ਜਨਮ ਦਿਨ ਦੀ ਪਾਰਟੀ ‘ਚ ਗਏ ਪਿਓ-ਪੁੱਤ ‘ਤੇ ਜਾਨਲੇਵਾ ਹਮਲਾ

ਪੰਜਾਬ

ਜਨਮ ਦਿਨ ਦੀ ਪਾਰਟੀ ‘ਚ ਗਏ ਪਿਓ-ਪੁੱਤ ‘ਤੇ ਜਾਨਲੇਵਾ ਹਮਲਾ


ਲੁਧਿਆਣਾ, 18 ਅਕਤੂਬਰ,ਬੋਲੇ ਪੰਜਾਬ ਬਿਊਰੋ :


ਪਿਤਾ ਨਾਲ ਦੋਸਤ ਦੀ ਧੀ ਦੇ ਜਨਮ ਦਿਨ ਦੀ ਪਾਰਟੀ ‘ਚ ਗਏ ਇਕ ਨੌਜਵਾਨ ‘ਤੇ ਕੁਝ ਨੌਜਵਾਨਾਂ ਨੇ ਜਾਨਲੇਵਾ ਹਮਲਾ ਕਰ ਦਿੱਤਾ। ਜਦੋਂ ਉਸ ਦਾ ਪਿਤਾ ਬਚਾਉਣ ਆਇਆ ਤਾਂ ਮੁਲਜ਼ਮਾਂ ਨੇ ਉਸ ’ਤੇ ਵੀ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਦੋਵਾਂ ਜ਼ਖ਼ਮੀਆਂ ਨੂੰ ਡੀ.ਐਮ.ਸੀ. ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਜ਼ਖਮੀ ਨੌਜਵਾਨ ਸੰਦੀਪ ਅਤੇ ਉਸ ਦੇ ਪਿਤਾ ਮੇਹਰ ਸਿੰਘ ਹਨ। ਪੁਲਿਸ ਥਾਣਾ ਪੀ.ਏ.ਯੂ. ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਸੰਦੀਪ ਨੇ ਦੱਸਿਆ ਕਿ ਉਹ ਰਿਸ਼ੀ ਨਗਰ ਦਾ ਰਹਿਣ ਵਾਲਾ ਹੈ। ਉਸ ਦੇ ਦੋਸਤ ਦੀ ਲੜਕੀ ਦੇ ਜਨਮ ਦਿਨ ਦੀ ਪਾਰਟੀ ਸੀ, ਇਸ ਲਈ ਉਹ ਆਪਣੇ ਦੋਸਤ ਦੇ ਘਰ ਇਆਲੀ ਖੁਰਦ ਗਿਆ ਹੋਇਆ ਸੀ। ਉੱਥੇ ਉਸ ਦੀ ਇਕ ਨੌਜਵਾਨ ਨਾਲ ਮਾਮੂਲੀ ਜਿਹੀ ਗੱਲ ਨੂੰ ਲੈ ਕੇ ਬਹਿਸ ਹੋ ਗਈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।