ਭਾਰਤ ਨੇ ਕੈਨੇਡਾ ਦੇ 6 ਡਿਪਲੋਮੈਟਾਂ ਨੂੰ ਦੇਸ਼ ਛੱਡਣ ਲਈ ਕਿਹਾ

ਸੰਸਾਰ ਨੈਸ਼ਨਲ

ਭਾਰਤ ਨੇ ਕੈਨੇਡਾ ਦੇ 6 ਡਿਪਲੋਮੈਟਾਂ ਨੂੰ ਦੇਸ਼ ਛੱਡਣ ਲਈ ਕਿਹਾ


ਨਵੀਂ ਦਿੱਲੀ, 15 ਅਕਤੂਬਰ,ਬੋਲੇ ਪੰਜਾਬ ਬਿਊਰੋ :


ਭਾਰਤੀ ਹਾਈ ਕਮਿਸ਼ਨਰ ਅਤੇ ਕੁੱਝ ਹੋਰ ਅਧਿਕਾਰੀਆਂ ਨੂੰ ਕੈਨੇਡਾ ਤੋਂ ਵਾਪਸ ਬੁਲਾਏ ਜਾਣ ਦੇ ਕੁੱਝ ਘੰਟਿਆਂ ਬਾਅਦ ਭਾਰਤ ਨੇ ਸੋਮਵਾਰ ਨੂੰ ਕੈਨੇਡਾ ਦੇ 6 ਡਿਪਲੋਮੈਟਾਂ ਨੂੰ ਦੇਸ਼ ਛੱਡਣ ਲਈ ਕਿਹਾ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਕੈਨੇਡਾ ਦੇ ਡਿਪਲੋਮੈਟਾਂ ਨੂੰ 19 ਅਕਤੂਬਰ ਨੂੰ ਰਾਤ 11:59 ਵਜੇ ਜਾਂ ਇਸ ਤੋਂ ਪਹਿਲਾਂ ਭਾਰਤ ਛੱਡਣ ਲਈ ਕਿਹਾ ਗਿਆ ਹੈ। 
ਜਿਨ੍ਹਾਂ ਡਿਪਲੋਮੈਟਾਂ ਨੂੰ ਕਢਿਆ ਗਿਆ ਹੈ, ਉਨ੍ਹਾਂ ਵਿਚ ਕਾਰਜਕਾਰੀ ਹਾਈ ਕਮਿਸ਼ਨਰ ਸਟੀਵਰਟ ਰਾਸ ਵ੍ਹੀਲਰ, ਡਿਪਟੀ ਹਾਈ ਕਮਿਸ਼ਨਰ ਪੈਟ੍ਰਿਕ ਹੇਬਰਟ, ਫਸਟ ਸੈਕਟਰੀ ਮੈਰੀ ਕੈਥਰੀਨ ਜੋਲੀ ਅਤੇ ਫਸਟ ਸੈਕਟਰੀ ਲੈਨ ਰਾਸ ਡੇਵਿਡ ਟ੍ਰਾਈਟਸ ਸ਼ਾਮਲ ਹਨ। ਹੋਰ ਦੋ ਡਿਪਲੋਮੈਟ ਫਸਟ ਸੈਕਟਰੀ ਐਡਮ ਜੇਮਜ਼ ਚੁਈਪਕਾ ਅਤੇ ਫਸਟ ਸੈਕਟਰੀ ਪੌਲਾ ਓਰਜ਼ੁਏਲਾ ਹਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।