68ਵੀਆਂ ਅੰਤਰ ਜਿਲ੍ਹਾ ਸਕੂਲ ਖੇਡਾਂ ਵਿੱਚ ਜੀਵਨਜੋਤ ਸਿੰਘ ਤੇਜਾ ਦਰੋਣਾਚਾਰਿਆ ਅਵਾਰਡੀ ਨੇ ਦਿੱਤਾ ਖਿਡਾਰੀਆਂ ਨੂੰ ਆਸ਼ੀਰਵਾਦ

ਪੰਜਾਬ

ਪਟਿਆਲਾ ਦੇ ਖਿਡਾਰੀਆਂ ਨੇ ਮੈਡਲਾਂ ਤੇ ਲਗਾਏ ਅਚੂਕ ਨਿਸ਼ਾਨੇ

ਪਟਿਆਲਾ 24 ਅਕਤੂਬਰ,ਬੋਲੇ ਪੰਜਾਬ ਬਿਊਰੋ :

ਜ਼ਿਲ੍ਹਾ ਪਟਿਆਲਾ ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੰਜੀਵ ਸ਼ਰਮਾ ਅਤੇ ਡਿਪਟੀ ਡੀਈਓ ਰਵਿੰਦਰਪਾਲ ਸਿੰਘ ਦੀ ਅਗਵਾਈ ਅਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ: ਦਲਜੀਤ ਸਿੰਘ ਦੀ ਦੇਖ-ਰੇਖ ਹੇਠ ਚਲ ਰਹੀਆਂ 68ਵੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਦੇ ਤੀਰ ਅੰਦਾਜ਼ੀ ਮੁਕਾਬਲਿਆਂ ਵਿੱਚ ਜਿਲ੍ਹਾ ਪਟਿਆਲਾ ਦੇ ਤੀਰਅੰਦਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਚਰਨਜੀਤ ਸਿੰਘ ਭੁੱਲਰ ਸਕੱਤਰ ਜ਼ਿਲ੍ਹਾ ਟੂਰਨਾਮੈਂਟ ਕਮੇਟੀ ਨੇ ਦੱਸਿਆ ਕਿ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਵਿੱਚ ਤੀਰਅੰਦਾਜ਼ੀ ਦੇ ਮੁਕਾਬਲਿਆਂ ਵਿੱਚ ਅੰਡਰ 14 ਇੰਡੀਅਨ ਰਾਊਂਡ ਲੜਕਿਆਂ ਦੇ ਮੁਕਾਬਲਿਆਂ ਵਿੱਚ ਨਵਦੀਪ ਸਿੰਘ ਪਟਿਆਲਾ ਪਹਿਲੇ ਸਥਾਨ ਤੇ, ਕੁੰਵਰ ਮਾਨ ਸਿੰਘ ਪਟਿਆਲਾ ਨੇ ਦੂਜਾ ਤੇ ਧਨੰਜੇ ਫਾਜ਼ਿਲਕਾ ਨੇ ਤੀਸਰਾ ਸਥਾਨ ਹਾਸਿਲ ਕੀਤਾ। ਅੰਡਰ 14 ਕੰਪਾਉਂਡ ਰਾਊਂਡ 50 ਮੀਟਰ ਲੜਕਿਆਂ ਦੇ ਮੁਕਾਬਲਿਆਂ ਵਿੱਚ ਨਵਦੀਪ ਸਿੰਘ ਪਟਿਆਲਾ ਨੇ ਪਹਿਲਾ ਸਥਾਨ, ਕਰਮਨ ਸਿੰਘ ਨੇ ਦੂਜਾ, ਕੁੰਵਰ ਮਾਨ ਸਿੰਘ ਪਟਿਆਲਾ ਨੇ ਤੀਜਾ ਸਥਾਨ ਹਾਸਿਲ ਕੀਤਾ। ਅੰਡਰ 14 ਲੜਕੀਆਂ ਦੇ ਇੰਡੀਅਨ ਰਾਊਂਡ 50 ਮੀਟਰ ਵਿੱਚ ਕਿਵਨੂਰ ਕੌਰ ਵਿਰਕ ਸ੍ਰੀ ਅੰਮ੍ਰਿਤਸਰ ਸਾਹਿਬ ਪਹਿਲਾ ਸਥਾਨ, ਜੈਰੀਤ ਕੌਰ ਪਟਿਆਲਾ ਨੇ ਦੂਜਾ ਸਥਾਨ ਅਤੇ ਸੁਖਜੋਤ ਕੌਰ ਸੰਗਰੂਰ ਨੇ ਤੀਜਾ ਸਥਾਨ ਹਾਸਲ ਕੀਤਾ।

