ਲੋਕਾਂ ਨੇ ਪੋਲਿੰਗ ਬੂਥ ਵਾਲੇ ਸਕੂਲ ਨੂੰ ਲਾਇਆ ਤਾਲਾ

ਪੰਜਾਬ

ਲੋਕਾਂ ਨੇ ਪੋਲਿੰਗ ਬੂਥ ਵਾਲੇ ਸਕੂਲ ਨੂੰ ਲਾਇਆ ਤਾਲਾ


ਰਾਜਾਸਾਂਸੀ, 15 ਅਕਤੂਬਰ,ਬੋਲੇ ਪੰਜਾਬ ਬਿਊਰੋ :


ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਪਿੰਡ ਭਾਗੂਪੁਰ ਬੇਟ ਵਿੱਚ ਪੰਚਾਇਤੀ ਚੋਣਾਂ ਦੌਰਾਨ ਪਿੰਡ ਵਾਸੀਆਂ ਨੇ ਪ੍ਰੋਜੈਡਿੰਗ ਅਧਿਕਾਰੀ ਖ਼ਿਲਾਫ਼ ਧਰਨਾ ਦਿੱਤਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮਾਸੂ ਸਿੰਘ, ਸਾਬਕਾ ਸਰਪੰਚ ਸ਼ਰਮਾ ਸਿੰਘ ਆਦਿ ਨੇ ਦੱਸਿਆ ਕਿ ਪਿੰਡ ਦੀ ਵਿਰੋਧੀ ਪਾਰਟੀ ਦੀ ਮਿਲੀਭੁਗਤ ਨਾਲ ਪਿੰਡ ਦੇ ਹੀ ਇੱਕ ਅਧਿਕਾਰੀ ਨੂੰ ਪ੍ਰੋਜੈਡਿੰਗ ਅਫ਼ਸਰ ਲਾਇਆ ਗਿਆ ਹੈ।
ਇਸ ਦੇ ਵਿਰੋਧ ਵਿੱਚ ਪਿੰਡ ਵਾਸੀਆਂ ਦੇ ਇੱਕ ਧੜੇ ਨੇ ਸਕੂਲ ਨੂੰ ਬਾਹਰੋਂ ਤਾਲਾ ਲਗਾ ਕੇ ਵਿਰੋਧ ਸ਼ੁਰੂ ਕਰ ਦਿੱਤਾ, ਜਿਸ ਨੂੰ ਵੋਟਾਂ ਦੌਰਾਨ ਪੋਲਿੰਗ ਬੂਥ ਵਜੋਂ ਵਰਤਿਆ ਗਿਆ ਸੀ। ਉਨ੍ਹਾਂ ਮੰਗ ਕੀਤੀ ਹੈ ਕਿ ਜਿੰਨਾ ਚਿਰ ਇਸ ਪ੍ਰੋਜੈਡਿੰਗ ਅਫ਼ਸਰ ਨੂੰ ਨਹੀਂ ਬਦਲਿਆ ਜਾਂਦਾ, ਵੋਟਾਂ ਦਾ ਕੰਮ ਸ਼ੁਰੂ ਨਹੀਂ ਹੋਣ ਦਿੱਤਾ ਜਾਵੇਗਾ । ਇਸ ਮੌਕੇ ਸਬ ਡਵੀਜ਼ਨ ਰਾਜਾਸਾਂਸੀ ਦੇ ਡੀ.ਐਸ.ਪੀ. ਨੇ ਮੌਕੇ ‘ਤੇ ਪਹੁੰਚ ਕੇ ਪ੍ਰੋਜੈਡਿੰਗ ਅਫਸਰ ਨੂੰ ਬਾਹਰ ਬਿਠਾ ਦਿੱਤਾ ਅਤੇ ਵੋਟਿੰਗ ਦਾ ਕੰਮ ਸ਼ੁਰੂ ਕਰਵਾਇਆ ਗਿਆ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।