ਜ਼ੋਨ ਰਾਜਪੁਰਾ ਦੇ ਸਕੂਲਾਂ ਦੀ 68ਵੀਂ ਅਥਲੈਟਿਕ ਮੀਟ ਵਿੱਚ ਛਾਲਾਂ ਅਤੇ ਦੌੜਾਂ ਦੇ ਫਸਵੇਂ ਮੁਕਾਬਲੇ ਹੋਏ

ਪੰਜਾਬ

ਵਿਦਿਆਰਥੀਆਂ ਨੂੰ ਖੇਡਾਂ ਵਿੱਚ ਚੰਗੇ ਪ੍ਰਦਰਸ਼ਨ ਲਈ ਢੁਕਵਾਂ ਵਾਤਾਵਰਨ ਪ੍ਰਦਾਨ ਕੀਤਾ ਜਾ ਰਿਹਾ ਹੈ: ਨੀਨਾ ਮਿੱਤਲ ਵਿਧਾਇਕਾ

ਰਾਜਪੁਰਾ

ਰਾਜਪੁਰਾ 22 ਅਕਤੂਬਰ ,ਬੋਲੇ ਪੰਜਾਬ ਬਿਊਰੋ :

ਸਰਕਾਰੀ ਕੋ-ਐਡ ਸੀਨੀਅਰ ਸੈਕੰਡਰੀ ਸਕੂਲ ਰਾਜਪੁਰਾ ਟਾਊਨ ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਪਟਿਆਲਾ ਸੰਜੀਵ ਸ਼ਰਮਾ ਅਤੇ ਡਿਪਟੀ ਡੀਈਓ ਡਾ: ਰਵਿੰਦਰਪਾਲ ਸਿੰਘ ਦੀ ਰਹਿਨੁਮਾਈ ਹੇਠ ਪ੍ਰਿੰਸੀਪਲ ਬਲਬੀਰ ਸਿੰਘ ਪ੍ਰਧਾਨ ਜੋਨਲ ਟੂਰਨਾਮੈਂਟ ਕਮੇਟੀ ਜ਼ੋਨ ਰਾਜਪੁਰਾ ਅਤੇ ਪ੍ਰਿੰਸੀਪਲ ਜਸਬੀਰ ਕੌਰ ਦੀ ਸਾਂਝੀ ਅਗਵਾਈ ਹੇਠ ਜ਼ੋਨ ਰਾਜਪੁਰਾ ਦੇ 68ਵੇਂ ਅਥਲੈਟਿਕ ਮੁਕਾਬਲੇ 21 ਤੋਂ 23 ਅਕਤੂਬਰ ਤੱਕ ਆਯੋਜਿਤ ਕੀਤੇ ਜਾ ਰਹੇ ਹਨ। ਇਹਨਾਂ ਮੁਕਾਬਲਿਆਂ ਦੇ ਦੂਜੇ ਦਿਨ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਕਰਨ ਲਈ ਹਲਕਾ ਵਿਧਾਇਕ ਨੀਨਾ ਮਿੱਤਲ ਨੇ ਉਚੇਚੇ ਤੌਰ ‘ਤੇ ਵਿਜਟ ਕੀਤੀ। ਉਹਨਾਂ ਜੇਤੂ ਖਿਡਾਰੀਆਂ ਨੂੰ ਮੈਡਲ ਵੀ ਵੰਡੇ। ਇਸ ਮੌਕੇ ਸਹਾਇਕ ਡਾਇਰੈਕਟਰ ਬਲਵਿੰਦਰ ਕੌਰ ਦਾ ਪ੍ਰਿੰਸੀਪਲ ਬਲਬੀਰ ਸਿੰਘ ਅਤੇ ਡਾ: ਰਾਜਿੰਦਰ ਸਿੰਘ ਸੈਣੀ ਜੋਨਲ ਸਕੱਤਰ ਜ਼ੋਨ ਰਾਜਪੁਰਾ ਨੇ ਸਵਾਗਤ ਕੀਤਾ ਅਤੇ ਜੋਨਲ ਅਥਲੈਟਿਕ ਮੀਟ ਬਾਰੇ ਜਾਣਕਾਰੀ ਦਿੱਤੀ। ਅਥਲੈਟਿਕਸ ਟੂਰਨਾਮੈਂਟ ਦੌਰਾਨ ਅੰਡਰ-14, ਅੰਡਰ-17 ਅਤੇ ਅੰਡਰ-19 ਉਮਰ ਗੁੱਟਾਂ ਦੇ ਦੌੜਾਂ, ਲੰਬੀ ਛਾਲ, ਉੱਚੀ ਛਾਲ ਅਤੇ ਗੋਲਾ ਸੁੱਟਣ ਦੇ ਮੁਕਾਬਲਿਆਂ ਦੇ ਫਾਇਨਲ ਕਰਵਾਏ ਗਏ। ਟੂਰਨਾਮੈਂਟ ਦੌਰਾਨ ਲੈਕਚਰਾਰ ਅਨਿਲ ਕੁਮਾਰ, ਚਰਨਜੀਤ ਸਿੰਘ, ਹਰਪ੍ਰੀਤ ਸਿੰਘ, ਸਿਮਰਨਪ੍ਰੀਤ ਸਿੰਘ, ਗੁਰਮੀਤ ਕੌਰ, ਇੰਦਰਵੀਰ ਕੌਰ, ਮਨਦੀਪ ਸਿੰਘ, ਸੰਜੇ ਕੁਮਾਰ, ਅਨੀਤਾ, ਬੇਅੰਤ ਕੌਰ, ਅਮਨਦੀਪ ਕੌਰ ਅਤੇ ਹੋਰ ਅਧਿਆਪਕਾਂ ਨੇ ਭਰਪੂਰ ਸਹਿਯੋਗ ਦਿੱਤਾ।

Leave a Reply

Your email address will not be published. Required fields are marked *