‘ਗੁਨਾਹਗਾਰ’ ਨਾਟਕ ਨੇ ਸ਼ਹੀਦ ਭਗਤ ਸਿੰਘ ਦੀ ਦੇਸ਼ ਭਗਤੀ ਨੂੰ ਜੀਵਤ ਕੀਤਾ

ਚੰਡੀਗੜ੍ਹ

‘ਗੁਨਾਹਗਾਰ’ ਨਾਟਕ ਨੇ ਸ਼ਹੀਦ ਭਗਤ ਸਿੰਘ ਦੀ ਦੇਸ਼ ਭਗਤੀ ਨੂੰ ਜੀਵਤ ਕੀਤਾ


ਚੰਡੀਗੜ੍ਹ, 21 ਅਕਤੂਬਰ,ਬੋਲੇ ਪੰਜਾਬ ਬਿਉਰੋ (ਹਰਦੇਵ ਚੌਹਾਨ)

ਆਜ਼ਾਦੀ ਦੇ ਪਰਵਾਨੇ ਬਸਤੀਵਾਦੀ ਸਮਾਜ ਦੇ ਕਦੀਮੀ ਗੁਨਾਹਗਾਰ ਹਨ ਪ੍ਰੰਤੂ ਉਹ ਲੋਕਾਂ ਦੇ ਅਮਰ ਨਾਇਕ ਹਨ। ਉਹ ਲੋਕ ਮਨਾ ਵਿੱਚ ਸਦਾ ਲਈ ਜੋਤ ਵਾਂਗ ਜਗਦੇ ਰਹਿੰਦੇ ਹਨ। ਉਹ ਹਰ ਪੀੜੀ ਲਈ ਚਾਨਣ ਮੁਨਾਰੇ ਵੀ ਹੁੰਦੇ ਹਨ ਭਗਤ ਸਿੰਘ ਅਤੇ ਉਸਦੇ ਸਾਥੀ ਕਰੋੜਾਂ ਭਾਰਤੀਆਂ ਦੀ ਜਿੰਦ ਜਾਨ ਹਨ ।
ਹਰੀਸ਼ ਜੈਨ ਦੇ ਲਿਖੇ ਨਾਟਕ ‘ਗੁਨਾਹਗਾਰ’ ਨੇ ਅੱਜ ਰੰਧਾਵਾ ਆਡੀਟੋਰੀਅਮ, ਕਲਾ ਭਵਨ, ਚੰਡੀਗੜ੍ਹ ਵਿਖੇ ਉਨਾਂ ਸਮਿਆਂ ਨੂੰ ਫਿਰ ਤੋਂ ਇਸ ਨਾਟਕ ਰਾਹੀਂ ਸਜੀਵ ਕੀਤਾ। ਕੇਵਲ ਧਾਲੀਵਾਲ ਦੀ ਨਿਰਦੇਸ਼ਨਾ ਵਿੱਚ ਸ਼ਹੀਦ ਭਗਤ ਸਿੰਘ ਦੇ ਖਿਲਾਫ ਮੁਕਦਮੇ ਦੀ ਕਹਾਣੀ ਅਤੇ ਸਾਮਰਾਜੀ ਜੱਜਾਂ ਦੀਆਂ ਬੇਈਮਾਨੀਆਂ ਨੂੰ ਸ਼ਾਖਸ਼ਾਤ ਨਾਟਕ ਰਾਹੀਂ ਪੇਸ਼ ਕੀਤਾ ਗਿਆ। ਭਗਤ ਸਿੰਘ ਅਤੇ ਬੀ ਕੇ ਦੱਤ ਨੇ 8 ਅਪ੍ਰੈਲ 19 29 ਵਾਲੇ ਦਿਨ ਦਿੱਲੀ ਅਸੈਂਬਲੀ ਵਿੱਚ ਬੰਬ ਸੁੱਟ ਕੇ ਬ੍ਰਿਟਿਸ਼ ਸਾਮਰਾਜ ਨੂੰ ਵੰਗਾਰਿਆ ਸੀ। ਉਨਾਂ ਨੇ ਐਲਾਨੀਆਂ ਕਿਹਾ ਸੀ ਕਿ ਬੋਲਿਆ ਨੂੰ ਸੁਣਾਉਣ ਲਈ ਉੱਚੇ ਧਮਾਕਿਆਂ ਦੀ ਲੋੜ ਹੁੰਦੀ ਹੈ। ਉਨਾਂ ਲਈ ਬ੍ਰਿਟਿਸ਼ ਸਾਮਰਾਜ ਦੇ ਕਾਨੂੰਨ ਦੇਸ਼ਵਾਸੀਆਂ ਦੇ ਹੱਕ ਵਿੱਚ ਨਹੀਂ ਸਨ। ਇਸ ਬੰਬ ਧਮਾਕੇ ਨੇ ਲੋਕਾਂ ਨੂੰ ਹਲੂਣਿਆ ਤੇ ਫਿਰ ‘ਇਨਕਲਾਬ ਜਿੰਦਾਬਾਦ’ ਦਾ ਨਾਅਰਾ ਗਲੀ ਗਲੀ ਗੂੰਜਣ ਲੱਗ ਪਿਆ।

