ਸੰਤੋਖ ਸਿੰਘ ਸੰਧੂ ਓਐਫਸੀ ਦੇ ਪ੍ਰਧਾਨ ਬਣੇ

ਚੰਡੀਗੜ੍ਹ

ਸੰਤੋਖ ਸਿੰਘ ਸੰਧੂ ਓਐਫਸੀ ਦੇ ਪ੍ਰਧਾਨ ਬਣੇ


ਚੰਡੀਗੜ੍ਹ, 13 ਅਕਤੂਬਰ,ਬੋਲੇ ਪੰਜਾਬ ਬਿਊਰੋ(ਹਰਦੇਵ ਚੌਹਾਨ)

ਸੰਤੋਖ ਸਿੰਘ ਸੰਧੂ ਨੂੰ ਓਨਟਾਰੀਓ ਫਰੈਂਡ ਕਲੱਬ, ਕੈਨੇਡਾ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਕਲੱਬ ਦੀ ਵਿਸ਼ੇਸ਼ ਮੀਟਿੰਗ ਸਰਦਾਰ ਸਰਦੂਲ ਸਿੰਘ ਥਿਆੜਾ ਦੀ ਪ੍ਰਧਾਨਗੀ ਹੇਠ ਜਗਤ ਪੰਜਾਬੀ ਸਭਾ ਦੇ ਨਵੇਂ ਦਫਤਰ, 134 ਕਨੇਡੀ ਰੋਡ, ਸਾਊਥ ਬਰੈਂਪਟਨ ਵਿਚ ਹੋਈ । ਇਸ ਮੌਕੇ ਤਰਲੋਚਨ ਸਿੰਘ ਅਟਵਾਲ ਨੂੰ ਪੈਟਰਨ, ਪਿਆਰਾ ਸਿੰਘ ਕੁੱਦੋਵਾਲ ਨੂੰ ਸਰਪ੍ਰਸਤ, ਸੰਜੀਤ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਹੈਪੀ ਮਾਂਗਟ ਨੂੰ ਸਕੱਤਰ ਚੁਣਿਆ ਗਿਆ।
ਪਿਆਰਾ ਸਿੰਘ ਕੁੱਦੋਵਾਲ ਨੇ ਦੱਸਿਆ ਕਿ 25 ਕੁ ਦੋਸਤਾਂ ਨੇ 2008 ਵਿਚ ਇਹ ਕਲੱਬ ਸ਼ੁਰੂ ਕੀਤੀ ਸੀ । ਇਹ ਕਲੱਬ ਕੈਨੇਡਾ ਵਿਚ ਹੋਈਆਂ ਦੱਸ ਅੰਤਰ ਰਾਸ਼ਟਰੀ ਕਾਨਫਰੰਸਾਂ ਕਰਾਉਣ ਵਿਚ ਅਹਿਮ ਹਿੱਸਾ ਪਾ ਚੁੱਕੀ ਹੈ । ਪਹਿਲੇ ਪ੍ਰਧਾਨ ਸਰਦਾਰ ਲਖਬੀਰ ਸਿੰਘ ਗਰੇਵਾਲ ਸਨ । ਨਿਰੋਲ ਮਰਦਾਵੀਂ
ਇਹ ਕਲੱਬ ਅੱਜ ਤਕ ਰਜਿਸਟਰ ਵੀ ਨਹੀਂ ਹੈ । ਇਸ ਕਲੱਬ ਦੀ ਇੰਡੀਆ ਵਿਚ ਕੋਈ ਬ੍ਰਾਂਚ ਨਹੀਂ ਹੈ । ਪੰਜਾਬੀਅਤ ਦੀ ਚੜ੍ਹਦੀ ਕਲਾ ਲਈ ਕੰਮ ਕਰਦੀ ਇਸ ਕਲੱਬ ਵਿਚ ਸ਼ਾਮਲ ਹੋਣ ਦੀ ਕੋਈ ਫੀਸ ਨਹੀਂ ਲਈ ਜਾਂਦੀ ਪਰ ਮੈਂਬਰ ਸਿਰਫ ਓਨਟਾਰੀਓ ਦੇ ਹੀ ਬਣ ਸਕਦੇ ਹਨ।
ਸਮੂਹ ਮੈਂਬਰਾਂ ਨੇ ਨਵੀਂ ਟੀਮ ਨੂੰ ਵਧਾਈਆਂ ਦਿਤੀਆਂ ਤੇ ਉਨਾਂ ਦਾ ਨਿੱਘਾ ਸਵਾਗਤ ਕੀਤਾ ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।