ਸਰਬਸੰਮਤੀ ਨਾਲ ਪੰਚ ਬਣੀ ਮਹਿਲਾ ਦੀ ਮੌਤ

ਪੰਜਾਬ

ਸਰਬਸੰਮਤੀ ਨਾਲ ਪੰਚ ਬਣੀ ਮਹਿਲਾ ਦੀ ਮੌਤ


ਬਟਾਲਾ, 17 ਅਕਤੂਬਰ,ਬੋਲੇ ਪੰਜਾਬ ਬਿਊਰੋ :


ਬਟਾਲਾ ਦੇ ਫਤਿਹਗੜ ਚੂੜੀਆਂ ਦੇ ਨਜਦੀਕ਼ੀ ਪਿੰਡ ਸਮਰਾਏ -2 ਸੋਗੀ ਖਬਰ ਸਾਹਮਣੇ ਆਈ ਹੈ।ਇਥੇ ਦੋ ਦਿਨ ਪਹਿਲਾਂ ਪਿੰਡ ਦੀ ਪੰਚ ਬਣੀ ਸੁਰਜੀਤ ਕੌਰ ਦੀ ਅੱਜ ਤੜਕਸਾਰ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਹੈ। ਇਸ ਸਬੰਧੀ ਮ੍ਰਿਤਕ ਸੁਰਜੀਤ ਕੌਰ ਪਤਨੀ ਸ਼ਮਸ਼ੇਰ ਸਿੰਘ ਦੀ ਬੇਟੀ ਪਰਦੀਪ ਕੌਰ ਨੇ ਦੱਸਿਆ ਕਿ ਉਹ ਕੱਲ੍ਹ ਹੀ ਆਪਣੇ ਪੇਕੇ ਤੋਂ  ਵੋਟ ਪਾ ਕੇ ਆਪਣੇ ਸਹੁਰੇ ਗਈ ਹੀ ਸੀ। ਅੱਜ ਤੜਕਸਾਰ ਹੀ ਪੇਕਿਆਂ ਤੋਂ ਫੋਨ ਆਇਆ ਕਿ ਮਾਂ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਹੈ।
ਪਿੰਡ ਦੇ ਸੁਰਿੰਦਰ ਸਿੰਘ ਅਤੇ ਗੁਰਿੰਦਰਬੀਰ ਸਿੰਘ ਪਿੰਟੂ ਨੇ ਦੱਸਿਆ ਕਿ ਬੀਤੇ ਸੋਮਵਾਰ ਨੂੰ ਸੁਰਜੀਤ ਕੌਰ ਬਿਨਾਂ ਚੋਣ ਲੜੇ ਪੰਚ ਚੁਣੀ ਗਈ ਅਤੇ ਅੱਜ ਤੜਕਸਾਰ ਸਵੇਰੇ ਉਸ ਨੂੰ ਦਿਲ ਦਾ ਦੌਰਾ ਪੈਣ ’ਤੇ ਉਸ ਨੂੰ ਪ੍ਰਾਈਵੇਟ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।