ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੂਸ ਲਈ ਰਵਾਨਾ ਹੋਏ

ਨੈਸ਼ਨਲ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੂਸ ਲਈ ਰਵਾਨਾ ਹੋਏ


ਨਵੀਂ ਦਿੱਲੀ, 22 ਅਕਤੂਬਰ,ਬੋਲੇ ਪੰਜਾਬ ਬਿਊਰੋ :


ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੂਸ ਲਈ ਰਵਾਨਾ ਹੋ ਗਏ ਹਨ। ਪੀਐਮ ਦੇ ਰੂਸ ਦੌਰੇ ਤੋਂ ਪਹਿਲਾਂ ਕਜ਼ਾਨ ਸ਼ਹਿਰ ਦੀਆਂ ਖਾਸ ਤਸਵੀਰਾਂ ਸਾਹਮਣੇ ਆਈਆਂ ਹਨ। ਪ੍ਰਵਾਸੀ ਭਾਰਤੀਆਂ ਨੇ ਪੀਐਮ ਮੋਦੀ ਦੇ ਸਵਾਗਤ ਲਈ ਹੋਰਡਿੰਗ ਲਗਾਏ ਹਨ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਮੋਦੀ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਸੱਦੇ ‘ਤੇ 22-23 ਅਕਤੂਬਰ ਨੂੰ ਰੂਸ ਦਾ ਦੌਰਾ ਕਰ ਰਹੇ ਹਨ।
ਇੱਥੇ ਮੇਜ਼ਬਾਨ ਰੂਸ ਦੀ ਪ੍ਰਧਾਨਗੀ ਹੇਠ 16ਵੇਂ ਬ੍ਰਿਕਸ ਸੰਮੇਲਨ ਦਾ ਆਯੋਜਨ ਕੀਤਾ ਜਾ ਰਿਹਾ ਹੈ। ਕਜ਼ਾਨ ਵਿੱਚ ਹੋਣ ਜਾ ਰਹੀ ਬ੍ਰਿਕਸ ਦੇਸ਼ਾਂ ਦੀ ਕਾਨਫਰੰਸ ਤੋਂ ਇਲਾਵਾ ਪੀਐਮ ਮੋਦੀ ਕਜ਼ਾਨ ਆਉਣ ਵਾਲੇ ਬ੍ਰਿਕਸ ਮੈਂਬਰ ਦੇਸ਼ਾਂ ਅਤੇ ਹੋਰ ਸੱਦੇ ਗਏ ਨੇਤਾਵਾਂ ਨਾਲ ਵੀ ਦੁਵੱਲੀ ਬੈਠਕ ਕਰ ਸਕਦੇ ਹਨ।
ਕਜ਼ਾਨ ਵਿੱਚ ਬ੍ਰਿਕਸ ਸੰਮੇਲਨ ਤੋਂ ਪਹਿਲਾਂ ਸਜਾਵਟ ਅਤੇ ਤਿਆਰੀਆਂ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ। ਤਸਵੀਰਾਂ ‘ਚ ਦੇਖਿਆ ਜਾ ਸਕਦਾ ਹੈ ਕਿ ਹੋਟਲ ਕਜ਼ਾਨ ਸਮੇਤ ਪੂਰੇ ਸ਼ਹਿਰ ਨੂੰ ਗਲੋਬਲ ਕਾਨਫਰੰਸ ਲਈ ਵਿਸ਼ੇਸ਼ ਤੌਰ ‘ਤੇ ਸਜਾਇਆ ਗਿਆ ਹੈ।

Leave a Reply

Your email address will not be published. Required fields are marked *