ਸ਼ਹੀਦੀ ਜੋੜ ਮੇਲ ਮੌਕੇ ਲੰਗਰਾਂ ਦੇ ਨਾਂ ਤੇ ਪੈਸੇ ਇਕੱਠੇ ਕਰਦੇ ਅਖੌਤੀ ਬਾਬੇ ਹੋਣ ਖਬਰਦਾਰ ਅਵਤਾਰ ਸਿੰਘ ਰਿਆ
ਸ੍ਰੀ ਫਤਿਹਗੜ੍ਹ ਸਾਹਿਬ,19, ਅਕਤੂਬਰ,ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋਂ)
ਦਸੰਬਰ ਮਹੀਨਾ ਮਾਤਾ ਗੁਜ਼ਰ ਕੌਰ, ਸਾਹਿਬਜ਼ਾਦਾ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ,ਬਾਬਾ ਫਤਿਹ ਸਿੰਘ ਅਤੇ ਸੈਂਕੜੇ ਸਿੰਘਾਂ ਦੀ ਲਾਸਾਨੀ ਕੁਰਬਾਨੀ ਨੂੰ ਯਾਦ ਕਰਨ ਵਾਲਾ ਮਹੀਨਾ ਹੈ। ਦੇਸ਼ ਵਿਦੇਸ਼ ਤੋਂ ਲੱਖਾਂ ਦੀ ਗਿਣਤੀ ਵਿੱਚ ਲੋਕ ਕੌਮ ਦੇ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਇਤਿਹਾਸਿਕ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਰੋਪੜ ,ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਸ੍ਰੀ ਚਮਕੌਰ ਸਾਹਿਬ ਅਤੇ ਸ੍ਰੀ ਫਤਿਹਗੜ੍ਹ ਸਾਹਿਬ ਵਿੱਖੇ ਨਤਮਸਤਕ ਹੁੰਦੇ ਹਨ। ਦੁਨੀਆਂ ਦੇ ਸਭ ਤੋਂ ਵੱਡੇ ਹਕੂਮਤਾਂ ਨਾਲ ਖਿੜੇ ਮੱਥੇ ਟੱਕਰ ਲੈਣ ਵਾਲੇ ਖੂਨੀ ਇਤਿਹਾਸ ਦੇ ਰੂਬਰੂ ਹੁੰਦੇ ਹੋਏ ਜਦੋਂ ਭੱਠਾ ਸਾਹਿਬ ਨਿਹੰਗ ਖਾ ਦੀ ਹਵੇਲੀ ਦੇ ਉਸ ਕਮਰੇ ਦੀਆਂ ਕੰਧਾਂ ਜੋ ਭਾਈ ਬਚਿੱਤਰ ਸਿੰਘ ਬੀਬੀ ਮੁਮਤਾਜ , ਭੱਠਾ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਭਾਈ ਚਰਨਾਂ ਅਤੇ ਸ੍ਰੀ ਚਮਕੌਰ ਸਾਹਿਬ ਦੀ ਧਰਤੀ ਜਿੱਥੇ ਵੱਡੇ ਸਾਹਿਬਜ਼ਾਦਿਆਂ ਦਾ ਖੂਨ ਡੁੱਲਿਆ ਦੀ ਪਵਿੱਤਰ ਮਿੱਟੀ ਨੂੰ ਮੱਥੇ ਨਾਲ ਲਾਉਂਦੇ ਹਨ। ਜਦੋਂ ਸਰਹੰਦ ਦੀਆਂ ਖੂਨੀ ਦੀਵਾਰਾਂ, ਠੰਡੇ ਬੁਰਜ, ਟੋਡਰਮਲ ਦੀ ਹਵੇਲੀ ,ਭਾਈ ਮੋਤੀ ਮਹਿਰੇ ਵੱਲੋਂ ਮਾਤਾ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਭੇਟ ਕੀਤੇ ਦੁੱਧ ਵਾਲੇ ਗਲਾਸਾਂ ਦੇ ਦਰਸ਼ਨ ਕਰਦੇ ਹਨ ਤਾਂ ਜਾਲਮ ਹਾਕਮਾ ਵਿਰੁੱਧ ਖੂਨ ਦੇ ਅੱਥਰੂ ਰੋਂਦੇ ਹਨ ।