ਦੇਸ਼ ਦੀ ਕਾਨੂੰਨੀ ਵਿਵਸਥਾਂ ਪੂਰੀ ਤਰ੍ਹਾਂ ਫੇਲ੍ਹ ਜਿਸ ਲਈ ਸਿੱਧੇ ਤੌਰ ਤੇ ਸੈਟਰ ਦੇ ਗ੍ਰਹਿ ਵਜੀਰ ਅਮਿਤ ਸ਼ਾਹ ਜਿੰਮੇਵਾਰ : ਮਾਨ
ਨਵੀਂ ਦਿੱਲੀ 21 ਅਕਤੂਬਰ ,ਬੋਲੇ ਪੰਜਾਬ ਬਿਊਰੋ :
“ਦਿੱਲੀ ਅਤੇ ਜੰਮੂ-ਕਸਮੀਰ ਜੋ ਯੂ.ਟੀ ਹਨ ਅਤੇ ਸੈਟਰ ਹਕੂਮਤ ਦੇ ਅਧੀਨ ਹਨ ਜਿਥੇ ਕ੍ਰਮਵਾਰ ਲੈਫ. ਗਵਰਨਰ ਵੀ.ਕੇ. ਸਕਸੈਨਾ ਅਤੇ ਲੈਫ. ਗਵਰਨਰ ਮਨੋਜ ਸਿਨ੍ਹਾ ਲਗਾਏ ਹੋਏ ਹਨ । ਜੋ ਸੈਟਰ ਦੇ ਆਦੇਸ਼ਾਂ ਉਤੇ ਦੋਵੇ ਯੂ.ਟੀ ਖੇਤਰਾਂ ਵਿਚ ਕੰਮ ਕਰਦੇ ਹਨ ਅਤੇ ਸੈਟਰ ਦੀਆਂ ਨੀਤੀਆ ਲਾਗੂ ਕਰਦੇ ਹਨ । ਫਿਰ ਇਨ੍ਹਾਂ ਦੋਵਾਂ ਯੂ.ਟੀ ਖੇਤਰ ਵਿਚ ਜੇਕਰ ਅੱਜ ਕਾਨੂੰਨੀ ਵਿਵਸਥਾਂ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ ਤਾਂ ਸਿੱਧੇ ਤੌਰ ਤੇ ਸੈਟਰ ਦੇ ਗ੍ਰਹਿ ਵਜੀਰ ਅਮਿਤ ਸ਼ਾਹ ਜਿੰਮੇਵਾਰ ਨਹੀ ਤਾਂ ਹੋਰ ਕੌਣ ਹੈ ?”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਦੋਵੇ ਯੂ.ਟੀ ਅਧੀਨ ਖੇਤਰਾਂ ਵਿਚ ਕਾਨੂੰਨੀ ਵਿਵਸਥਾਂ ਫੇਲ੍ਹ ਹੋ ਜਾਣ ਉਤੇ ਸੈਟਰ ਦੀ ਮੋਦੀ ਹਕੂਮਤ ਵਿਸੇਸ ਤੌਰ ਤੇ ਗ੍ਰਹਿ ਵਜੀਰ ਅਮਿਤ ਸ਼ਾਹ ਨੂੰ ਜਿੰਮੇਵਾਰ ਠਹਿਰਾਉਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਦੂਸਰਾ ਪੰਜਾਬ ਵਿਚ ਝੋਨੇ ਦੀ ਫਸਲ ਜੋ ਵੱਡੀ ਮਾਤਰਾ ਵਿਚ ਆਈ ਹੈ, ਉਸ ਨੂੰ ਚੁੱਕਣ ਤੇ ਖਰੀਦਣ ਦੀ ਜਿੰਮੇਵਾਰੀ ਸੈਟਰ ਦੀ ਹੈ । ਪਰ ਸੈਟਰ ਸਰਕਾਰ ਝੋਨੇ ਦੀ ਫਸਲ ਨੂੰ ਨਾ ਚੁੱਕ ਕੇ ਜੋ ਜਿੰਮੀਦਾਰਾਂ ਵਿਚ ਵੱਡੀ ਬੇਚੈਨੀ ਤੇ ਨਮੋਸੀ ਪੈਦਾ ਕੀਤੀ ਜਾ ਰਹੀ ਹੈ, ਉਹ ਨਿੰਦਣਯੋਗ ਤੇ ਕਿਸਾਨ ਵਰਗ ਨਾਲ ਵੱਡੀ ਬੇਇਨਸਾਫ਼ੀ ਕਰਨ ਵਾਲੀ ਹੈ । ਜਦੋ ਵਜੀਰ ਏ ਆਜਮ ਸ੍ਰੀ ਨਰਿੰਦਰ ਮੋਦੀ ਤੇ ਉਸਦੇ ਕੈਬਨਿਟ ਸਹਿਯੋਗੀਆਂ ਅਤੇ ਵੱਡੀ ਅਫਸਰਸਾਹੀ ਵੱਲੋ ਬਾਹਰਲੇ ਮੁਲਕਾਂ ਵਿਚ ਅਤੇ ਇੰਡੀਆ ਵਿਚ ਸਿੱਖ ਨੌਜਵਾਨਾਂ ਨੂੰ ਮਾਰਨ ਦੀ ਨੀਤੀ ਲਾਗੂ ਕੀਤੀ ਹੋਈ ਹੈ ਅਤੇ ਜਿਸਦਾ ਕੈਨੇਡਾ ਤੇ ਅਮਰੀਕਾ ਸਰਕਾਰ ਵੱਲੋ ਵੱਡੇ ਪੱਧਰ ਤੇ ਸਬੂਤਾਂ ਸਹਿਤ ਇੰਡੀਅਨ ਹੁਕਮਰਾਨਾਂ ਦੀ ਇਸ ਮਨੁੱਖਤਾ ਵਿਰੋਧੀ ਨੀਤੀ ਦਾ ਜੋਰਦਾਰ ਵਿਰੋਧ ਕਰਦੇ ਹੋਏ ਇੰਡੀਅਨ ਏਜੰਸੀਆ ਦੇ ਅਫਸਰਾਨ ਨੂੰ ਸੰਮਨ ਭੇਜੇ ਗਏ ਹਨ ਅਤੇ ਇਨ੍ਹਾਂ ਸਿੱਖ ਕਤਲਾਂ ਵਿਚ ਉਨ੍ਹਾਂ ਦੀ ਜਾਂਚ ਅਨੁਸਾਰ ਦੋਸ਼ੀ ਪਾਏ ਜਾ ਰਹੇ ਹਨ । ਤਾਂ ਇਸ ਸਿੱਖਾਂ ਨੂੰ ਮਾਰਨ ਦੀ ਇੰਡੀਅਨ ਹੁਕਮਰਾਨਾਂ ਦੀ ਮਨੁੱਖਤਾ ਵਿਰੋਧੀ ਪਾਲਸੀ ਦਾ ਸੰਜੀਦਗੀ ਨਾਲ ਖਾਤਮਾ ਕਰਨ ਤੇ ਹੱਲ ਕਰਨ ਤੋ ਬਿਨ੍ਹਾਂ ਸ੍ਰੀ ਮੋਦੀ ਵੱਲੋ ਰੂਸ ਦੀ ਯਾਤਰਾ ਤੇ ਜਾਣ ਦਾ ਪ੍ਰੋਗਰਾਮ ਬਣਾਉਣ ਦੇ ਅਮਲ ਇਸ ਉਪਰੋਕਤ ਸਿੱਖਾਂ ਦੇ ਕਤਲ ਦੀ ਪਾਲਸੀ ਪ੍ਰਤੀ ਸੰਜ਼ੀਦਾ ਨਹੀ ਹਨ ਅਤੇ ਨਾ ਹੀ ਅੱਛਾ ਸੰਦੇਸ ਦੇ ਰਹੇ ਹਨ । ਇਸ ਸਮੇ ਵਜੀਰ ਏ ਆਜਮ ਮੋਦੀ ਨੂੰ ਚਾਹੀਦਾ ਹੈ ਕਿ ਜੋ ਸਿੱਖਾਂ ਨੂੰ ਮਾਰਨ ਦੀ ਨੀਤੀ ਬਣਾਈ ਗਈ ਹੈ, ਉਸ ਨੀਤੀ ਲਈ ਅਮਰੀਕਾ, ਕੈਨੇਡਾ, ਬਰਤਾਨੀਆ ਤੇ ਪਾਕਿਸਤਾਨ ਦੀ ਪ੍ਰਭੂਸਤਾ ਦਾ ਘਾਣ ਹੀ ਨਹੀ ਕੀਤਾ ਬਲਕਿ ਅਮਰੀਕਾ ਦੀ ਅਤਿ ਮਹੱਤਵਪੂਰਨ ਨਿਯਮ ਮੁਨਰੋ ਡਾਕਟਰੀਨ ਦੀ ਉਲੰਘਣਾ ਕੀਤੀ ਹੈ । ਜੋ ਕਿ ਵੱਡੀ ਗੁਸਤਾਖੀ ਹੈ ।