ਸਹਾਇਤਾ ਚੈਰੀਟੇਬਲ ਵੈਲਫੇਅਰ ਸੋਸਾਇਟੀ ਨੇ ਬੈਸਟ ਵਾਕਥੌਨ ਦਾ ਆਯੋਜਨ ਕੀਤਾ ਵੱਡੀ ਗਿਣਤੀ ਵਿੱਚ ਪ੍ਰਤੀਯੋਗੀ ਸ਼ਾਮਿਲ ਹੋਏ

ਚੰਡੀਗੜ੍ਹ ਪੰਜਾਬ

ਅਕਤੂਬਰ ਨੂੰ ਬੈ੍ਰਸਟ ਕੈਂਸਰ ਜਾਗਰੂਕਤਾ ਮਹੀਨੇ ਵਜੋਂ ਵਿੱਚ ਮਨਾਇਆ ਜਾ ਰਿਹਾ ਹੈ

ਚੰਡੀਗੜ੍ਹ, 18 ਅਕਤੂਬਰ ,ਬੋਲੇ ਪੰਜਾਬ ਬਿਊਰੋ :

ਸਹਾਇਤਾ ਚੈਰੀਟੇਬਲ ਵੈਲਫੇਅਰ ਸੋਸਾਇਟੀ ਨੇ ਬ੍ਰੈਸਟ ਕੈਂਸਰ (ਛਾਤੀ ਕੈਂਸਰ) ਜਾਗਰੂਕਤਾ ਮਹੀਨਾ 2024 ਵਿੱਚ ‘ਪਿੰਕ ਅਕਤੂਬਰ’ ਮੁਹਿੰਮ ਦੇ ਤਹਿਤ ਬ੍ਰੈਸਟ ਕੈਂਸਰ ਵਾਕਥੌਨ ਦਾ ਆਯੋਜਨ ਕੀਤਾ। ਵਾਕਥੌਨ ਵਿੱਚ 200 ਤੋਂ ਜ਼ਿਆਦਾ ਲੋਕਾਂ ਨੇ ਹਿੱਸਾ ਲਿਆ। ਸਾਰਿਆਂ ਨੇ ਬ੍ਰੈਸਟ ਕੈਂਸਰ ਨੂੰ ਲੈ ਕੇ ਜਾਗਰੂਕ ਹੋਣ ਦਾ ਸੰਦੇਸ਼ ਵੀ ਦਿੱਤਾ।

ਵਾਕਥੌਨ ਨੂੰ ਮੁੱਖ ਮਹਿਮਾਨ ਡਾ. (ਪ੍ਰੋ.) ਸੁਸ਼ਮਿਤਾ ਘੋਸ਼ਾਲ ਪ੍ਰੋਫੈਸਰ ਅਤੇ ਹੈੱਡ ਡਿਪਾਰਟਮੈਂਟ ਆੱਫ ਰੈਡੀਓਥੇਰੇਪੀ ਐਂਡ ਓਨਕੋਲਾਜੀ ਪੀ.ਜੀ.ਆਈ.ਐਮ.ਈ.ਆਰ ਨੇ ਸ਼ੋਰੂਮ ਨੰਬਰ 1 ਸੈਕਟਰ 17 ਚੰਡੀਗੜ੍ਹ ਦੇ ਬਾਹਰ ਤੋਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਵਾਕਥੌਨ ਦੀ ਸਮਾਪਤੀ ਸੈਕਟਰ 17 ਦੇ ਫਾਉਂਟੇਨ ਪਲਾਆ ਵਿੱਚ ਹੋਈ। ਪਲਾਆ ਵਿੱਚ ਸਹਾਇਤਾ ਚੈਰੀਟੇਬਲ ਵੈਲਫੇਅਰ ਸੋਸਾਇਟੀ ਦੀ ਪ੍ਰੇਸੀਡੈਂਟ ਰੇਣੂ ਸਹਿਗਲ ਨੇ ਸਵਾਗਤ ਭਾਸ਼ਣ ਵਿੱਚ ‘ਪਿੰਕ ਅਕਤੂਬਰ’ ਦੀ ਥੀਮ ਅਤੇ ਮਹੱਤਵ ਬਾਰੇ ਸਾਰਿਆਂ ਨੂੰ ਵਿਸਥਾਰ ਵਿੱਚ ਦੱਸਿਆ।