ਜਦੋਂ ਲੋਕ ਪੋਹ ਦੇ ਮਹੀਨੇ ਸ਼ਹੀਦਾਂ ਸੰਗ ਚੱਲਦੇ ਹਨ ਤਾਂ ਪੰਜਾਬ ਦੀ ਧਰਤੀ ਤੇ ਜੰਮੇ ਹੋਣ ਤੇ ਮਾਣ ਮਹਿਸੂਸ ਕਰਦੇ ਹਨ। ਲੋਕ ਅੱਜ ਵੀ ਸੱਚੇ ਦਿਲੋਂ ਸ਼ਹੀਦਾਂ ਨੂੰ ਯਾਦ ਕਰਦੇ ਹਨ। ਅਤੇ ਕਰਦੇ ਰਹਿਣਗੇ ।ਇਹ ਸ਼ਹੀਦ ਸਾਡੀ ਕੌਮ ਦੇ ਰਾਹ ਦਸੇਰੇ ਹਨ ।ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਜਸਵੰਤ ਸਿੰਘ ਬਹਿਰਾਮਪੁਰ , ਦੀਦਾਰ ਸਿੰਘ ਢਿੱਲੋਂ ਨੇ ਪ੍ਰਗਟ ਕਰਦਿਆਂ ਕਿਹਾ ਕਿ ਸਾਡੀ ਕੌਮ ਦਾ ਮਹਾਨ ਇਤਿਹਾਸ ਹੈ ਪ੍ਰੰਤੂ ਪੋਹ ਦੇ ਮਹੀਨੇ ਹੀ ਬਹੁਤ ਸਾਰੇ ਅਖੌਤੀ ਬਾਬੇ ,ਅੰਮ੍ਰਿਤਧਾਰੀ ਲੋਕ ਸ਼ਹੀਦਾਂ ਦੇ ਨਾਂ ਤੇ ਲੰਗਰ ਲਾਉਣ ਲਈ ਦੂਰ ਦੁਰਾਡੇ ਤੋਂ ਮਾਇਆ ,ਰਸਦ ਇਕੱਠੀ ਕਰ ਲੈਂਦੇ ਹਨ ਪ੍ਰੰਤੂ ਜਦੋਂ ਸ਼ਹੀਦੀ ਜੋੜ ਮੇਲ ਹੁੰਦਾ ਹੈ ਤਾਂ ਗਾਇਬ ਹੋ ਜਾਂਦੇ ਹਨ ।ਇਹ ਬਾਬੇ ਆਪ ਹੀ ਰਸੀਦ ਬੁੱਕਾ ਛਪਾ ਲੈਂਦੇ ਹਨ ਅਤੇ ਆਪਣੇ ਪਰਿਵਾਰ ਤੇ ਰਿਸ਼ਤੇਦਾਰਾਂ ਨੂੰ ਇਸ ਕੰਮ ਵਿੱਚ ਲਾ ਕੇ ਲੱਖਾਂ ਰੁਪਏ ਇਕੱਠੇ ਕਰਦੇ ਹਨ। ਅਤੇ ਆਪਣੀਆਂ ਜੇਬਾਂ ਵਿੱਚ ਪਾ ਲੈਂਦੇ ਹਨ ।ਇਹ ਸਬੰਧੀ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਮੀਤ ਪ੍ਰਧਾਨ ਅਵਤਾਰ ਸਿੰਘ ਰੀਆ ਨੇ ਕਿਹਾ ਕਿ ਉਹੋ ਜਿਹੇ ਲੋਕਾਂ ਨੂੰ ਲੋਕ ਹੀ ਭਜਾ ਸਕਦੇ ਹਨ। ਇਹਨਾਂ ਲੋਕਾਂ ਨੂੰ ਵਿਸ਼ੇਸ਼ ਅਪੀਲ ਕੀਤੀ ਕਿ ਲੋਕ ਗੁਰੂ ਘਰਾਂ ਵਿੱਚ ਜਾ ਕੇ ਲੰਗਰ ਲਈ ਸਹਾਇਤਾ ਦੇਣ ਅਤੇ ਰਸ਼ੀਦ ਜਰੂਰ ਪ੍ਰਾਪਤ ਕਰਨ, ਇਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੀ ਇਹੋ ਜਿਹੇ ਢੌਂਗੀ ਲੋਕਾਂ ਤੇ ਵਿਸ਼ੇਸ਼ ਤੇ ਧਿਆਨ ਰੱਖੇਗੀ। ਇਹਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਜਿਨ੍ਹਾਂ ਦੀ ਸੋਸਾਇਟੀ ਜਾਂ ਕਮੇਟੀ 2023- 24 ਤੱਕ ਰਜਿਸਟਰਡ ਹੈ ।ਉਸ ਨੂੰ ਹੀ ਪ੍ਰਵਾਨਗੀ ਦਿੱਤੀ ਜਾਵੇ ਜਿਨ੍ਹਾਂ ਨੇ ਲੰਮੇ ਸਮੇਂ ਤੋਂ ਆਪਣੀ ਰਜਿਸਟਰੇਸ਼ਨ ਨਿਊ ਨਹੀਂ ਕੀਤੀ ਉਸ ਵਿਰੁੱਧ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇ ।