ਯੂਟੀ ਨੇ ਦਿੱਤਾ 2 ਮਹੀਨੇ ਦਾ ਸਮਾਂ, ਨਹੀਂ ਤਾਂ ਹੋਵੇਗੀ ਜਾਇਦਾਦ ਜ਼ਬਤ
ਚੰਡੀਗੜ੍ਹ 20 ਅਕਤੂਬਰ ,ਬੋਲੇ ਪੰਜਾਬ ਬਿਊਰੋ :
ਚੰਡੀਗੜ੍ਹ ਯੂਟੀ ਪ੍ਰਸ਼ਾਸਨ ਵੱਲੋਂ 4000 ਤੋਂ ਵੱਧ ਘਰਾਂ ’ਤੇ ਸੋਲਰ ਐਨਰਜੀ ਪੈਨਲ ਲਾਉਣ ਦੇ ਹੁਕਮਾਂ ਨੂੰ ਲੈ ਕੇ ਸ਼ਹਿਰ ਵਿੱਚ ਵਿਆਪਕ ਰੋਸ ਹੈ। ਪ੍ਰਸ਼ਾਸਨ ਨੇ 500 ਵਰਗ ਗਜ਼ ਜਾਂ ਇਸ ਤੋਂ ਵੱਧ ਦੇ ਮਕਾਨਾਂ ਦੇ ਮਾਲਕਾਂ ਨੂੰ ਨੋਟਿਸ ਜਾਰੀ ਕਰ ਕੇ ਦੋ ਮਹੀਨਿਆਂ ਅੰਦਰ ਸੋਲਰ ਪੈਨਲ ਨਾ ਲਗਾਉਣ ਦੀ ਸੂਰਤ ਵਿੱਚ ਜਾਇਦਾਦ ਜ਼ਬਤ ਕਰਨ ਦੀ ਧਮਕੀ ਦਿੱਤੀ ਹੈ। ਇਹ ਕਦਮ ਚੰਡੀਗੜ੍ਹ ਬਿਲਡਿੰਗ ਰੂਲਜ਼ (ਸ਼ਹਿਰੀ) ਦੀ ਪਾਲਣਾ ਕਰਦਿਆਂ ਚੁੱਕਿਆ ਗਿਆ ਹੈ ਪਰ ਕਈ ਸਥਾਨਕ ਵਾਸੀ ਇਸ ਨੂੰ ਪ੍ਰਸ਼ਾਸਨ ਦੀ ਮਨਮਾਨੀ ਅਤੇ ਧੱਕੇਸ਼ਾਹੀ ਕਰਾਰ ਦੇ ਰਹੇ ਹਨ।