ਦਿੱਲੀ ਦਾ ਸੈਸ਼ਨ ਜੱਜ ਦੋਸ਼ੀਆਂ ਨੂੰ ਬਾ ਮੁਸ਼ੱਕਤ ਕੈਦ ਅਤੇ ਕਾਲੇ ਪਾਣੀ ਦੀ ਸਜਾ ਸੁਣਾ ਦਿੰਦਾ ਹੈ । ਇਸ ਫੈਸਲੇ ਦੇ ਵਿਰੁੱਧ ਭਗਤ ਸਿੰਘ ਅਤੇ ਬੀਕੇ ਦੱਤ ਨੇ ਲਾਹੌਰ ਹਾਈ ਕੋਰਟ ਵਿੱਚ ਅਪੀਲ ਦਾਇਰ ਕੀਤੀ। ਲਾਹੌਰ ਹਾਈ ਕੋਰਟ ਵਿੱਚ ਫੈਸਲੇ ਦੇ ਖਿਲਾਫ ਅਪੀਲ ਹੁੰਦੀ ਹੈ। ਆਸਿਫ ਅਲੀ ਵਕੀਲ ਕਹਿੰਦਾ ਹੈ ਕਿ ਦੋਹਾਂ ਜਣਿਆਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਏ। ਭੀੜ ਆਖਦੀ ਹੈ ਕਿ ਸਾਮਰਾਜ ਦੀ ਅਦਾਲਤ ਵਿੱਚ ਸਾਰਾ ਨਿਜ਼ਾਮ ਝੂਠੀਆਂ ਗਵਾਹੀਆਂ ਉੱਤੇ ਟਿਕਿਆ ਹੋਇਆ ਹੈ। ਜੱਜ ਭਗਤ ਸਿੰਘ ਦੀ ਪਟੀਸ਼ਨ ਨੂੰ ਨਿੰਦਾ ਭਰੀ ਕਹਿੰਦੇ ਹਨ ਤੇ ਉਸ ਨੂੰ ਜਬਤ ਕਰਨ ਦਾ ਹੁਕਮ ਦਿੰਦੇ ਹਨ ਤੇ ਕੇਸ ਵੀ ਡਿਸਮਿਸ ਕਰ ਦਿੰਦੇ ਹਨ।
ਨਾਟਕ ਰਾਹੀਂ ਉਸ ਵੇਲੇ ਦੇ ਹਾਲਾਤ ਹੂਬਹੂ ਪੇਸ਼ ਕੀਤੇ ਗਏ।
ਇਸ ਨਾਟਕ ਵਿਚਲੇ ਇਨਕਲਾਬ ਜਿੰਦਾਬਾਦ ਦੇ ਨਾਰਿਆਂ ਨੇ ਫਿਰ ਤੋਂ ਦੇਸ਼ ਭਗਤੀ ਦਾ ਜਜ਼ਬਾ ਦਰਸ਼ਕਾਂ ਦੇ ਵਿੱਚ ਭਰਿਆ।
ਜੋਨ ਪਾਲ ਸਹੋਤਾ, ਯੁਵਨੀਸ਼ ਨਾਇਕ, ਰਾਹੁਲ ਸਹਿਗਲ, ਹਰਪ੍ਰੀਤ, ਹਰਸ਼ਿਤਾਹ ਦੀਪਿਕਾ, ਰੇਹਾਨ ਤੇ ਅਭਿਸ਼ੇਕ ਆਦਿ ਕਲਾਕਾਰਾਂ ਨੇ ਆਪਣੀ ਕਲਾਕਾਰੀ ਨਾਲ ਦੇਸ਼ ਭਗਤੀ ਦਾ ਜਜ਼ਬਾ ਫਿਰ ਤੋਂ ਪੈਦਾ ਕੀਤਾ। ਲੇਖਕ ਹਰੀਸ਼ ਜੈਨ ਨੇ ਹਾਜ਼ਰੀਨਾਂ ਦਾ ਧੰਨਵਾਦ ਕੀਤਾ ਤੇ ਦੱਸਿਆ ਕਿ 22 ਅਕਤੂਬਰ ਨੂੰ ਚੌਥੀ ਵਾਰ ਇਹ ਨਾਟਕ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਵੀ ਖੇਡਿਆ ਜਾ ਰਿਹਾ ਹੈ।

Leave a Reply

Your email address will not be published. Required fields are marked *