ਮਿਲੀਜੂਲੀ ਯੂਨੀਅਨ ਤੋਂ ਤੋਬਾ ਕਰਦੇ ਹੋਏ ਦੋਵੇਂ ਗਰੁੱਪਾਂ ਵੱਲੋਂ ਇਕੋ ਗਰੁੱਪ ਦੀ ਚੋਣ ਕਰਨ ਦੀ ਅਪੀਲ
ਮੋਹਾਲੀ, 24 ਅਕਤੂਬਰ,ਬੋਲੇ ਪੰਜਾਬ ਬਿਊਰੋ :
ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਯੂਨੀਅਨ ਦੀਆਂ 29 ਅਕਤੂਬਰ ਨੂੰ ਹੋ ਰਹੀਆਂ ਚੋਣਾਂ ਲਈ ਨਾਮਜਦਗੀ ਭਰਨ ਦਾ ਕੰਮ ਅਜ ਮੁਕੰਮਲ ਹੋ ਗਿਆ। ਇਸ ਵਾਰ ਫਿਰ ਦੋਵੇਂ ਰਵਾਇਤੀ ਗਰੁੱਪਾਂ ਸਰਬ-ਸਾਂਝਾ ਰਾਣੂੰ ਗਰੁੱਪ ਅਤੇ ਖੰਗੁੜਾ-ਕਾਹਲੋਂ ਗਰੁੱਪ ਵਿੱਚ ਸਿੱਧਾ ਮਕਾਬਲਾ ਹੋਵੇਗਾ। ਪਿਛਲੇ ਦੋ ਸਾਲਾਂ ਵਿੱਚ ਹੋਈਆਂ ਚੋਣਾਂ ਵਿੱਚ ਮਿਲੀ ਜੁਲੀ ਯੂਨੀਅਨ ਤੋਂ ਤੋਬਾ ਕਰਦੇ ਹੋਏ ਦੋਵੇਂ ਗਰੁੱਪ ਅਪੀਲ ਕਰ ਰਹੇ ਹਨ ਕਿ ਕਿਸੇ ਵੀ ਇਕ ਗਰੁੱਪ ਦੀ ਹੀ ਸਾਰੀ ਟੀਮ ਦੀ ਚੋਣ ਕੀਤੀ ਜਾਵੇ ।
ਚੋਣ ਕਮਿਸਨ ਦਰਸਨ ਰਾਮ, ਗੁਲਾਬ ਚੰਦ, ਗੁਰਦੀਪ ਸਿੰਘ ਅਤੇ ਅਜੀਤ ਪਾਲ ਸਿੰਘ ਵੱਲੋਂ ਜਾਰੀ ਸੂਚੀ ਅਨੂਸਾਰ ਸਰਬ-ਸਾਂਝਾ ਰਾਣੂੰ ਗਰੁੱਪ ਨੂੰ ਨੀਲਾ ਰੰਗ ਅਤੇ ਖੰਗੁੜਾ -ਕਾਹਲੋਂ ਗਰੱਪ ਨੂੰ ਲਾਲ ਰੰਗ ਅਲਾਟ ਕੀਤਾ ਗਿਆ ਹੈ। ਉਨ੍ਹਾਂ ਵੱਲੋਂ ਜਾਰੀ ਸੂਚੀ ਅਨੂਸਾਰ ਪ੍ਰਧਾਨਗੀ ਲਈ ਸਰਬ-ਸਾਂਝਾ ਰਾਣੂੰ ਗਰੁੱਪ ਵੱਲੋਂ ਰਮਨਦੀਪ ਕੌਰ ਗਿੱਲ ਅਤੇ ਖੰਗੁੜਾ- ਕਾਹਲੋਂ ਗਰੱਪ ਪਰਵਿੰਦਰ ਸਿੰਘ ਖੰਗੁੜਾ, ਸੀਨੀਅਰ ਮੀਤ ਪ੍ਰਧਾਨ ਲਈ ਸਰਬ-ਸਾਂਝਾ ਰਾਣੂੰ ਗਰੁੱਪ ਵੱਲੋਂ ਬਲਜਿੰਦਰ ਸਿੰਘ ਬਰਾੜ ਅਤੇ ਖੰਗੁੜਾ –ਕਾਹਲੋਂ ਗਰੁੱਪ ਵੱਲੋਂ ਗੁਰਚਰਨ ਸਿੰਘ ਤਰਮਾਲਾ, ਮੀਤ ਪ੍ਰਧਾਨ-1 ਦੇ ਲਈ ਸਰਬਸਾਂਝਾ –ਰਾਣੂੰ ਗਰੁੱਪ ਵੱਲੋਂ ਬੰਤ ਸਿੰਘ ਧਾਲੀਵਾਲ ਅਤੇ ਖੰਗੁੜਾ ਕਾਹਲੋਂ ਗਰੁੱਪ ਵੱਲੋਂ ਗੁਰਪ੍ਰੀਤ ਸਿੰਘ ਕਾਹਲੋਂ, ਮੀਤ ਪ੍ਰਧਾਨ 2 ਦੇ ਲਈ ਸਰਬ ਸਾਂਝਾ-ਰਾਣੂੰ ਗਰੁੱਪ ਵੱਲੋਂ ਰਾਜਿੰਦਰ ਸਿੰਘ ਮੈਣੀ ਅਤੇ ਖੰਗੁੜਾ ਕਾਹਲੋਂ ਗਰੁੱਪ ਵੱਲੋਂ ਸਤਨਾਮ ਸਿੰਘ ਸੱਤਾ, ਜੂਨੀਅਰ ਮੀਤ ਪ੍ਰਧਾਨ ਲਈ ਸਰਬ ਸਾਂਝਾ –ਰਾਣੂੰ ਗਰੁੱਪ ਵੱਲੋਂ ਜਸਕਰਨ ਸਿੰਘ ਸਿੱਧੂ, ਖੰਗੁੜਾ-ਕਾਹਲੋਂ ਗਰੁੱਪ ਵੱਲੋਂ ਮਲਕੀਤ ਸਿੰਘ ਗਗੜ, ਜਨਰਲ ਸਕੱਤਰ ਲਈ ਸਰਬ ਸਾਂਝਾ –ਰਾਣੂੰ ਗਰੁੱਪ ਵੱਲੋਂ ਸੁਖਚੈਨ ਸਿੰਘ ਸੈਣੀ, ਖੰਗੁੜਾ ਗਰੁੱਪ ਵੱਲੋਂ ਪਰਮਜੀਤ ਸਿੰਘ ਬੈਨੀਪਾਲ, ਸਕੱਤਰ ਦੇ ਲਈ ਸਰਬ ਸਾਂਝਾ –ਰਾਣੂੰ ਗਰੁੱਪ ਸੁਨੀਲ ਅਰੋੜਾ ਅਤੇ ਖੰਗੁੜਾ ਕਾਹਲੋਂ ਗਰੁੱਪ ਵੱਲੋਂ ਮਨੋਜ ਰਾਣਾ, ਸੰਯੁਕਤ ਸਕੱਤਰ ਲਈ ਸਰਬ ਸਾਂਝਾ –ਰਾਣੂੰ ਗਰੁੱਪ ਵੱਲੋਂ ਗੁਰਇਕਬਾਲ ਸਿੰਘ ਸੋਢੀ ਅਤੇ ਖੰਗੁੜਾ –ਕਹਲੋਂ ਗਰੁੱਪ ਵੱਲੋਂ ਗੁਰਜੀਤ ਸਿੰਘ ਬੀਦੋਵਾਲੀ, ਵਿੱਤ ਸਕੱਤਰ ਲਈ ਸਰਬ ਸਾਂਝਾ –ਰਾਣੂੰ ਗਰੁੱਪ ਵੱਲੋਂ ਪਰਮਜੀਤ ਸਿੰਘ ਪੰਮਾਂ, ਖੰਗੁੜਾ –ਕਾਹਲੋਂ ਗਰੁੱਪ ਵੱਲੋਂ ਰਮਨਦੀਪ ਸਿੰਘ ਬੋਪਾਰਾਏ, ਦਫਤਰ ਸਕੱਤਰ ਲਈ ਸਰਬ ਸਾਂਝਾ- ਰਾਣੂੰ ਗਰੁੱਪ ਵੱਲੋਂ ਸੁਨੀਤਾ ਥਿੰਦ ਅਤੇ ਖੰਗੁੜਾ –ਕਾਹਲੋਂ ਗਰੁੱਪ ਵੱਲੋਂ ਸੀਮਾਂ ਸੂਦ, ਸੰਗਠਨ ਸਕੱਤਰ ਲਈ ਸਰਬ ਸਾਝਾ- ਰਾਣੂੰ ਗਰੁੱਪ ਵੱਲੋਂ ਜਸਬੀਰ ਕੌਰ, ਖੰਗੁੜਾ-ਕਾਹਲੋਂ ਗਰੁੱਪ ਸਵਰਨ ਸਿੰਘ ਤਿਊੜ, ਅਤੇ ਪ੍ਰੈਸ ਸਕੱਤਰ ਲਈ ਸਰਬ ਸਾਂਝਾ – ਰਾਣੂੰ ਗਰੁੱਪ ਵੱਲੋਂ ਬਲਜਿੰਦਰ ਸਿੰਘ ਮਾਂਗਟ ਅਤੇ ਖੰਗੁੜਾ- ਕਾਹਲੋਂ ਗਰੁੱਪ ਵੱਲੋਂ ਜਸਵਿੰਦਰ ਸਿੰਘ ਚੋਣ ਮੈਦਾਨ ਵਿੱਚ ਨਿਤਰੇ ਹਨ। ਇਸ ਤਰਾਂ ਹੀ ਦੋਵੇਂ ਗਰੁੱਪਾਂ ਵੱਲੋਂ 14- 14 ਕਰਮਚਾਰੀ ਕਾਰਜਕਾਰਣੀ ਲਈ ਅਪਣੇ ਉਮਦੀਵਾਰ ਖੱੜੇ ਕੀਤੇ ਗਏ ਹਨ।