ਕੈਂਸਰ ’ਤੇ ਜਿੱਤ ਹਾਸਿਲ ਕਰਨ ਵਾਲੀ ਰੇਣੂ ਸਹਿਗਲ ਨੇ ਕਿਹਾ ਕਿ ‘‘ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ) ਦੁਆਰਾ ਨਿਰਧਾਰਿਤ ਬ੍ਰੈਸਟ ਕੈਂਸਰ ਜਾਗਰੂਕਤਾ ਮਹੀਨਾ ਦਾ ਥੀਮ ਹੈ ਕਿਸੇ ਨੂੰ ਵੀ ਇਕੱਲੇ ਬ੍ਰੈਸਟ ਕੈਂਸਰ ਦਾ ਸਾਹਮਣਾ ਨਹੀਂ ਕਰਨਾ ਚਾਹੀਦਾ।”

ਵਾਕਥੌਨ ਵਿੱਚ ਐੱਨ.ਸੀ.ਸੀ ਅਤੇ ਐੱਨ.ਐੱਸ.ਐੱਸ ਦੇ ਸਟੂਡੈਂਟਸ ਕਾਰਮਲ ਐਕਸ-ਸਟੂਡੈਂਟਸ ਐਸੋਸੀਏਸ਼ਨ (ਸੇਸਾ) ਦੇ ਮੈਂਬਰ ਟੈਸਟਿੰਗ ਐਕਸਪਰਟਸ ਅਤੇ ਰੋਟਰੀ ਚੰਡੀਗੜ੍ਹ ਦੇ ਪ੍ਰਤੀਨਿਧੀ ਸ਼ਾਮਿਲ ਹੋਏ। ਜ਼ਿਕਰਯੋਗ ਹੈ ਕਿ ਬ੍ਰੈਸਟ ਕੈਂਸਰ ਸਰਵਾਈਵਰ ਔਰਤਾਂ ਵੀ ਵਾਕ ਵਿੱਚ ਸ਼ਾਮਿਲ ਹੋਈਆਂ ਜਿਨ੍ਹਾਂ ਨੇ ਆਪਣੀ ਮਜ਼ਬੂਤੀ ਦਾ ਪ੍ਰਦਰਸ਼ਨ ਕੀਤਾ ਅਤੇ ਵਰਤਮਾਨ ਵਿੱਚ ਇਸ ਬੀਮਾਰੀ ਨਾਲ ਜੁਝ ਰਹੇ ਲੋਕਾਂ ਲਈ ਆਸ਼ਾ ਦੀ ਕਿਰਨ ਜਗਾਈ।

ਬ੍ਰੈਸਟ ਕੈਂਸਰ ਤੋਂ ਬਚਾਅ ਦੇ ਲਈ ਸਿਹਤ ਸੰਬੰਧੀ ਸੁਝਾਅ ਸਾਂਝਾ ਕਰਦੇ ਹੋਏ ਡਾ. ਘੋਸ਼ਾਲ ਨੇ ਕਿਹਾ ਕਿ ‘‘ਔਰਤਾਂ ਨੂੰ ਇੱਕ ਵਧੀਆ ਅਤੇ ਹੈਲਦੀ ਵਜਨ ਬਣਾਈ ਰੱਖਣਾ ਚਾਹੀਦਾ ਹੈ ਅਤੇ ਸੰਤੁਲਿਤ ਅਤੇ ਪੌਸ਼ਟਿਕ ਭੋਜਨ ਖਾਣਾ ਚਾਹੀਦਾ ਹੈ। ਉਨ੍ਹਾਂ ਨੂੰ ਸਰੀਰਿਕ ਤੌਰ ’ਤੇ ਕਿਰਿਆਸ਼ੀਲ ਰਹਿਣਾ ਚਾਹੀਦਾ ਹੈ ਅਤੇ ਸ਼ਰਾਬ ਅਤੇ ਸਿਗਰਟਨੋਸ਼ੀ ਤੋਂ ਬਚਣਾ ਚਾਹੀਦਾ ਹੈ। ਔਰਤਾਂ ਨੂੰ ਜਿਨ੍ਹਾਂ ਚਿਰ ਹੋ ਸਕੇ ਛਾਤੀ ਦਾ ਦੁੱਧ ਚੁੰਘਾਉਣਾ ਚਾਹੀਦਾ ਹੈ।”

