ਸਿਲੰਡਰ ਫਟਣ ਕਾਰਨ ਦੋ ਮੰਜ਼ਿਲਾ ਇਮਾਰਤ ਡਿੱਗੀ, 6 ਲੋਕਾਂ ਦੀ ਮੌਤ

ਨੈਸ਼ਨਲ

ਸਿਲੰਡਰ ਫਟਣ ਕਾਰਨ ਦੋ ਮੰਜ਼ਿਲਾ ਇਮਾਰਤ ਡਿੱਗੀ, 6 ਲੋਕਾਂ ਦੀ ਮੌਤ


ਬੁਲੰਦਸ਼ਹਿਰ, 22 ਅਕਤੂਬਰ,ਬੋਲੇ ਪੰਜਾਬ ਬਿਊਰੋ:


ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ‘ਚ ਇੱਕ ਵੱਡਾ ਹਾਦਸਾ ਵਾਪਰਿਆ, ਜਿਸ ‘ਚ ਛੇ ਲੋਕਾਂ ਦੀ ਮੌਤ ਹੋ ਗਈ। ਇਹ ਘਟਨਾ ਬੁਲੰਦਸ਼ਹਿਰ ਦੇ ਸਿਕੰਦਰਾਬਾਦ ਇਲਾਕੇ ਦੀ ਆਸ਼ਾਪੁਰੀ ਕਾਲੋਨੀ ਦੀ ਹੈ। ਇੱਥੇ ਇੱਕ ਘਰ ਵਿੱਚ ਸਿਲੰਡਰ ਫਟਣ ਕਾਰਨ ਘਰ ਡਿੱਗ ਗਿਆ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਦੋ ਮੰਜ਼ਿਲਾ ਇਮਾਰਤ ਡਿੱਗ ਗਈ। ਹਾਦਸੇ ਵਿੱਚ ਮਕਾਨ ਮਾਲਕ ਅਤੇ ਤਿੰਨ ਮਹਿਲਾਵਾਂ ਸਮੇਤ ਛੇ ਲੋਕਾਂ ਦੀ ਮੌਤ ਹੋ ਗਈ।
ਰਾਹਤ ਅਤੇ ਬਚਾਅ ਕਾਰਜ ਜਾਰੀ ਹਨ।ਪੁਲਿਸ ਅਧਿਕਾਰੀਆਂ ਦੇ ਨਾਲ ਐਸਡੀਐਮ-ਸੀਓ ਅਤੇ ਹੋਰ ਅਧਿਕਾਰੀਆਂ ਨੇ ਐਸਡੀਆਰਐਫ ਨਾਲ ਰਾਹਤ ਕਾਰਜ ਸ਼ੁਰੂ ਕਰ ਦਿੱਤੇ।

Leave a Reply

Your email address will not be published. Required fields are marked *