ਅਰਸ਼ ਡੱਲਾ ਅਤੇ ਐਮਪੀ ਅੰਮ੍ਰਿਤਪਾਲ ਮਾਮਲੇ‘ ਦੇ ‘ਚ ਦੋਸ਼ੀ
ਚੰਡੀਗੜ੍ਹ 20 ਅਕਤੂਬਰ ,ਬੋਲੇ ਪੰਜਾਬ ਬਿਊਰੋ :
ਪੰਜਾਬ ਦੇ ਫਰੀਦਕੋਟ ਵਿੱਚ 9 ਅਕਤੂਬਰ ਨੂੰ ਗੁਰਪ੍ਰੀਤ ਸਿੰਘ ਦੇ ਕਤਲ ਦੇ ਮਾਮਲੇ ਵਿੱਚ ਪੁਲਿਸ ਨੇ ਹੁਣ ਦੋ ਸ਼ੱਕੀ ਸ਼ੂਟਰਾਂ ਦੇ ਸਕੈਚ ਜਾਰੀ ਕੀਤੇ ਹਨ। ਪੁਲਿਸ ਇਸ ਮਾਮਲੇ ਵਿੱਚ ਹੁਣ ਤੱਕ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਜਦੋਂਕਿ ਵਿਦੇਸ਼ ਬੈਠੇ ਗੈਂਗਸਟਰ ਅਰਸ਼ਦੀਪ ਸਿੰਘ ਡੱਲਾ ਅਤੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਲਾਲ ਸਿੰਘ ਸਮੇਤ ਛੇ ਵਿਅਕਤੀਆਂ ਨੂੰ ਕਤਲ ਕੇਸ ਵਿੱਚ ਨਾਮਜ਼ਦ ਕੀਤਾ ਗਿਆ ਹੈ।
ਫੜੇ ਗਏ ਤਿੰਨੋਂ ਮੁਲਜ਼ਮ ਰਿਮਾਂਡ ‘ਤੇ ਹਨ। ਮੁਲਜ਼ਮ ਦਾ ਮੋਟਰਸਾਈਕਲ ਜੈਤੋ ਤੋਂ ਬਰਾਮਦ ਹੋਇਆ ਹੈ। ਲੋਕ ਐਸਐਸਪੀ ਦੇ ਮੋਬਾਈਲ ਨੰਬਰ 98158 00445, ਕੋਟਕਪੂਰਾ ਦੇ ਸਦਰ ਥਾਣੇ ਦੇ ਐਸਐਚਓ ਨੂੰ 94176 46822 ਅਤੇ ਥਾਣਾ ਕੋਟਕਪੂਰਾ ਦੇ ਮੁਨਸ਼ੀ ਨੂੰ 75270 17035 ’ਤੇ ਸੂਚਨਾ ਦੇ ਸਕਦੇ ਹਨ।