ਇਸ ਪ੍ਰੋਗਰਾਮ ਵਿੱਚ ਬ੍ਰੈਸਟ ਕੈਂਸਰ ਦਾ ਜਲਦੀ ਪਤਾ ਲਗਾਉਣ ਦੇ ਮਹੱਤਵ ਬਾਰੇ ਜਾਗਰੂਕਤਾ ਵਧਾਉਣ ਦੀ ਜ਼ਰੂਰਤ ’ਤੇ ਵੀ ਜ਼ੋਰ ਦਿੱਤਾ ਗਿਆ ਹੈ। ਇਸ ਵਿੱਚ ਪ੍ਰਤੀਯੋਗੀਆਂ ਅਤੇ ਬੁਲਾਰਿਆਂ ਨੇ ਕਮਿਊਨਿਟੀ ਨੂੰ ਨਿਯਮਿਤ ਤੌਰ ਤੇ ਛਾਤੀਆਂ ਦੀ ਸਵੈ ਜਾਂਚ ਕਰਨ ਅਤੇ ਕਿਸੇ ਵੀ ਤਰ੍ਹਾਂ ਦੀ ਅਨਿਯਮਿਤਤਾ ਜਾਂ ਗੰਢ ਦਾ ਸ਼ੱਕ ਹੋਣ ’ਤੇ ਡਾਕਟਰ ਤੋਂ ਸਲਾਹ ਲੈਣ ਵਿੱਚ ਸੰਕੋਚ ਨਾ ਕਰਨ ਲਈ ਉਤਸ਼ਾਹਿਤ ਕੀਤਾ।

ਸਹਾਇਤਾ ਚੈਰੀਟੇਬਲ ਵੈਲਫੇਅਰ ਸੋਸਾਇਟੀ ਦੇ ਐਡਮੀਨੀਸਟ੍ਰੈਟਰ ਅਜੈ ਤੁਲੀ ਨੇ ਕਿਹਾ ‘‘ਵਾਕਥੌਨ ਇੱਕ ਜਬਰਦਸਤ ਰਿਮਾਇੰਡਰ ਹੈ ਕਿ ਬ੍ਰੈਸਟ ਕੈਂਸਰ ਦੇ ਖਿਲਾਫ ਲੜਾਈ ਵਿੱਚ ਸਮੂਹਿਕ ਯਤਨਾਂ ਦੀ ਲੋੜ ਹੈ। ਸਾਨੂੰ ਉਮੀਦ ਹੈ ਕਿ ਅੱਜ ਦਾ ਪੋ੍ਰਗਰਾਮ ਲੋਕਾਂ ਨੂੰ ਆਪਣੀ ਸਿਹਤ ਪ੍ਰਤੀ ਕਿਰਿਆਸ਼ੀਲ ਹੋਣ ਲਈ ਪ੍ਰੇਰਿਤ ਕਰੇਗਾ।”

ਤੁਲੀ ਨੇ ਕਿਹਾ ਕਿ ‘‘ਸਹਾਇਤਾ ਚੈਰੀਟੇਬਲ ਵੈਲਫੇਅਰ ਸੋਸਾਇਟੀ ਕੈਂਸਰ ਰੋਗੀਆਂ ਦੀ ਮਦਦ ਕਰਨ ਅਤੇ ਸਮਾਜ ਵਿੱਚ ਸਿਹਤ ਅਤੇ ਸਮੁੱਚੀ ਭਲਾਈ ਨੂੰ ਉਤਸ਼ਾਹਿਤ ਕਰਨ ਦੇ ਆਪਣੇ ਮਿਸ਼ਨ ਦੇ ਹਿੱਸੇ ਦੇ ਰੂਪ ਵਿੱਚ ਰੋਗ ਦੀ ਸ਼ੁਰੂਆਤ ਵਿੱਚ ਹੀ ਪਛਾਣ ਅਤੇ ਰੋਕਥਾਮ ਰਣਨੀਤਿਆਂ ਦੀ ਵਕਾਲਤ ਕਰਨ ਲਈ ਵਚਨਬੱਧਤ ਹੈ।”

Leave a Reply

Your email address will not be published. Required fields are marked *