ਪੰਜਾਬ ‘ਚ ਸਕੂਲ ਵੈਨ ਅਤੇ ਪਿਕਅੱਪ ਗੱਡੀ ਵਿਚਾਲੇ ਟੱਕਰ, 4 ਵਿਅਕਤੀ ਜ਼ਖਮੀ

ਪੰਜਾਬ

ਪੰਜਾਬ ‘ਚ ਸਕੂਲ ਵੈਨ ਅਤੇ ਪਿਕਅੱਪ ਗੱਡੀ ਵਿਚਾਲੇ ਟੱਕਰ, 4 ਵਿਅਕਤੀ ਜ਼ਖਮੀ


ਗੁਰਦਾਸਪੁਰ, 21 ਅਕਤੂਬਰ,ਬੋਲੇ ਪੰਜਾਬ ਬਿਊਰੋ :


ਗੁਰਦਾਸਪੁਰ ਦੇ ਹਿਆਤ ਨਗਰ ਨੇੜੇ ਸਕੂਲ ਵੈਨ ਅਤੇ ਪਿਕਅੱਪ ਗੱਡੀ ਵਿਚਾਲੇ ਟੱਕਰ ਹੋ ਗਈ। ਟੱਕਰ ਤੋਂ ਬਾਅਦ ਪਿਕਅੱਪ ਗੱਡੀ ਪਲਟ ਗਈ। ਹਾਦਸੇ ਵਿੱਚ ਸਕੂਲੀ ਬੱਚੇ ਵਾਲ-ਵਾਲ ਬਚ ਗਏ। ਜਦਕਿ ਪਿਕਅੱਪ ਗੱਡੀ ‘ਚ ਸਵਾਰ 4 ਲੋਕ ਜ਼ਖਮੀ ਹੋ ਗਏ ਹਨ, ਜਿਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।
ਇਸ ਹਾਦਸੇ ਤੋਂ ਬਾਅਦ ਸਕੂਲੀ ਬੱਚਿਆਂ ਵਿਚ ਚੀਕ ਚਿਹਾੜਾ ਪੈ ਗਿਆ ਅਤੇ ਬੱਚੇ ਡਰ ਗਏ। ਕੁਝ ਬੱਚਿਆਂ ਨੂੰ ਸੱਟਾਂ ਵੀ ਲੱਗੀਆਂ ਹਨ। ਹਾਦਸੇ ਦੌਰਾਨ ਆਸ-ਪਾਸ ਮੌਜੂਦ ਲੋਕਾਂ ਨੇ ਮਦਦ ਕੀਤੀ ਅਤੇ ਬੱਚਿਆਂ ਨੂੰ ਮੁੱਢਲੀ ਸਹਾਇਤਾ ਦਿੱਤੀ। ਟੱਕਰ ਤੋਂ ਬਾਅਦ ਪਿਕਅੱਪ ਗੱਡੀ ਪਲਟ ਗਈ। ਜਿਸ ਨੂੰ ਲੋਕਾਂ ਨੇ ਸਿੱਧਾ ਕੀਤਾ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।