ਚੋਣ ਕਮਿਸ਼ਨ ਨੇ ਈ.ਵੀ.ਐਮ ‘ਚ ਗੜਬੜੀ ਕਰਕੇ ਬੀ.ਜੇ.ਪੀ ਨੂੰ 24 ਸੀਟਾਂ ਵੱਧ ਦਿੱਤੀਆਂ:- ਕੇਂਦਰੀ ਸਿੰਘ ਸਭਾ
ਚੰਡੀਗੜ੍ਹ 17 ਅਕਤੂਬਰ ,ਬੋਲੇ ਪੰਜਾਬ ਬਿਊਰੋ :
ਸੰਵਿਧਾਨ ਬਚਾਓ ਮਿਸ਼ਨ ਦੇ ਆਗੂ ਮਹਿਮੂਦ ਪਰਾਚਾ ਵੱਲੋਂ ਜੰਤਰ ਮੰਤਰ ਨਵੀਂ ਦਿੱਲੀ ਵਿਖੇ ਕੀਤੇ ਗਏ ਪ੍ਰਦਸ਼ਨ ਦੇ ਹੱਕ ਵਿੱਚ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਵੱਲੋਂ ਹਮਾਇਤ।
- ਵੋਟਾਂ ਵਿੱਚ ਸੀਟ ਅਨੁਸਾਰ ਗਿਣਤੀ ਦੇਣ ਦੀ ਥਾਂ ਜ਼ਿਲ੍ਹਾ ਵਾਰ ਪ੍ਰਤੀਸ਼ਤ ਦਿੱਤਾ ਜਦ ਕਿ ਵੋਟ ਜ਼ਿਲ੍ਹਾ ਵਾਈਜ ਨਹੀਂ ਪੈਂਦੀ ਹੈ।
- ਸੂਬਾਈ ਰਜਿਸਟਰਡ ਵੋਟਰ 2,03,54,350
- ਵੋਟ ਪ੍ਰਤੀਸ਼ਤਤਾ 69.90 ਪ੍ਰਤੀਸ਼ਤ ਦੇ ਹਿਸਾਬ ਨਾਲ ਪੋਲ ਵੋਟਾਂ 1,38,20,604
- ਜ਼ਿਲ੍ਹਾ ਵਾਰ ਪ੍ਰਤੀਸ਼ਤ ਅਨੁਸਾਰ ਪੋਲ ਵੋਟਾਂ 1,38,12,029
- ਗਿਣਤੀ ਵੇਲੇ ਈ.ਵੀ ਐਮ ਨਿਕਲੀਆਂ ਵੋਟਾਂ 1,38,11,175
- ਸਾਰੇ 22 ਜ਼ਿਲ੍ਹਿਆਂ ਵਿੱਚ ਈ.ਵੀ.ਐਮ ਵਿੱਚੋਂ ਵੋਟਾਂ ਪ੍ਰਤੀਸ਼ਤ ਅਨੁਸਾਰ ਨਿਕਲੀਆਂ ਵੋਟਾਂ ਮੇਲ ਨਹੀਂ ਖਾਂਦੀਆਂ
- 7 ਅਕਤੂਬਰ ਨੂੰ ਰਾਤੀਂ 8.46 ਵਜੇ ਚੋਣ ਕਮਿਸ਼ਨ ਵੱਲੋਂ ਜਾਰੀ ਵੋਟ ਪ੍ਰਤੀਸ਼ਤਤਾ ਸਿਰਫ਼ 4 ਹਲਕਿਆਂ ਵਿੱਚੋਂ ਨਿਕਲੀਆਂ ਅਸਲ ਵੋਟਾਂ ਨਾਲ ਮੇਲ ਖਾਂਦੀ ਹੈ। 86 ਹਲਕਿਆਂ ਵਿੱਚ ਫ਼ਰਕ ਹੈ।
- ਇਸ ਤਰ੍ਹਾਂ ਵਧੇ ਪ੍ਰਤੀਸ਼ਤ ਅਤੇ ਵੋਟਾਂ ਦੀ ਗਿਣਤੀ ਲੁੱਕਾ ਕੇ ਬੀ.ਜੇ.ਪੀ ਨੂੰ 24 ਸੀਟਾਂ ਵੱਧ ਦਿੱਤੀਆਂ।
- ਸਰਸੇ ਜ਼ਿਲ੍ਹੇ ਦੀਆਂ 2 ਸੀਟਾਂ ਡੱਬਵਾਲੀ 610 ਵੋਟਾਂ ਨਾਲ ਤੇ ਰਾਣੀਆਂ ਸੀਟ 4191 ਵੋਟਾਂ ਦੇ ਫ਼ਰਕ ਨਾਲ ਇੰਡੀਅਨ ਨੈਸ਼ਨਲ ਲੋਕ ਦਲ ਨੂੰ ਮਿਲ ਗਈਆਂ।
