ਬੀਬੀਐਮਬੀ ਦੇ ਮੁੱਖ ਇੰਜੀਨੀਅਰ ਦੀ ਫੁੱਕੀ ਜਾਵੇਗੀ ਅਰਥੀ -ਪ੍ਰਧਾਨ ਰਾਮ ਕੁਮਾਰ

ਪੰਜਾਬ


ਮਹਿਲਾ ਤਾਲਮੇਲ ਸੰਘਰਸ਼ ਕਮੇਟੀ ਵੱਲੋਂ ਸੰਘਰਸ਼ ਦੀ ਹਮਾਇਤ ਕਰਨ ਦਾ ਐਲਾਨ


ਨੰਗਲ,21, ਅਕਤੂਬਰ,ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋਂ)

ਬੀ.ਬੀ.ਐਮ.ਬੀ ਵਰਕਰਜ ਯੂਨੀਅਨ ਰਜਿ ਨੰਗਲ ਦੀ ਮੀਟਿੰਗ ਪ੍ਰਧਾਨ ਰਾਮ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਯੂਨੀਅਨ ਆਗੂਆਂ ਅਤੇ ਮਹਿਲਾ ਤਾਲਮੇਲ ਸੰਘਰਸ਼ ਕਮੇਟੀ ਦੀ ਪ੍ਰਧਾਨ ਪੂਨਮ ਸ਼ਰਮਾ ਅਤੇ ਚੇਅਰਪਰਸਨ ਆਸ਼ਾ ਜੋਸ਼ੀ ਸਮੇਤ ਕਈ ਕਮੇਟੀ ਆਗੂਆ ਨੇ ਸ਼ਮੂਲਿਅਤ ਕੀਤੀ। ਇਹ ਮੀਟਿੰਗ ਚੀਫ਼ ਸਾਹਿਬ ਵਲੋ ਜੋਂ ਵਰਕਰਾਂ ਪ੍ਰਤੀ ਘਟੀਆ ਤੇ ਹੈਂਕੜਬਾਜ ਰਵਈਆ ਅਪਣਾਇਆ ਹੋਇਆ ਹੈ। ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਯੂਨੀਅਨ ਦੇ ਜਨਰਲ ਸਕੱਤਰ ਦਿਆਨੰਦ, ਮੀਤ ਪ੍ਰਧਾਨ ਸਿਕੰਦਰ ਸਿੰਘ ਬਿਤ ਸਕੱਤਰ ਗੁਰ ਪ੍ਰਸਾਦ ਨੇ ਦੱਸਿਆ ਮੁੱਖ ਇੰਜੀਨੀਅਰ ਦੇ ਇਸ ਘਟੀਆ ਰਵਈਏ ਦੀ ਸਮੂਹ ਯੂਨੀਅਨ ਆਗਆਂ ਅਤੇ ਮਹਿਲਾ ਤਾਲਮੇਲ ਸੰਘਰਸ਼ ਕਮੇਟੀ ਵੱਲੋਂ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ। ਇਕੱਠ ਨੂੰ ਸੰਬੋਧਨ ਕਰਦਿਆਂ ਯੂਨੀਅਨ ਆਗੂਆਂ ਨੇ ਕਿਹਾ ਕਿ ਪਹਿਲਾਂ ਅਧਿਕਾਰੀ ਹੁੰਦੇ ਸਨ। ਜੋਂ ਮਿਹਨਤੀ ਵਰਕਰਾਂ ਦੀ ਪ੍ਰਸ਼ੰਸ਼ਾ ਹੀ ਨਹੀਂ ਕਰਦੇ ਸਨ ,ਸਗੋਂ ਉਨ੍ਹਾਂ ਨੂੰ ਅੱਗੇ ਵਧਣ ਵਿੱਚ ਸਹਿਯੋਗ ਵੀ ਕਰਦੇ ਸਨ। ਹੁਣ ਜੋਂ ਮੌਜੂਦਾ ਮੁੱਖ ਅਧਿਕਾਰੀ ਹਨ ,ਉਹ ਵਰਕਰਾਂ ਨੂੰ ਇਸ ਕਰਕੇ ਪਰੇਸ਼ਾਨ ਕਰ ਰਹੇ ਹਨ ਕਿ ਉਹ ਵਰਕਰ ਬਹੁਤ ਮਿਹਨਤੀ ਹਨ। ਓਹ ਇਸੀ ਤਰ੍ਹਾਂ ਮਿਹਨਤ ਕਰਦੇ ਰਹੇ ਤਾਂ ਮੇਰੇ ਵੇਲੜ ਚਹੇਤੇ ਟੈਸਟ ਪਾਸ ਨਹੀਂ ਕਰ ਸਕਣਗੇ ।