ਦਿਲ ਦੀਆਂ ਬਿਮਾਰੀਆਂ ਤੋਂ ਪੀੜਤ ਨੌਜਵਾਨਾਂ ਦੀ ਗਿਣਤੀ ਵਿੱਚ ਚਿੰਤਾਜਨਕ ਵਾਧਾ: ਡਾ. ਟੀ.ਐਸ. ਮਹੰਤ

ਚੰਡੀਗੜ੍ਹ

ਸੰਤੁਲਿਤ ਖੁਰਾਕ, ਨਿਯਮਤ ਕਸਰਤ ਅਤੇ ਸਿਗਰਟਨੋਸ਼ੀ ਤੋਂ ਬਚਣ ਨਾਲ ਦਿਲ ਦੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ

ਚੰਡੀਗੜ੍ਹ, 15 ਅਕਤੂਬਰ,ਬੋਲੇ ਪੰਜਾਬ ਬਿਊਰੋ :

ਭਾਰਤ ਵਿੱਚ ਦਿਲ ਦੀਆਂ ਬਿਮਾਰੀਆਂ ਵਿੱਚ ਚਿੰਤਾਜਨਕ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਦਿਲ ਸਬੰਧੀ ਬਿਮਾਰੀਆਂ ਦੀ ਵੱਧ ਰਹੀ ਘਟਨਾਵਾਂ ਹੁਣ ਬਜ਼ੁਰਗਾਂ ਤੱਕ ਸੀਮਤ ਨਹੀਂ ਹਨ; ਵੱਧ ਤੋਂ ਵੱਧ ਨੌਜਵਾਨ ਲੋਕ ਦਿਲ ਨਾਲ ਸਬੰਧਿਤ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਜੀਵਨਸ਼ੈਲੀ ਦੇ ਕਾਰਕ, ਤਣਾਅ ਅਤੇ ਗੈਰ-ਸਿਹਤਮੰਦ ਆਦਤਾਂ ਇਸ ਚਿੰਤਾਜਨਕ ਵਾਧੇ ਵਿੱਚ ਯੋਗਦਾਨ ਪਾ ਰਹੀਆਂ ਹਨ, 30 ਅਤੇ 40 ਸਾਲ ਉਮਰ ਦੇ ਬਹੁਤ ਸਾਰੇ ਮਰੀਜ਼ਾਂ ਦਾ ਕੋਰੋਨਰੀ ਆਰਟਰੀ ਡਿਜ਼ੀਜ (ਸੀਏਡੀ) ਨਾਲ ਇਲਾਜ ਕੀਤਾ ਜਾ ਰਿਹਾ ਹੈ। ਮਾਹਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਨੌਜਵਾਨ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ, ਜੋ ਪਹਿਲਾਂ ਹੀ ਗੰਭੀਰ ਵਿਸ਼ਵ ਸਿਹਤ ਸੰਕਟ ਨੂੰ ਵਧਾ ਰਹੀ ਹੈ।

ਫੋਰਟਿਸ ਹਸਪਤਾਲ, ਮੋਹਾਲੀ ਦੇ ਕਾਰਜਕਾਰੀ ਡਾਇਰੈਕਟਰ ਅਤੇ ਹੈੱਡ-ਕਾਰਡਿਕ ਸਰਜਰੀ, ਡਾ. ਟੀ.ਐਸ. ਮਹੰਤ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ, ਇਸ ਵੱਧ ਰਹੀ ਸਮੱਸਿਆ ਉਤੇ ਚਾਨਣਾ ਪਾਉਂਦੇ ਹੋਏ ਕਿਹਾ, ‘‘ਕਿ ਕੰਸਲਟੇਸ਼ਨ ਲਈ ਆਉਣ ਵਾਲੇ 50 ਫੀਸਦੀ ਤੋਂ ਵੱਧ ਦਿਲ ਦੇ ਮਰੀਜ਼ 50 ਸਾਲ ਤੋਂ ਘੱਟ ਉਮਰ ਦੇ ਹਨ, ਜੋ ਇੱਕ ਬਹੁਤ ਵੱਡੀ ਗੱਲ ਹੈ।’’ ਇਹ ਇੱਕ ਸਪੱਸ਼ਟ ਸੰਕੇਤ ਹੈ ਕਿ ਨੌਜਵਾਨਾਂ ਵਿੱਚ ਦਿਲ ਦੀਆਂ ਬਿਮਾਰੀਆਂ ਵੱਧ ਰਹੀਆਂ ਹਨ, ਇਹ ਸਥਿਤੀ ਖਾਸ ਤੌਰ ’ਤੇ ਭਾਰਤ ਵਿੱਚ ਚਿੰਤਾਜਨਕ ਹੈ, ਜਿੱਥੇ ਨੌਜਵਾਨਾਂ ਵਿੱਚ ਕੋਰੋਨਰੀ ਆਰਟਰੀ ਡਿਜ਼ੀਜ ਦਾ ਇਲਾਜ ਤੇਜੀ ਨਾਲ ਹੋ ਰਿਹਾ ਹੈ।

ਉਨ੍ਹਾਂ ਨੇ ਅੱਗੇ ਦੱਸਿਆ ਕਿ ਕਿਵੇਂ ਸ਼ਹਿਰੀ ਖੇਤਰਾਂ ਵਿੱਚ ਜੀਵਨ ਸ਼ੈਲੀ ਵਿੱਚ ਤਬਦੀਲੀਆਂ ਪੇਂਡੂ ਖੇਤਰਾਂ ਦੀ ਤੁਲਨਾ ਵਿੱਚ ਇਸ ਰੁਝਾਨ ਵਿੱਚ ਮਹੱਤਵਪੂਰਨ ਯੋਗਦਾਨ ਪਾਉਂਦੀਆਂ ਹਨ, ਜਿੱਥੇ ਰਵਾਇਤੀ ਖੁਰਾਕ ਅਤੇ ਸਰੀਰਕ ਗਤੀਵਿਧੀਆਂ ਵਧੇਰੇ ਪ੍ਰਚਲਿਤ ਹਨ। ‘‘ਨੌਜਵਾਨ ਮਰੀਜ਼ਾਂ ਵਿੱਚ, ਖਾਸ ਤੌਰ ’ਤੇ 35-45 ਸਾਲ ਦੀ ਉਮਰ ਵਿੱਚ, ਬਿਮਾਰੀ ਅਕਸਰ ਦੇਰੀ ਨਾਲ ਹੱਲ ਅਤੇ ਲੱਛਣਾਂ ਦੀ ਪਛਾਣ ਵਿੱਚ ਦੇਰੀ ਕਾਰਨ ਵਧੇਰੇ ਗੰਭੀਰ ਨਤੀਜੇ ਪੇਸ਼ ਕਰਦੀ ਹੈ। ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਨੌਜਵਾਨ ਮਰਦ ਵਧੇਰੇ ਸੰਵੇਦਨਸ਼ੀਲ ਹੁੰਦੇ ਹਨ, ਹਾਲਾਂਕਿ ਜੋਖਮ ਵਾਲੀਆਂ ਜਵਾਨ ਔਰਤਾਂ ਵਿੱਚ ਸਿਗਰਟਨੋਸ਼ੀ ਅਤੇ ਮੋਟਾਪਾ ਵਰਗੇ ਕਾਰਕਾਂ ਦੀ ਗਿਣਤੀ ਵੱਧ ਰਹੀ ਹੈ।’’

ਡਾ. ਮਹੰਤ ਨੇ ਫੋਰਟਿਸ ਵਿੱਚ ਇਲਾਜ ਕੀਤੇ ਜਾ ਰਹੇ ਮਾਮਲਿਆਂ ਦੀ ਗੰਭੀਰਤਾ ਬਾਰੇ ਜਾਣਕਾਰੀ ਸਾਂਝੀ ਕੀਤੀ।

ਅਜਿਹਾ ਹੀ ਇੱਕ ਮਾਮਲਾ ਪਟਿਆਲਾ ਦੇ ਇੱਕ ਕਿਸਾਨ ਜਿਨ੍ਹਾਂ ਦੀ ਉਮਰ 24 ਸਾਲ ਸੀ, ਉਹ ਗੰਭੀਰ ਕੋਰੋਨਰੀ ਆਰਟਰੀ ਡਿਜ਼ੀਜ ਤੋਂ ਪੀੜਤ ਸੀ। ਕੋਰੋਨਰੀ ਆਰਟਰੀ ਬਾਈਪਾਸ ਗ੍ਰਾਫਟਿੰਗ (ਸੀਏਬੀਜੀ) ਅਤੇ ਦਿਲ ਦੇ ਕਲੌਟ ਨੂੰ ਹਟਾਉਣ ਤੋਂ ਬਾਅਦ, ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਸੀ ਅਤੇ ਹੁਣ ਉਹ ਠੀਕ ਹੋ ਰਿਹਾ ਹੈ। ਇਕ ਹੋਰ ਮਾਮਲਾ 30 ਸਾਲਾ ਮਰੀਜ਼ ਦਾ ਸੀ, ਜਿਨ੍ਹਾਂ ਨੂੰ ਕੋਰੋਨਰੀ ਆਰਟਰੀ ਡਿਜ਼ੀਜ ਸੀ ਅਤੇ ਉਨ੍ਹਾਂ ਨੂੰ ਹਾਲ ਹੀ ਵਿਚ ਦਿਲ ਦਾ ਦੌਰਾ ਪਿਆ ਸੀ। ਮਰੀਜ ਦਾ ਸਫਲਤਾਪੂਰਵਕ ਸੀਏਬੀਜੀ ਹੋਇਆ ਅਤੇ ਸਥਿਰ ਹਾਲਤ ਵਿੱਚ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ।

