ਪ੍ਰਸਿੱਧ ਗਾਇਨੀਕੋਲੋਜਿਸਟ ਡਾ: ਪ੍ਰੀਤੀ ਜਿੰਦਲ ਨੇ ਗਰਾਉਂਡ-ਬ੍ਰੇਕਿੰਗ ਮੈਡੀਕਲ ਕਿਤਾਬ ‘ਏਸਥੈਟਿਕ ਰੀਜਨਰੇਟਿਵ ਐਂਡ ਕਾਸਮੈਟਿਕ ਗਾਇਨੀਕੋਲੋਜੀ’ ਦਾ ਸੰਪਾਦਨ ਕੀਤਾ
ਚੰਡੀਗੜ੍ਹ, 16 ਅਕਤੂਬਰ, ਬੋਲੇ ਪੰਜਾਬ ਬਿਊਰੋ:
ਡਾ. ਪ੍ਰੀਤੀ ਜਿੰਦਲ, ਐਮ.ਡੀ., ਡੀਐਨਬੀ, ਐਮਆਰਸੀਓਜੀ (ਯੂਕੇ), ਐਫਆਈਸੀਓਜੀ, ਅਤੇ ਡਾਇਰੈਕਟਰ, ਦਿ ਟੱਚ ਕਲੀਨਿਕ, ਮੋਹਾਲੀ, ਨੇ ‘ਐਸਥੈਟਿਕ ਰੀਜਨਰੇਟਿਵ ਐਂਡ ਕਾਸਮੈਟਿਕ ਗਾਇਨੀਕੋਲੋਜੀ’ ਸਿਰਲੇਖ ਵਾਲੀ ਇੱਕ ਪ੍ਰਮੁੱਖ ਮੈਡੀਕਲ ਕਿਤਾਬ ਦਾ ਸੰਪਾਦਨ ਕੀਤਾ ਹੈ। ਇਸ ਨੂੰ ਕਿਤਾਬ ਜੇਪੀ ਪਬਲਿਸ਼ਰਜ਼ ਦੁਆਰਾ ਪ੍ਰਕਾਸ਼ਿਤ ਕੀਤਾ ਗਿਆ ਹੈ ਅਤੇ ਇਹ ਪਹਿਲੀ ਵਾਰ ਹੈ ਜਦੋਂ ਕਿਸੇ ਭਾਰਤੀ ਪ੍ਰਕਾਸ਼ਕ ਨੇ ਇਸ ਮਹੱਤਵਪੂਰਨ ਵਿਸ਼ੇ ‘ਤੇ ਕੋਈ ਅੰਤਰਰਾਸ਼ਟਰੀ ਪੱਧਰ ਦੀ ਗਾਈਡ ਬੁੱਕ ਨੂੰ ਪ੍ਰਕਾਸ਼ਿਤ ਕੀਤੀ ਹੈ।
ਡਾ. ਪ੍ਰੀਤੀ ਦੇ ਮੁਤਾਬਿਕ, ਜੋ ਕਿ ਇੰਡੀਅਨ ਸੋਸਾਇਟੀ ਆਫ਼ ਏਸਥੈਟਿਕ ਐਂਡ ਰੀਕੰਸਟ੍ਰਕਟਿਵ ਗਾਇਨੀਕੋਲੋਜੀ (ਇਨਸਾਰਗ) ਦੀ ਜਨਰਲ ਸਕੱਤਰ ਵੀ ਹੈ: “ਇਸ ਐਡੀਸ਼ਨ ਦਾ ਉਦੇਸ਼ ‘ਕਾਸਮੈਟਿਕ ਗਾਇਨੀਕੋਲੋਜੀ’ ਦੇ ਮਹੱਤਵਪੂਰਨ ਪਹਿਲੂਆਂ ਨੂੰ ਸਾਰੀਆਂ ਦੇ ਸਾਹਮਣੇ ਲਿਆਉਣਾ ਹੈ ਜੋ ਕਿ ਮੈਡੀਕਲ ਵਿਗਿਆਨ ਦੇ ਇੱਕ ਵਿਸ਼ੇਸ਼ ਖੇਤਰ ਹੈ ਜਿਹੜਾ ਔਰਤ ਜਣਨ ਅੰਗਾਂ (ਫੀਮੇਲ ਜੇਂਟੀਲਿਆ ) ਦੀ ਐਸਥੇਟਿਕ ਅਪੀਯਰੇਂਸ ਅਤੇ ਕਾਰਜਕੁਸ਼ਲਤਾ ਨੂੰ ਵਧਾਉਣ ‘ਤੇ ਧਿਆਨ ਕੇਂਦ੍ਰਤ ਕਰਦਾ ਹੈ। ਇਹ ਔਰਤਾਂ ਦੀਆਂ ਵੱਖ-ਵੱਖ ਸਰੀਰਕ ਅਤੇ ਐਸਥੇਟਿਕ ਸੰਬੰਧੀ ਚਿੰਤਾਵਾਂ ਨੂੰ ਵੀ ਕਾਫੀ ਚੰਗੀ ਤਰਾਂ ਨਾਲ ਹੱਲ ਕਰਦਾ ਹੈ, ਜਿਸ ਵਿੱਚ ਲੇਬਿਅਲ ਅਸਮੇਟਰੀ, ਵੈਜੇਨਾਇਲ ਲੈਕਸਿਟੀ (ਯੋਨੀ ਦੀ ਢਿੱਲ, ਢਿੱਲੇਪਨ) ਅਤੇ ਉਮਰ ਨਾਲ ਸਬੰਧਤ ਤਬਦੀਲੀਆਂ ਜਿਵੇਂ ਕਿ ਵਾਲੀਅਮ ਜਾਂ ਐਲੇਕਸਿਟੀ ਦਾ ਘੱਟ ਹੋਣਾ ਵਰਗੇ ਮੁੱਦੇ ਸ਼ਾਮਲ ਹਨ।”
ਡਾ: ਪ੍ਰੀਤੀ ਨੂੰ 195 ਪੰਨਿਆਂ ਅਤੇ 29 ਚੈਪਟਰਾਂ ਵਾਲੀ ਇਸ ਕਿਤਾਬ ਨੂੰ ਤਿਆਰ ਕਰਨ ਵਿੱਚ ਇੱਕ ਸਾਲ ਲੱਗਿਆ। ਹਾਰਡਬਾਊਂਡ ਕਿਤਾਬ ਵਿਚ ਡਾ: ਪ੍ਰੀਤੀ ਜਿੰਦਲ ਦੇ ਪੰਜ ਮੁੱਖ ਚੈਪਟਰ ਹਨ, ਜੋ ਬਹੁਤ ਮਹੱਤਵਪੂਰਨ ਹਨ। ਉਸ ਦੇ ਚੈਪਟਰ ਕਾਸਮੈਟਿਕ ਗਾਇਨੀਕੋਲੋਜੀ, ਐਚਆਈਐਫਯੂ (ਹਾਈ ਇੰਟੈਂਸਿਟੀ ਫੋਕਸਡ ਅਲਟਰਾਸਾਊਂਡ) ਇਲੈਕਟ੍ਰੋਮੈਗਨੈਟਿਕ ਟੈਕਨਾਲੋਜੀ ਚੇਅਰ, ਲੈਬੀਆਪਲਾਸਟੀ ਪ੍ਰਕਿਰਿਆਵਾਂ – ਲੈਬੀਆਪਲਾਸਟੀ ਇੱਕ ਸਰਜੀਕਲ ਪ੍ਰਕਿਰਿਆ ਹੈ ਜੋ ਲੇਬੀਆ – ਵੈਜੇਨਾਇਲ ਲਿਪਸ ਦੇ ਆਕਾਰ ਨੂੰ ਘਟਾਉਂਦੀ ਜਾਂ ਵਧਾਉਂਦੀ ਹੈ; ਓਵੀਰਯਨ (ਅੰਡਕੋਸ਼) ਦੀ ਉਮਰ ਵਧਾਉਣ ਦੇ ਲਈ ਪਲੇਟਲੇਟ-ਰਿੱਚ ਪਲਾਜ਼ਮਾ (ਪੀਆਰਪੀ), ਅਤੇ ਐਕਸਟਰਾ ਪੈਰੀਟੋਨੀਅਲ ਲੇਜ਼ਰ ਐਪਲੀਕੇਸ਼ਨਾਂ ਬਾਰੇ ਵਿਸਤ੍ਰਿਤ ਜਾਣਕਾਰੀ ਪ੍ਰਦਾਨ ਕਰਦਾ ਹੈ।
