ਪੰਜਾਬਣ ਲੜਕੀ ਦੀ ਬੇਕਰੀ ਦੇ ਓਵਨ ‘ਚ ਸੜ ਕੇ ਮੌਤ

ਪੰਜਾਬ

ਪੰਜਾਬਣ ਲੜਕੀ ਦੀ ਬੇਕਰੀ ਦੇ ਓਵਨ ‘ਚ ਸੜ ਕੇ ਮੌਤ


ਜਲੰਧਰ, 21 ਅਕਤੂਬਰ,ਬੋਲੇ ਪੰਜਾਬ ਬਿਊਰੋ :


ਕੈਨੇਡਾ ‘ਚ ਇਕ ਪੰਜਾਬਣ ਲੜਕੀ ਦੀ ਭੇਦਭਰੇ ਹਾਲਾਤ ਵਿਚ ਮੌਤ ਹੋ ਗਈ ਹੈ। ਮ੍ਰਿਤਕਾ ਦੀ ਪਛਾਣ ਗੁਰਸਿਮਰਨ ਕੌਰ ਵਜੋਂ ਹੋਈ ਹੈ। ਮ੍ਰਿਤਕ ਜਲੰਧਰ ਦੇ ਸੁਰਾਨੁੱਸੀ ਦੀ ਰਹਿਣ ਵਾਲੀ ਸੀ।  
ਦੱਸਿਆ ਜਾ ਰਿਹਾ ਹੈ ਕਿ ਉਸ ਦੀ ਵਾਲਮਾਰਟ ਵਿਚ ਓਵਨ ‘ਚ ਸੜਨ ਕਾਰਨ ਮੌਤ ਹੋ ਗਈ।  ਮ੍ਰਿਤਕਾ ਦੇ ਤਾਇਆ ਗੁਰਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਦਾ ਭਰਾ 2 ਸਾਲ ਪਹਿਲਾਂ ਹੀ ਪਰਿਵਾਰ ਸਮੇਤ ਕੈਨੇਡਾ ਗਿਆ ਸੀ। ਉਹ ਸਾਰੇ ਇੱਥੋਂ ਹੀ ਕੈਨੇਡਾ ਦੀ ਪੀਆਰ ਲੈ ਕੇ ਗਏ ਸਨ।
ਗੁਰਸਿਮਰਨ ਕੌਰ ਬਾਰ੍ਹਵੀਂ ਜਮਾਤ ਦੀ ਵਿਦਿਆਰਥਣ ਸੀ ਤੇ ਸ਼ਨੀਵਾਰ ਤੇ ਐਤਵਾਰ ਨੂੰ ਆਪਣੀ ਮਾਂ ਨਾਲ ਵਾਲਮਾਰਟ ਵਿਚ ਕੰਮ ਕਰਦੀ ਸੀ। ਇਸ ਸ਼ਨੀਵਾਰ ਵੀ ਗੁਰਸਿਮਰਨ ਕੌਰ ਆਪਣੀ ਮਾਂ ਨਾਲ ਕੰਮ ‘ਤੇ ਗਈ ਸੀ। ਉਸ ਦੀ ਮਾਂ ਕੰਮ ਤੋਂ ਵਾਪਸ ਆ ਗਈ ਤੇ ਕੁੱਝ ਦੇਰ ਬਾਅਦ ਹੀ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਉਨ੍ਹਾਂ ਦੀ ਧੀ ਦੀ ਮੌਤ ਹੋ ਗਈ ਹੈ। 
ਗੁਰਸਿਮਰਨ ਕੌਰ ਦੀ ਮੌਤ ਦਾ ਮਾਮਲਾ ਸ਼ੱਕੀ ਬਣਿਆ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਗੁਰਸਿਮਰਨ ਦੀ ਮੌਤ ਬੇਕਰੀ ਦੇ Oven ‘ਚ ਸੜਨ ਨਾਲ ਹੋਈ ਹੈ, ਪਰ ਪਰਿਵਾਰ ਦਾ ਕਹਿਣਾ ਹੈ ਕਿ ਸ਼ਨੀਵਾਰ ਤੇ ਐਤਵਾਰ ਨੂੰ ਤਾਂ ਇਹ ਓਵਨ ਚਲਾਏ ਹੀ ਨਹੀਂ ਜਾਂਦੇ। ਫ਼ਿਲਹਾਲ ਹੈਲੀਫੈਕਸ ਖੇਤਰੀ ਪੁਲਸ ਵੱਲੋਂ ਮੌਕੇ ‘ਤੇ ਜਾਂਚ ਕੀਤੀ ਜਾ ਰਹੀ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।