ਡਾ. ਮਹੰਤ ਨੇ ਕਿਹਾ ਕਿ ਦਿਲ ਦੀ ਬਿਮਾਰੀ ਸਿਰਫ਼ ਬਾਲਗਾਂ ਨੂੰ ਹੀ ਨਹੀਂ ਬਲਕਿ ਨਵਜੰਮੇ ਬੱਚਿਆਂ ਅਤੇ ਬੱਚਿਆਂ ਨੂੰ ਵੀ ਪ੍ਰਭਾਵਿਤ ਕਰਦੀ ਹੈ। ਜਮਾਂਦਰੂ ਦਿਲ ਦੀ ਬਿਮਾਰੀ (ਸੀਐਚਡੀ) ਭਾਰਤ ਵਿੱਚ ਇੱਕ ਪ੍ਰਮੁੱਖ ਜਨਤਕ ਸਿਹਤ ਚਿੰਤਾ ਹੈ, ਜਿਸਦਾ ਹੱਲ ਅਕਸਰ ਪੇਚੀਦਗੀਆਂ ਦੇ ਵਿਕਸਤ ਹੋਣ ਤੋਂ ਬਾਅਦ ਦੇਰ ਨਾਲ ਹੁੰਦਾ ਹੈ। ਜਿਵੇਂ–ਜਿਵੇਂ ਸਮਾਜਿਕ ਰੁਝਾਨ ਬਦਲ ਰਹੇ ਹਨ, ਬਜ਼ੁਰਗ ਜੋੜਿਆਂ ਵਿੱਚ ਜਮਾਂਦਰੂ ਦਿਲ ਦੀਆਂ ਵਿਗਾੜਾਂ ਵਾਲੇ ਬੱਚਿਆਂ ਨੂੰ ਜਨਮ ਦੇਣ ਦੀ ਜ਼ਿਆਦਾ ਸੰਭਾਵਨਾ ਹੁੰਦੀ ਹੈ।

ਡਾ. ਮਹੰਤ ਨੇ ਸਲਾਹ ਦਿੱਤੀ, ‘‘ਕਿ ਰੋਕਥਾਮ ਬਹੁਤ ਮਹੱਤਵਪੂਰਨ ਹੈ, ਸੰਤੁਲਿਤ ਖੁਰਾਕ, ਨਿਯਮਤ ਕਸਰਤ ਅਤੇ ਸਿਗਰਟਨੋਸ਼ੀ ਤੋਂ ਪਰਹੇਜ਼ ਨਾਲ ਦਿਲ ਦੀ ਬਿਮਾਰੀ ਦੇ ਖ਼ਤਰੇ ਨੂੰ ਕਾਫ਼ੀ ਹੱਦ ਤੱਕ ਘਟਾਇਆ ਜਾ ਸਕਦਾ ਹੈ। ਬਲੱਡ ਪ੍ਰੈਸ਼ਰ, ਕੋਲੇਸਟਰੋਲ ਅਤੇ ਬਲੱਡ ਸ਼ੂਗਰ ਦੀ ਨਿਯਮਤ ਨਿਗਰਾਨੀ ਅਤੇ ਛਾਤੀ ਵਿੱਚ ਦਰਦ ਜਾਂ ਸਾਹ ਚੜ੍ਹਨ ਵਰਗੇ ਅਸਾਧਾਰਨ ਲੱਛਣਾਂ ਲਈ ਜਿੰਨੀ ਜਲਦੀ ਹੋ ਸਕੇ ਡਾਕਟਰੀ ਮਦਦ ਲੈਣੀ ਜ਼ਰੂਰੀ ਹੈ।’’

Leave a Reply

Your email address will not be published. Required fields are marked *