ਬੁੰਗੇ ਇੰਡੀਆ ਪ੍ਰਾਈਵੇਟ ਲਿਮਟਿਡ ਰਾਜਪੁਰਾ ਵੱਲੋਂ ਸਕੂਲ ਵਿੱਚ ਵੱਡਮੁੱਲਾ ਸਹਿਯੋਗ ਵਿਦਿਆਰਥੀਆਂ ਦੇ ਭਵਿੱਖ ਲਈ ਲਾਹੇਵੰਦ ਹੋਵੇਗਾ: ਰਾਜੀਵ ਕੁਮਾਰ ਹੈੱਡ ਮਾਸਟਰ ਕਮ ਡੀ.ਐੱਸ.ਐੱਮ ਪਟਿਆਲਾ
ਰਾਜਪੁਰਾ 22 ਅਕਤੂਬਰ ,ਬੋਲੇ ਪੰਜਾਬ ਬਿਊਰੋ :
ਸੀ ਐਸ ਆਰ ਫੰਡ ਤਹਿਤ ਕਾਰਪੋਰੇਟ ਸਮਾਜਿਕ ਜਿੰਮੇਵਾਰੀ ਨਿਭਾਉਂਦਿਆਂ ਬੁੰਗੇ ਇੰਡੀਆ ਪ੍ਰਾਈਵੇਟ ਲਿਮਟਿਡ ਰਾਜਪੁਰਾ ਕੰਪਨੀ ਵੱਲੋਂ ਉੱਚ ਗੁਣਵੱਤਾ ਵਾਲੀ ਕੰਪਿਊਟਰੀਕ੍ਰਿਤ ਡਿਜੀਟਲ ਲਾਇਬ੍ਰੇਰੀ ਤਿਆਰ ਕਰਕੇ ਸਹਸ ਢਕਾਂਨਸੂ ਕਲਾਂ ਵਿਖੇ ਉਦਘਾਟਨ ਕੀਤਾ। ਇਸ ਵਿੱਚ ਬੁੰਗੇ ਇੰਡੀਆ ਪ੍ਰਾਈਵੇਟ ਲਿਮਟਿਡ ਰਾਜਪੁਰਾ ਵੱਲੋਂ 20 ਨਵੇਂ ਕੰਪਿਊਟਰ, ਯੂਪੀਐਸ, ਲੈਬ ਲਈ ਏਸੀ ਅਤੇ ਕਮਰੇ ਦੀ ਪੂਰੀ ਆਧੁਨਿਕ ਸਜਾਵਟ ਅਤੇ ਸੰਬੰਧਿਤ ਲੋੜੀਂਦਾ ਫਰਨੀਚਰ ਸ਼ਾਮਲ ਹੈ। ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਸਕੂਲ ਦੇ ਹੈੱਡ ਮਾਸਟਰ ਰਾਜੀਵ ਕੁਮਾਰ ਡੀ.ਐੱਸ.ਐੱਮ ਪਟਿਆਲਾ ਨੇ ਕਿਹਾ ਕਿ ਮਾਨਯੋਗ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਹੇਠ ਸੰਜੀਵ ਸ਼ਰਮਾ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਪਟਿਆਲਾ ਅਤੇ ਡਾ: ਰਵਿੰਦਰਪਾਲ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਪਟਿਆਲਾ ਦੀ ਅਗਵਾਈ ਵਿੱਚ ਸਕੂਲਾਂ ਦੇ ਵਿਕਾਸ ਲਈ ਸੀਐਸਆਰ ਫੰਡਾਂ ਲਈ ਵੱਖ-ਵੱਖ ਕਾਰਪੋਰੇਟ ਸੰਗਠਨਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਸਰਕਾਰੀ ਹਾਈ ਸਕੂਲ ਢਕਾਨਸੂ ਕਲਾਂ ਲਈ ਬੰਗੇ ਇੰਡੀਆ ਨਾਲ ਸੰਪਰਕ ਕੀਤਾ ਜਿਸ ਦੀ ਸੀਐਸਆਰ ਮੈਨੇਜਮੈਂਟ ਨੇ ਸਕੂਲ ਵਿੱਚ ਈ-ਲਰਨਿੰਗ ਲਈ ਡਿਜੀਟਲ ਲਾਇਬਰੇਰੀ ਕਮ ਕੰਪਿਊਟਰ ਲੈਬ ਬਣਾਉਣ ਦੀ ਅਪੀਲ ਕੀਤੀ ਗਈ ਸੀ ਜਿਸ ਦਾ ਸਫਲਤਾਪੂਰਵਕ ਉਦਘਾਟਨ ਬੁੰਗੇ ਇੰਡੀਆ ਵੱਲੋਂ ਪਿੰਡ ਦੀ ਪੰਚਾਇਤ ਅਤੇ ਸਕੂਲ ਮੈਨੇਜਮੈਂਟ ਕਮੇਟੀ ਨਾਲ ਮਿਲ ਕੇ ਕੀਤਾ ਗਿਆ ਹੈ। ਇਸ ਲੈਬ ਦਾ ਵਿਦਿਆਰਥੀਆਂ ਨੂੰ ਈ-ਲਰਨਿੰਗ ਵਿੱਚ ਬਹੁਤ ਫਾਇਦਾ ਹੋਵੇਗਾ। ਇਸ ਮੌਕੇ ਸੰਦੀਪ ਕੁਮਾਰ ਸਿੰਘ ਮੈਨੇਜਿੰਗ ਡਾਇਰੈਕਟਰ, ਭਾਸਕਰ ਖੰਡੈਤ ਮੀਤ ਪ੍ਰਧਾਨ, ਨਿਕੁੰਜ ਮਾਧਵ ਸੀ ਐਫ ਓ ਨੇ ਵੀ ਵਿਦਿਆਰਥੀਆਂ ਨਾਲ ਇਸ ਈ-ਲਰਨਿੰਗ ਡਿਜੀਟਲ ਲੈਬ ਬਾਰੇ ਜਾਣਕਾਰੀ ਸਾਂਝੀ ਕੀਤੀ। ਸਮੂਹ ਮਹਿਮਾਨਾਂ ਨੂੰ ਸੀਨੀਅਰ ਅਧਿਆਪਕ ਦਲਜੀਤ ਸਿੰਘ ਬੇਦੀ ਨੇ ਜੀ ਆਇਆਂ ਕਿਹਾ। ਸਕੂਲ ਹੈੱਡ ਮਾਸਟਰ ਰਾਜੀਵ ਕੁਮਾਰ ਡੀ.ਐੱਸ.ਐੱਮ ਨੇ ਬੰਗੇ ਇੰਡੀਆ ਦੇ ਸਮੂਹ ਅਧਿਕਾਰੀਆਂ ਦਾ ਧੰਨਵਾਦ ਕੀਤਾ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।
ਇਸ ਮੌਕੇ ਦਲਜੀਤ ਸਿੰਘ ਸਰਪੰਚ, ਸੁਨੀਲ ਵਡੇਰਾ ਪਲਾਟ ਹੈੱਡ, ਸੁਭਾਸ਼ ਸ਼ਰਮਾ ਪਲਾਂਟ ਐਚ ਆਰ ਹੈੱਡ, ਸੰਦੀਪ ਸ਼ਰਮਾ ਸਹਾਇਕ ਮੈਨੇਜਰ ਐਚ ਆਰ ਅਤੇ ਐਡਮਿਨ, ਦੀਪਿਕਾ ਸ਼ਰਮਾ ਸਹਾਇਕ ਮੈਨੇਜਰ ਐਚ ਆਰ, ਸ਼ਰਦ ਵੋਹਰਾ ਸੀਨੀਅਰ ਪ੍ਰੋਜੈਕਟ ਮੈਨੇਜਰ ਆਈ ਟੀ, ਦਲਜੀਤ ਸਿੰਘ ਸੀਨੀਅਰ ਅਧਿਆਪਕ ਮਨਦੀਪ ਸਿੰਘ, ਦਲਜੀਤ ਸਿੰਘ, ਅਮਨਦੀਪ ਸਿੰਘ ਪੰਚ, ਸੁਖਦੇਵ ਸਿੰਘ ਪੰਚ, ਹਰਭਾਗ ਸਿੰਘ ਪੰਚ, ਗੀਤੂ ਚੌਧਰੀ, ਅਵਤਾਰ ਸਿੰਘ ਕੈਂਪਸ ਮੈਨੇਜਰ, ਦਰਸ਼ਨ ਸਿੰਘ, ਗੁਰਮੀਤ ਸਿੰਘ, ਜਸਵੰਤ ਸਿੰਘ, ਗੁਰਬਚਨ ਸਿੰਘ ਅਤੇ ਹੋਰ ਮੌਜੂਦ ਸਨ।