ਹੁਸ਼ਿਆਰਪੁਰ : ਮੋਟਰਸਾਈਕਲ ਸਵਾਰਾਂ ਨੇ ਪਿਓ-ਪੁੱਤ ਨੂੰ ਮਾਰੀਆਂ ਗੋਲ਼ੀਆਂ, ਮੌਤ

ਪੰਜਾਬ

ਹੁਸ਼ਿਆਰਪੁਰ : ਮੋਟਰਸਾਈਕਲ ਸਵਾਰਾਂ ਨੇ ਪਿਓ-ਪੁੱਤ ਨੂੰ ਮਾਰੀਆਂ ਗੋਲ਼ੀਆਂ, ਮੌਤ


ਹੁਸ਼ਿਆਰਪੁਰ, 21 ਅਕਤੂਬਰ,ਬੋਲੇ ਪੰਜਾਬ ਬਿਊਰੋ :


ਹੁਸ਼ਿਆਰਪੁਰ ਜ਼ਿਲੇ ਦੇ ਸ਼ਾਮਚੁਰਾਸੀ ਬਲਾਕ ‘ਚ ਐਤਵਾਰ ਰਾਤ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਪਿੰਡ ਚੱਕੋਵਾਲ ‘ਚ ਹਸਪਤਾਲ ਜਾ ਰਹੇ ਕਾਰ ‘ਚ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਇਕ ਪਰਿਵਾਰ ‘ਤੇ ਗੋਲੀਆਂ ਚਲਾ ਦਿੱਤੀਆਂ। ਇਸ ਘਟਨਾ ‘ਚ ਪਿਓ-ਪੁੱਤ ਦੀ ਮੌਤ ਹੋ ਗਈ।
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਤਲਵੰਡੀ ਅਰਾਈਆਂ ਦਾ ਰਹਿਣ ਵਾਲਾ ਕਸ਼ਮੀਰੀ ਲਾਲ ਰਾਤ ਕਰੀਬ 8.30 ਵਜੇ ਆਪਣੇ ਲੜਕੇ ਅਮਰਜੀਤ ਲਾਲ, ਪਤਨੀ ਅਤੇ ਬੱਚਿਆਂ ਨਾਲ ਚੱਕੋਵਾਲ ਵਿਖੇ ਹਸਪਤਾਲ ਜਾ ਰਿਹਾ ਸੀ। ਪਰਿਵਾਰਕ ਮੈਂਬਰਾਂ ਅਨੁਸਾਰ ਉਹ ਪਰਿਵਾਰ ਵਿੱਚ ਨਵਜੰਮੇ ਬੱਚੇ ਨੂੰ ਦੇਖਣ ਲਈ ਚੱਕੋਵਾਲ ਹਸਪਤਾਲ ਜਾ ਰਿਹਾ ਸੀ।ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

Leave a Reply

Your email address will not be published. Required fields are marked *