ਸ਼ੁਤਰਾਣਾ ‘ਚ ਸ਼ਰਾਬੀ ਪਤੀ ਨੇ ਪਤਨੀ ਨੂੰ ਗਲਾ ਘੁੱਟ ਕੇ ਮਾਰਿਆ

ਪੰਜਾਬ

ਸ਼ੁਤਰਾਣਾ ‘ਚ ਸ਼ਰਾਬੀ ਪਤੀ ਨੇ ਪਤਨੀ ਨੂੰ ਗਲਾ ਘੁੱਟ ਕੇ ਮਾਰਿਆ


ਪਾਤੜਾਂ, 17 ਅਕਤੂਬਰ,ਬੋਲੇ ਪੰਜਾਬ ਬਿਊਰੋ :


ਸਬ ਡਿਵੀਜ਼ਨ ਪਾਤੜਾਂ ਅਧੀਨ ਆਉਂਦੇ ਕਸਬਾ ਸ਼ੁਤਰਾਣਾ ਦੀ ਇਕ ਔਰਤ ਨੂੰ ਉਸ ਦੇ ਪਤੀ ਨੇ ਹੀ ਗਲਾ ਘੁੱਟ ਕੇ ਮਾਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ।ਇਸ ਘਟਨਾ ਦਾ ਪਤਾ ਲੱਗਣ ਤੇ ਡੀਐਸਪੀ ਪਾਤੜਾਂ ਇੰਦਰਪਾਲ ਸਿੰਘ ਚੌਹਾਨ ਅਤੇ ਥਾਣਾ ਸ਼ੁਤਰਾਣਾ ਦੇ ਇੰਚਾਰਜ ਇੰਸਪੈਕਟਰ ਗੁਰਮੀਤ ਸਿੰਘ ਮੌਕੇ ਉਤੇ ਪਹੁੰਚੇ।ਪੁਲਿਸ ਨੇ ਲਾਸ਼ ਨੂੰ ਅਪਣੇ ਕਬਜ਼ੇ ਵਿਚ ਲੈ ਲਿਆ।
ਜਾਣਕਾਰੀ ਅਨੁਸਾਰ ਪਿੰਡ ਸ਼ੁਤਰਾਣਾ ਦੀ ਤੁਗੋਪਤੀ ਦਾ ਵਸਨੀਕ ਕਾਲੂ ਰਾਮ ਸ਼ਰਾਬ ਪੀਣ ਦਾ ਆਦੀ ਸੀ ਜਿਸ ਕਰ ਕੇ ਉਸ ਦਾ ਅਪਣੀ ਪਤਨੀ ਊਸ਼ਾ ਰਾਣੀ ਨਾਲ ਸ਼ਰਾਬ ਨੂੰ ਲੈ ਕੇ ਅਕਸਰ ਝਗੜਾ ਰਹਿੰਦਾ ਸੀ। ਜਿਸ ਦੇ ਚਲਦਿਆਂ ਦੋਵਾਂ ਵਿਚਕਾਰ ਤਲਖ ਕਲਾਮੀ ਹੋ ਗਈ ਅਤੇ ਕਾਲੂਰਾਮ ਨੇ ਗੁੱਸੇ ਵਿੱਚ ਆ ਕੇ ਅਪਣੀ ਪਤਨੀ ਊਸ਼ਾ ਰਾਣੀ (35 ਸਾਲ) ਦੀ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਤੇ ਮੌਕੇ ਵਾਲੀ ਥਾਂ ਤੋਂ ਫ਼ਰਾਰ ਹੋ ਗਿਆ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।