ਅੰਡਰ 14 ਲੜਕੀਆਂ ਦੇ 50 ਮੀਟਰ ਕੰਪਾਉਂਡ ਰਾਊਂਡ ਦੇ ਮੁਕਾਬਲਿਆਂ ਵਿੱਚ ਕਿਵਨੂਰ ਕੌਰ ਵਿਰਕ ਸ੍ਰੀ ਅੰਮ੍ਰਿਤਸਰ ਸਾਹਿਬ ਪਹਿਲਾ ਸਥਾਨ, ਧਨਸਵੀਰ ਕੌਰ ਨੇ ਦੂਸਰਾ ਅਤੇ ਜੈਰੀਤ ਕੌਰ ਨੇ ਤੀਸਰਾ ਸਥਾਨ ਹਾਸਿਲ ਕੀਤਾ। ਅੰਡਰ 19 ਲੜਕਿਆਂ ਦੇ ਮੁਕਾਬਲਿਆਂ ਇੰਡੀਅਨ ਰਾਊਂਡ ਵਿੱਚ ਸੁਖਮਨ ਨੇ ਪਹਿਲਾ ਸਥਾਨ, ਸਹਿਜਪ੍ਰੀਤ ਸਿੰਘ ਨੇ ਦੂਸਰਾ, ਗੁਰਜਾਪ ਸਿੰਘ ਨੇ ਤੀਸਰਾ ਸਥਾਨ ਹਾਸਿਲ ਕੀਤਾ। ਅੰਡਰ 19 ਕੰਪਾਉਂਡ ਰਾਊਂਡ ਲੜਕੀਆਂ ਦੇ ਮੁਕਾਬਲਿਆਂ ਵਿੱਚ ਸੁਖਮਨ ਨੇ ਪਹਿਲਾਂ, ਸਹਿਜਪ੍ਰੀਤ ਨੇ ਦੂਸਰਾ ਤੇ ਅਮਨਿੰੰਦਰ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਟੀਮ ਇਵੈਂਟ ਵਿੱਚ ਪਟਿਆਲਾ ਨੇ ਪਹਿਲਾ ਸਥਾਨ, ਸੰਗਰੂਰ ਨੇ ਦੂਸਰਾ ਤੇ ਮੋਗੇ ਨੇ ਤੀਸਰਾ ਸਥਾਨ ਹਾਸਿਲ ਕੀਤਾ। ਅੰਡਰ 19 ਲੜਕੀਆਂ ਦੇ ਇੰਡੀਅਨ ਰਾਊਂਡ ਦੇ ਮੁਕਾਬਲਿਆਂ ਵਿੱਚ ਅਲੀਸ਼ਾ ਨੇ ਪਹਿਲਾ, ਸਥਾਨ ਅਪਸਰਾ ਨੇ ਦੂਸਰਾ ਸਥਾਨ ਇਹ ਜਸਪ੍ਰੀਤ ਨੇ ਤੀਸਾ ਸਥਾਨ ਹਾਸਲ ਕੀਤਾ । ਅੰਡਰ 19 ਕੰਪਾਉਂਡ ਰਾਊਂਡ ਦੇ ਮੁਕਾਬਲਿਆਂ ਵਿੱਚ ਅਲੀਸ਼ਾ ਨੇ ਪਹਿਲਾ ਸਥਾਨ, ਅਪਸਰਾ ਨੇ ਦੂਸਰਾ ਸਥਾਨ ਤੇ ਉਜਸਵੀ ਨੇ ਤੀਸਰਾ ਸਥਾਨ ਹਾਸਲ ਕੀਤਾ। ਲੜਕੀਆਂ ਦੇ ਟੀਮ ਇਵੈਂਟ ਵਿੱਚ ਸੰਗਰੂਰ ਜ਼ਿਲ੍ਹੇ ਨੇ ਪਹਿਲਾ ਸਥਾਨ, ਪਟਿਆਲਾ ਨੇ ਦੂਸਰਾ ਤੇ ਕਪੂਰਥਲੇ ਜਿਲ੍ਹੇ ਨੇ ਤੀਸਰਾ ਸਥਾਨ ਹਾਸਲ ਕੀਤਾ। ਅੱਜ ਇਨਾਮ ਵੰਡ ਸਮਾਰੋਹ ਤੇ ਜੀਵਨਜੋਤ ਸਿੰਘ ਤੇਜਾ ਕੋਚ (ਦਰੋਣਾਚਾਰੀਆ ਅਵਾਰਡੀ), ਸੁਰਿੰਦਰ ਸਿੰਘ ਰੰਧਾਵਾ ਇੰਟਰਨੈਸ਼ਨਲ ਕੋਚ ਨੇ ਉਚੇਚੇ ਤੌਰ ਤੇ ਪਹੁੰਚ ਗਏ ਖਿਡਾਰੀਆਂ ਨੂੰ ਮੈਡਲ ਪਾ ਕੇ ਸਨਮਾਨਿਤ ਕੀਤਾ ਤੇ ਅਸ਼ੀਰਵਾਦ ਦਿੱਤਾ । ਇਸ ਮੌਕੇ ‘ਤੇ ਟੂਰਨਾਮੈਂਟ ਇੰਚਾਰਜ ਰਾਜ ਕੁਮਾਰ ਪ੍ਰਿੰਸੀਪਲ, ਗੌਰਵ ਕੋਚ , ਹਰਪ੍ਰੀਤ ਸਿੰਘ ਕੋਚ, ਗੁਰਵਿੰਦਰ ਸਿੰਘ ਕੋਚ, ਵਿਸ਼ੂ ਕੋਚ, ਵਿਸ਼ਾਲ ਕੁਮਾਰ ਕੋਚ, ਮਲਕੀਤ ਸਿੰਘ, ਹਰਪ੍ਰੀਤ ਸਿੰਘ, ਗੌਰਵ ਬਿਰਦੀ, ਮੋਹਿਤ ਕੁਮਾਰ, ਵਿਕਾਸ ਜਿੰਦਲ, ਰਾਜੇਸ਼ ਕੁਮਾਰ ਸ਼ਰਮਾ, ਰਾਜਿੰਦਰ ਸਿੰਘ ਚਾਨੀ, ਗੁਰਪ੍ਰੀਤ ਸਿੰਘ ਡਾਟਾ ਐਂਟਰੀ ਆਪਰੇਟਰ ਅਤੇ ਪ੍ਰੈਸ ਇੰਚਾਰਜ ਜਸਵਿੰਦਰ ਸਿੰਘ ਹਾਜ਼ਰ ਸਨ।

Leave a Reply

Your email address will not be published. Required fields are marked *