੀਰ ਸਿੰਘ ਭੱਟੀ, ਪਵਨ ਕੁਮਾਰ ਤਰਸੇਮ ਕਹੋਲੀ ,ਹਰਜਿੰਦਰ ਸਿੰਘ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਦਵਿੰਦਰ ਸਿੰਘ ਪੂਨੀਆ ਆਦੀ ਨੇ ਦੁੱਖ ਦਾ ਪ੍ਰਗਟਾਵਾ ਕੀਤਾ। ਇਹਨਾਂ ਦੇ ਸਪੁੱਤਰ ਮੁਲਾਜ਼ਮ ਆਗੂ ਰਣਜੀਤ ਸਿੰਘ ਨੇ ਦੱਸਿਆ ਕਿ ਇਹਨਾਂ ਦੀ ਯਾਦ ਵਿੱਚ ਪਾਠ ਦੇ ਭੋਗ, ਤੇ ਅੰਤਿਮ ਅਰਦਾਸ ਮਿਤੀ 29 ਅਕਤੂਬਰ ਨੂੰ ਪਿੰਡ ਪੌਲਾ ਤਹਿਸੀਲ ਸਰਹਿੰਦ ਫਤਿਹਗੜ੍ਹ ਸਾਹਿਬ ਦੇ ਗੁਰੂਦੁਆਰਾ ਸਾਹਿਬ 12 ਤੋਂ 1 ਵਜੇ ਪਾਏ ਜਾਣਗੇ।

Leave a Reply

Your email address will not be published. Required fields are marked *