- ਪੋਲਿੰਗ ਵਾਲੇ ਦਿਨ ਸ਼ਾਮੀ 7 ਵਜੇ ਤੱਕ ਚੋਣ ਕਮਿਸ਼ਨ ਵੱਲੋਂ ਦੱਸੀ ਵੋਟਾਂ ਦੀ ਪ੍ਰਤੀਸ਼ਤ 61.19 ਦੇ ਲਿਹਾਜ ਨਾਲ ਪਈਆਂ ਵੋਟਾਂ 1,24,45,640
- ਚੋਣ ਕਮਿਸ਼ਨ ਮੁਤਾਬਿਕ 11.45 ਵਜੇ ਤੱਕ (65.65 ਪ੍ਰਤੀਸ਼ਤ) 1,33,62,631 ਵੋਟਾਂ
- 7 ਅਕਤੂਬਰ 2024 ਰਾਤ 8.46 ਵਜੇ (ਗਿਣਤੀ ਸ਼ੁਰੂ ਕਰਨ ਤੋਂ 12 ਘੰਟੇ ਪਹਿਲਾਂ) ਵੋਟ ਪ੍ਰਤੀਸ਼ਤ 67.90 ਕਰਕੇ ਪੋਲ ਵੋਟਾਂ ਦੀ ਗਿਣਤੀ ਵਧਾ ਕੇ 1,38,20,604 ਕੀਤੀ।
- 22 ਜ਼ਿਲ੍ਹਿਆ ਵਿੱਚ ਤਵਾਜਨ ਵਿਗੜਿਆ। 10 ਜ਼ਿਲ੍ਹਿਆਂ ਵਿੱਚ ਬੀ.ਜੇ.ਪੀ ਨੂੰ 44 ਵਿੱਚੋਂ 36 ਬਾਕੀ 12 ਜ਼ਿਲਿਆਂ ਵਿੱਚ 46 ਵਿੱਚੋਂ ਕੇਵਲ 12
ਕਰਨਾਲ 5/5 ਪਾਨੀਪਤ 4/4
ਸੋਨੀਪਤ 4/6 ਜੀਂਦ 4/5
ਭਿਵਾਨੀ 3/4 ਮਹਿੰਦਰਗੜ੍ਹ 3/4
ਰਿਵਾੜੀ 3/3 ਗੁੜਗਾਂਓ 4/4
ਪਲਵਲ 2/3 ਫਰੀਦਾਬਾਦ 4/6
2000 ਤੋਂ ਘੱਟ ਦੇ ਅੰਤਰ ਨਾਲ ਜਿੱਤੀਆਂ ਸੀਟਾਂ 8
2000 ਤੋਂ 5000 ਦੇ ਅੰਤਰ ਨਾਲ ਜਿੱਤੀਆਂ ਸੀਟਾਂ 11
5000 ਤੋਂ 10000 ਦੇ ਅੰਤਰ ਨਾਲ ਜਿੱਤੀਆਂ ਸੀਟਾਂ 12
ਇਸ ਪ੍ਰੈੱਸ ਕਾਨਫਰੰਸ ਵਿੱਚ ਡਾ. ਪਿਆਰਾ ਲਾਲ ਗਰਗ, ਗੁਰਪ੍ਰੀਤ ਸਿੰਘ (ਪ੍ਰਤੀਨਿਧ ਗਲੋਬਲ ਸਿੱਖ ਕੌਂਸਲ), ਕੈਪਟਨ ਗੁਰਦੀਪ ਸਿੰਘ ਘੁੰਮਣ, ਐਡਵੋਕੇਟ ਜਗਮੋਹਨ ਸਿੰਘ ਭੱਟੀ, ਪੱਤਰਕਾਰ ਜਸਪਾਲ ਸਿੰਘ ਸਿੱਧੂ, ਸੁਰਿੰਦਰ ਸਿੰਘ ਕਿਸ਼ਨਪੁਰਾ ਅਤੇ ਡਾ. ਖੁਸ਼ਹਾਲ ਸਿੰਘ ਆਦਿ ਸ਼ਾਮਿਲ ਹੋਏ।
ਜਾਰੀ ਕਰਤਾ:- ਡਾ. ਖੁਸ਼ਹਾਲ ਸਿੰਘ (ਜਨਰਲ ਸਕੱਤਰ) ਕੇਂਦਰੀ ਸ੍ਰੀ ਗੁਰੂ ਸਿੰਘ ਸਭਾ 93161-07093