ਉੱਤਰੀ ਭਾਰਤ ਦੀ ਇੱਕ ਪ੍ਰਸਿੱਧ ਮਾਹਿਰ ਅਤੇ ਰਿਆਤ ਬਾਹਰਾ ਯੂਨੀਵਰਸਿਟੀ, ਪੰਜਾਬ ਵਿੱਚ ਡਿਪਾਰਟਮੈਂਟ ਆਫ ਕਲੀਨਿਕਲ ਐਂਬਰਯੋਲਿਜੀ ਐਂਡ ਰਿਪ੍ਰੋਡਕਟਿਵ ਜੈਨੇਟਿਕਸ ਵਿਭਾਗ ਵਿੱਚ ਇੱਕ ਪ੍ਰੋਫੈਸਰ ਵੀ ਹੈ, ਡਾ. ਪ੍ਰੀਤੀ ਜਿੰਦਲ ਨੇ ਕਿਹਾ ਕਿ “ਕਾਸਮੈਟਿਕ ਗਾਇਨੀਕੋਲੋਜੀ ਵਿੱਚ ਪ੍ਰੋਸੀਜਰਸ ਲੇਜ਼ਰ ਥੈਰੇਪੀ, ਹਾਈ ਇੰਟੈਂਸਿਟੀ ਫੋਕਸਡ ਅਲਟਰਾਸਾਊਂਡ (HIFU), ਅਤੇ ਪਲੇਟਲੇਟ-ਰਿੱਚ ਪਲਾਜ਼ਮਾ (ਪੀਆਰਪੀ) ਥੈਰੇਪੀ ਵਰਗੇ ਨਾਨ-ਸਰਜੀਕਲ ਇਲਾਜਾਂ ਤੋਂ ਲੈ ਕੇ ਲੈਬੀਆਪਲਾਸਟੀ ਅਤੇ ਵੈਜੀਨੋਪਲਾਸਟੀ ਵਰਗੇ ਸਰਜੀਕਲ ਇੰਟਰਵੇਸ਼ਨਸ ਤੱਕ ਹੁੰਦੀ ਹੈ।”
ਇੱਕ ਸਵਾਲ ਦੇ ਜਵਾਬ ਵਿੱਚ ਡਾ: ਪ੍ਰੀਤੀ ਜਿੰਦਲ ਨੇ ਕਿਹਾ ਕਿ ਕਿਤਾਬ ਔਰਤਾਂ ਦੀ ਸਿਹਤ ਨਾਲ ਸਬੰਧਤ ਕਈ ਅਣਗਿਣਤ ਮੁੱਦਿਆਂ ਨੂੰ ਸੰਬੋਧਿਤ ਕਰਦੀ ਹੈ ਅਤੇ ਅਡਵਾਂਸ ਟਰੀਟਮੈਂਟ ਦੇ ਤਰੀਕਿਆਂ ਦੀ ਖੋਜ ਕਰਦੀ ਹੈ। ਉਨ੍ਹਾਂ ਨੇ ਕਿਹਾ ਕਿ ਔਸਤ ਉਮਰ ਵਿੱਚ ਲਗਾਤਾਰ ਵਾਧੇ ਦੇ ਨਾਲ ਹੁਣ ਔਰਤਾਂ ਆਪਣੀ ਜ਼ਿੰਦਗੀ ਦਾ ਲਗਭਗ ਇੱਕ ਤਿਹਾਈ ਹਿੱਸਾ ਮੇਨੋਪਾਜ਼ਲ ਤੋਂ ਬਾਅਦ ਦੇ ਪੜਾਅ ਵਿੱਚ ਬਿਤਾਉਂਦੀਆਂ ਹਨ। ਇੱਕ ਔਰਤ ਦੇ ਜੀਵਨ ਦੇ ਇਸ ਪੜਾਅ ਨੂੰ ਐਸਟ੍ਰੋਜਨ ਦੀ ਕਮੀ ਦੇ ਰੂਪ ਵਿੱਚ ਵੀ ਦੇਖਿਆ ਜਾਂਦਾ ਹੈ। ਐਸਟ੍ਰੋਜਨ ਇੱਕ ਹਾਰਮੋਨ ਹੈ ਜੋ ਜਿਹੜਾ ਔਰਤਾਂ ਦੇ ਰੀਪ੍ਰੋਡਕਟਿਵ ਸਿਸਟਮ ਦੇ ਵਿਕਾਸ ਅਤੇ ਰੈਗੂਲੇਸ਼ਨ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਉਂਦਾ ਹੈ।
ਡਾਕਟਰ ਪ੍ਰੀਤੀ ਨੇ ਕਿਹਾ, “ਮੀਨੋਪਾਜ਼ਲ ਤੋਂ ਬਾਅਦ ਦੇ ਪੜਾਅ ਦੌਰਾਨ ਔਰਤਾਂ ਨੂੰ ਸਿਹਤ ਪ੍ਰਤੀ ਬਹੁਤ ਜਾਗਰੂਕ ਹੋਣ ਦੀ ਲੋੜ ਹੁੰਦੀ ਹੈ ਕਿਉਂਕਿ ਔਸਤ ਉਮਰ ਦੇ ਵਾਧੇ ਕਾਰਨ ਇਹ ਸਮਾਂ ਲੰਬਾ ਹੋ ਜਾਂਦਾ ਹੈ।”
ਉਨ੍ਹਾਂ ਨੇ ਕਿਹਾ ਕਿ “ਐਸਟ੍ਰੋਜਨ ਸੁੰਦਰਤਾ, ਹੱਡੀਆਂ ਦੀ ਮਜ਼ਬੂਤੀ, ਕਾਰਡੀਓਵੈਸਕੁਲਰ ਹੈਲਥ, ਇੱਕ ਸਿਹਤਮੰਦ ਯੌਨ ਜੀਵਨ ਅਤੇ ਇੱਥੋਂ ਤੱਕ ਕਿ ਪਿਸ਼ਾਬ ਦੀ ਸਿਹਤ ਨੂੰ ਬਣਾਈ ਰੱਖਣ ਲਈ ਜ਼ਰੂਰਤ ਹੈ। ਐਸਟ੍ਰੋਜਨ ਦੀ ਕਮੀ ਨਾਲ ਵੈਜੇਨਾਇਲ ਦੀ ਡਰਾਈਨੇਸ, ਪਿਸ਼ਾਬ ਦਾ ਲੀਕ ਹੋਣਾ, ਵਾਰ-ਵਾਰ ਇਨਫੈਕਸ਼ਨ ਹੋਣਾ, ਸਰੀਰ ਵਿੱਚ ਦਰਦ ਅਤੇ ਕਾਮਵਾਸਨਾ ਦੀ ਕਮੀ ਵਰਗੀਆਂ ਸਮੱਸਿਆਵਾਂ ਹੋ ਸਕਦਾ ਹੈ।”
ਸੀਓ2 ਵੈਜੇਨਾਇਲ ਲੇਜ਼ਰ, ਐਚਆਈਐਫਯੂ, ਰਿਚ ਪਲਾਜ਼ਮਾ ਪੀਆਰਪੀ ਥੈਰੇਪੀ ਵਰਗੇ ਕਈ ਨਵੇਂ ਇਲਾਜ ਦੇ ਤਰੀਕੇ ਇਹਨਾਂ ਹਾਲਤਾਂ ਲਈ ਪ੍ਰਭਾਵਸ਼ਾਲੀ ਹੱਲ ਪ੍ਰਦਾਨ ਕਰਦੀ