ਇਹ ਮਿਹਨਤੀ ਵਰਕਰ ਇਸੀ ਤਰ੍ਹਾਂ ਮਿਹਨਤ ਕਰਦੇ ਰਹੇ ਤਾਂ ਇਹ ਟੈਸਟ ਪਾਸ ਕਰ ਜਾਣਗੇ । ਇਸ ਕਰਕੇ ਹੀ ਇਹਨਾਂ ਵਲੋ ਆਪਣੇ ਪਦ ਦਾ ਦੁਰਉਪਯੋਗ ਕਰਕੇ ਆਪਣੇ ਚਹੇਤਿਆਂ ਦੇ ਕਹਿਣ ਤੇ ਧੱਕੇਸ਼ਾਹੀ ਨਾਲ ਮਿਹਨਤੀ ਸੇਵਾਦਾਰਾਂ ਦੀਆਂ ਬੱਦਲੀਆਂ ਕੀਤੀਆ ਗਈਆਂ ਸਨ, । ਫਿਰ ਇਹਨਾਂ ਵੱਲੋਂ ਵੀ ਜੋਂ ਯੂਨੀਅਨ ਆਗੂ ਆਮ ਲੋਕਾਂ ,ਮੁਲਾਜ਼ਮਾ ਅਤੇ ਮਜ਼ਦੂਰਾਂ ਦੇ ਹਿੱਤਾਂ ਲਈ ਆਵਾਜ਼ ਨੂੰ ਬੁਲੰਦ ਕਰਦੇ ਹਨ। ਉਹਨਾਂ ਨਾਲ ਬੀ.ਬੀ.ਐਮ.ਬੀ ਦੀ ਮਨੇਜਮੇਟ ਹਮੇਸ਼ਾਂ ਤੋਂ ਹੀ ਧੱਕੇਸ਼ਾਹੀ ਕਰਦੀ ਆਈ ਹੈ। ਜਿਵੇਂ ਕਿ ਪਿਛਲੇ ਦਿਨੀਂ ਬੀ.ਬੀ. ਐਮ. ਬੀ ਫ਼ੀਲਡ ਦੇ ਸੀਟੂ ਦੇ ਪ੍ਰਧਾਨ ਅਤੇ ਜਰਨਲ ਸਕੱਤਰ ਦੀਆਂ ਚੀਫ ਸਾਹਿਬ ਭਾਖੜਾ ਡੈਮ ਵਲੋ ਉਹਨਾਂ ਦਾ ਪੱਖ ਸੁਣੇ ਬਗੈਰ ਧੱਕੇਸ਼ਾਹੀ ਨਾਲ ਕਿਰਤ ਕਾਨੂੰਨਾਂ ਦੀ ਉਲੰਘਨਾ ਕਰਕੇ ਬਦਲੀਆਂ ਕੀਤੀਆਂ ਗਈਆਂ ਬਦਲੀਆਂ ਹਨ। ਜਦੋਂ ਕਿ ਯੂਨੀਅਨ ਆਗੂਆਂ ਵਲੋਂ ਉਸੇ ਦਿਨ ਮੁੱਖ ਇੰਜੀਨੀਅਰ ਤੋਂ ਮਿਲਣ ਲਈ ਟਾਈਮ ਮੰਗਿਆ ਗਿਆ ਸੀ । ਮੁੱਖ ਇੰਜੀਨੀਅਰ ਵੱਲੋਂ ਉਹਨਾਂ ਨੂੰ ਟਾਈਮ ਨਹੀਂ ਦਿੱਤਾ ਗਿਆ । ਸਗੋਂ ਮਿਲਣ ਤੋ ਇੰਨਕਾਰ ਕਰ ਦਿੱਤਾ ਗਿਆ ਜਦੋਂ ਕੇ ਚਾਹੀਦਾ ਤਾ ਇਹ ਸੀ ਕਿ ਮੁੱਖ ਇੰਜੀਨੀਅਰ ਦੋਨੋ ਪਾਰਟੀਆਂ ਨੂੰ ਆਮਣ ਸਾਮਣ ਬਿਠਾ ਕੇ ਦੋਨਾਂ ਦੀ ਗਲਬਾਤ ਸੁਣਦੇ ਉਸ ਤੋਂ ਬਾਅਦ ਕੋਈ ਫੈਸਲਾ ਲੈਂਦੇ ਪਰ ਇਹਨਾਂ ਵਲੋ ਇਸ ਵਾਰ ਵੀ ਆਪਣੇ ਚਹੇਤਿਆਂ ਦੇ ਕਹਿਣ ਤੇ ਹੀ ਜੋਂ ਯੂਨੀਅਨ ਆਗੂ ਲੋਕ ਹਿਤ ਵਿੱਚ ਮੁਲਾਜਮਾਂ ਅਤੇ ਮਜਦੂਰਾਂ ਦੀਆਂ ਆਵਾਜਾਂ ਨੂੰ ਬੁਲੰਦ ਕਰਦੇ ਹਨ ।ਉਹ ਇਹਨਾਂ ਨੂੰ ਚੰਗੇ ਨਹੀਂ ਲਗਦੇ ਇਹਨਾਂ ਨੂੰ ਤਾਂ ਅਪਣੇ ਚਹੇਤੇ ਹੀ ਚਾਹੀਦੇ ਹਨ,ਇਹਨਾਂ ਵਲੋ ਯੂਨੀਅਨ ਆਗੂਆਂ ਦੀਆਂ ਬਦਲੀਆਂ ਕਰਕੇ ਯੂਨੀਅਨਾਂ ਨੂੰ ਜੋ ਸਵਿਧਾਨਕ ਹੱਕ ਮਿਲੇ ਹਨ ਉਹਨਾਂ ਦਾ ਅਤੇ ਜਮਹੂਰੀਅਤ ਦੇ ਹੱਕਾਂ ਦਾ ਘਾਣ ਕੀਤਾ ਗਿਆ ਹੈ। ਜਿਸ ਨੂੰ ਯੂਨੀਅਨਾਂ ਤੇ ਇੰਨਸਾਫ ਪਸੰਦ ਲੋਕ ਕਿਸੇ ਵੀ ਸੂਰਤ ਵਿੱਚ ਬਰਦਾਸ਼ਤ ਨਹੀਂ ਕਰਨਗੇ। ਇਸ ਮੌਕੇ ਤੇ ਬੀ.ਬੀ.ਐਮ ਬੀ ਵਰਕਰੂ ਯੂਨੀਅਨ ਅਤੇ ਮਹਿਲਾ ਤਾਲਮੇਲ ਸੰਘਰਸ਼ ਕਮੇਟੀ ਵੱਲੋਂ ਸਰਬਸੰਮਤੀ ਨਾਲ ਫ਼ੈਸਲਾ ਲਿਆ ਗਿਆ ਕੇ ਜੇਕਰ ਮੁੱਖ ਇੰਜੀਨੀਅਰ ਭਾਖੜਾ ਡੈਮ ਵੱਲੋਂ ਜੋਂ ਵਰਕਰਾਂ ਪ੍ਰਤੀ ਬਹੁਤ ਹੀ ਘਟੀਆ ਤੇ ਨਿੰਦਣ ਯੋਗ ਰਵਈਆ ਅਪਣਾਇਆ ਹੋਇਆ ਹੈ ।ਉਸ ਵਿੱਚ ਬਦਲਾਅ ਨਾ ਕੀਤਾ ਗਿਆ ਅਤੇ ਵਰਕਰਾਂ ਜੀ ਮੰਗਾਂ ਦਾ ਨਿਪਟਾਰਾ ਨਾ ਕੀਤਾ ਬੀ.ਬੀ.ਐਮ.ਬੀ ਵਰਕਰਜ ਯੂਨੀਅਨ ਵੱਲੋਂ ਇਹਨਾਂ ਦੇ ਅੜੀਅਲ ਰਵਈਏ ਤੋਂ ਪਰੇਸ਼ਾਨ ਹੋ ਮਿਤੀ 28-11-24 ਨੂੰ ਮੁੱਖ ਇੰਜੀਨੀਅਰ ਦੀ ਅਰਥੀ ਫੂਕੀ ਜਾਵੇਗੀ। ਜਿਸ ਦੀ ਜਿੰਮੇਵਾਰੀ ਮੈਨੇਜਮੈਂਟ ਦੀ ਹੋਵੇਗੀ। ਮੁਲਾਜ਼ਮਾਂ ਦੇ ਸੰਘਰਸ਼ ਦੀ ਮਹਿਲਾ ਤਾਲਮੇਲ ਸੰਘਰਸ਼ ਕਮੇਟੀ ਜ਼ਿਲ੍ਹਾ ਰੋਪੜ ਵੱਲੋਂ ਡੱਟਵੀ ਹਮਾਇਤ ਦਾ ਫੈਸਲਾ ਕੀਤਾ ਗਿਆ। ਮੀਟਿੰਗ ਵਿੱਚ, ਮੰਗਤ ਰਾਮ, ਗੁਰਦਿਆਲ ਸਿੰਘ, ਗੁਰਵਿੰਦਰ ਸਿੰਘ ਰਾਮ ਸਮੇਰ, ਨਰੇਸ਼ ਕੁਮਾਰ, ਵਿਸ਼ਨ ਦਾਸ, ਨਾਨਕ ਆਦਿ।
ਮਹਿਲਾ ਤਲਮੇਲ ਸੰਘਰਸ਼ ਕਮੇਟੀ ਜਿਲ੍ਹਾ ਰੋਪੜ ਤੋਂ – ਪ੍ਰਧਾਨ ਪੂਨਮ ਸ਼ਰਮਾ, ਕਾਂਤਾ ਦੇਵੀ, ਅਨੀਤਾ ਜੋਸ਼ੀ, ਰਾਧਾ, ਮਮਤਾ, ਸੋਮਾ ਦੇਵੀਂ, ਪਰਮਜੀਤ ਕੌਰ, ਸੀਮਾ ਦੇਵੀ, ਸੁਰਜੀਤ ਕੌਰ, ਨਿਰਮਲਾ ਦੇਵੀ ਆਦਿ।

Leave a Reply

Your email address will not be published. Required fields are marked *