ਪੰਚਾਇਤੀ ਚੋਣਾਂ ਦੌਰਾਨ 70 ਫੀਸਦ ਤੋਂ ਜ਼ਿਆਦਾ ਪੋਲਿੰਗ ਹੋਈ
ਚੰਡੀਗੜ੍ਹ, 15 ਅਕਤੂਬਰ,ਬੋਲੇ ਪੰਜਾਬ ਬਿਊਰੋ :
ਬੀਤੇ ਕੱਲ੍ਹ ਪੰਜਾਬ ਵਿੱਚ ਪੰਚਾਇਤ ਚੋਣਾਂ ਲਈ ਵੋਟਿੰਗ ਹੋਈ। ਇਸ ਦੌਰਾਨ ਰਾਜ ਭਰ ‘ਚ ਤਿੰਨ ਥਾਵਾਂ ’ਤੇ ਗੋਲੀਆਂ ਚੱਲੀਆਂ। ਇਸ ਦੌਰਾਨ ਦੋ ਲੋਕ ਜ਼ਖ਼ਮੀ ਹੋ ਗਏ।ਇਸ ਦੇ ਨਾਲ ਹੀ ਪੰਜਾਬ ਦੇ ਦਰਜਨ ਦੇ ਕਰੀਬ ਜ਼ਿਲ੍ਹਿਆਂ ਵਿੱਚ ਝੜਪਾਂ ਹੋਈਆਂ ਤੇ ਕੁਝ ਥਾਵਾਂ ’ਤੇ ਇੱਟਾਂ ਰੋੜੇ ਚੱਲੇ। ਕਈ ਥਾਵਾਂ ’ਤੇ ਪੁਲੀਸ ਮੁਲਾਜ਼ਮ ਸਣੇ ਵੱਡੀ ਗਿਣਤੀ ਵਿੱਚ ਲੋਕ ਜ਼ਖ਼ਮੀ ਹੋ ਗਏ ਹਨ।ਪੰਚਾਇਤ ਚੋਣਾਂ ’ਚ 70 ਫੀਸਦ ਤੋਂ ਜ਼ਿਆਦਾ ਪੋਲਿੰਗ ਹੋਈ। ਚੋਣ ਅਧਿਕਾਰੀਆਂ ਨੇ ਦੱਸਿਆ ਕਿ ਚੋਣ ਪ੍ਰਤੀਸ਼ਤਤਾ ਦੇ ਮੁਕੰਮਲ ਅੰਕੜੇ ਅਜੇ ਪ੍ਰਾਪਤ ਨਹੀਂ ਹੋਏ।ਜੇਤੂਆਂ ਦੀ ਸਮੁੱਚੀ ਸੂਚੀ ਬੁੱਧਵਾਰ ਤੱਕ ਤਿਆਰ ਹੋਵੇਗੀ।
ਪੰਜਾਬ ਦੀਆਂ ਕੁੱਲ 13225 ਗ੍ਰਾਮ ਪੰਚਾਇਤਾਂ ਵਿੱਚੋਂ 9400 ਦੇ ਕਰੀਬ ਗ੍ਰਾਮ ਪੰਚਾਇਤਾਂ ਦੀ ਚੋਣ ਲਈ ਵੋਟਿੰਗ ਹੋਈ ਹੈ, ਜਦੋਂ ਕਿ 3798 ਗ੍ਰਾਮ ਪੰਚਾਇਤਾਂ ’ਤੇ ਪਹਿਲਾਂ ਹੀ ਸਰਬਸੰਮਤੀ ਹੋ ਚੁੱਕੀ ਹੈ।