ਮੈਰਿਜ ਪੈਲੇਸਾਂ ‘ਚੋਂ ਵਿਆਹ ਸਮਾਗਮ ਦੌਰਾਨ ਨਕਦੀ ਤੇ ਸੋਨੇ ਦੇ ਗਹਿਣੇ ਚੋਰੀ ਕਰਨ ਵਾਲੇ ਗਿਰੋਹ ਦੇ ਚਾਰ ਮੈਂਬਰ ਕਾਬੂ

ਪੰਜਾਬ

ਮੈਰਿਜ ਪੈਲੇਸਾਂ ‘ਚੋਂ ਵਿਆਹ ਸਮਾਗਮ ਦੌਰਾਨ ਨਕਦੀ ਤੇ ਸੋਨੇ ਦੇ ਗਹਿਣੇ ਚੋਰੀ ਕਰਨ ਵਾਲੇ ਗਿਰੋਹ ਦੇ ਚਾਰ ਮੈਂਬਰ ਕਾਬੂ


ਲੁਧਿਆਣਾ, 22 ਅਕਤੂਬਰ,ਬੋਲੇ ਪੰਜਾਬ ਬਿਊਰੋ :


ਮੈਰਿਜ ਪੈਲੇਸ ‘ਚ ਦਾਖਲ ਹੋ ਕੇ ਵਿਆਹ ਸਮਾਗਮ ਦੌਰਾਨ ਨਕਦੀ ਤੇ ਸੋਨੇ ਦੇ ਗਹਿਣੇ ਚੋਰੀ ਕਰਨ ਵਾਲੇ ਗਿਰੋਹ ਦੇ ਚਾਰ ਮੈਂਬਰਾਂ ਨੂੰ ਸੀ.ਆਈ.ਏ. ਦੋ ਦੀ ਪੁਲਿਸ ਨੇ 2 ਨੂੰ ਕਾਬੂ ਕਰ ਲਿਆ। ਪੁਲੀਸ ਨੇ ਮੁਲਜ਼ਮਾਂ ਖ਼ਿਲਾਫ਼ ਥਾਣਾ ਡਿਵੀਜ਼ਨ ਨੰਬਰ 7 ਵਿੱਚ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।
ਪੁਲੀਸ ਨੇ ਮੁਲਜ਼ਮਾਂ ਕੋਲੋਂ 1 ਸੋਨੇ ਦਾ ਹਾਰ, 1 ਸੋਨੇ ਦੇ ਝੁਮਕੇ, ਮੁੰਦਰੀ,2 ਚਾਂਦੀ ਦੀਆਂ ਚੂੜੀਆਂ, 12 ਚਾਂਦੀ ਦੀਆਂ ਮੁੰਦਰੀਆਂ ਅਤੇ ਹੋਰ ਸਾਮਾਨ ਬਰਾਮਦ ਕੀਤਾ ਹੈ। ਪੁਲੀਸ ਨੇ ਮੁਲਜ਼ਮਾਂ ਦੀ ਪਛਾਣ ਬਾਦਲ, ਵਿਸ਼ਾਲ ਸਿਸੋਦੀਆ ਉਰਫ਼ ਸੋਨੂੰ, ਕਨ੍ਹਈਆ ਲਾਲ ਅਤੇ ਇੱਕ 12 ਸਾਲਾ ਨਾਬਾਲਗ ਵਾਸੀ ਮੁਹੱਲਾ ਗੁਰਬਾਗ ਫੋਕਲ ਪੁਆਇੰਟ ਵਜੋਂ ਕੀਤੀ ਹੈ। ਸਾਰੇ ਮੁਲਜ਼ਮ ਮੱਧ ਪ੍ਰਦੇਸ਼ ਦੇ ਰਹਿਣ ਵਾਲੇ ਹਨ ਅਤੇ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ।

Leave a Reply

Your email address will not be published. Required fields are marked *