ਪਾਰਸਲਾਂ ਰਾਹੀਂ ਦੇਸ਼ ‘ਚ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰਨ ਵਾਲੀ ਮਹਿਲਾ ਤਸਕਰ ਕਾਬੂ

ਪੰਜਾਬ

ਪਾਰਸਲਾਂ ਰਾਹੀਂ ਦੇਸ਼ ‘ਚ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰਨ ਵਾਲੀ ਮਹਿਲਾ ਤਸਕਰ ਕਾਬੂ

ਲੁਧਿਆਣਾ,13ਅਕਤੂਬਰ ,ਬੋਲੇ ਪੰਜਾਬ ਬਿਊਰੋ :

ਪਾਰਸਲਾਂ ਰਾਹੀਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰਨ ਵਾਲੀ ਇੱਕ ਮਹਿਲਾ ਤਸਕਰ ਨੂੰ ਕਾਬੂ ਕਰਦਿਆਂ ਥਾਣਾ ਸ਼ਿਮਲਾਪੁਰੀ ਦੀ ਪੁਲਿਸ ਨੇ ਇੱਕ ਔਰਤ ਸਮੇਤ ਦੋ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਮੁਲਜ਼ਮ ਨੇ ਨਸ਼ੀਲੇ ਪਦਾਰਥਾਂ ਦੀ ਖੇਪ ਦੇ 9 ਪਾਰਸਲ ਭੇਜੇ ਸਨ, ਸ਼ੱਕ ਦੇ ਆਧਾਰ ‘ਤੇ ਕੰਪਨੀ ਨੇ 8 ਪਾਰਸਲ ਉੜੀਸਾ ‘ਚ ਰੋਕੇ, ਜਦਕਿ 1 ਪਾਰਸਲ ਲੁਧਿਆਣਾ ਪੁਲਸ ਨੇ ਜ਼ਬਤ ਕੀਤਾ। ਪੁਲਸ ਨੇ ਦੋਵਾਂ ਖਿਲਾਫ ਨਸ਼ਾ ਤਸਕਰੀ ਦੇ ਦੋਸ਼ ‘ਚ ਕਾਰਵਾਈ ਕੀਤੀ ਹੈ। ਪੁਲੀਸ ਨੇ ਮੁਲਜ਼ਮਾਂ ਦੀ ਪਛਾਣ ਉੜੀਸਾ ਦੇ ਰਹਿਣ ਵਾਲੇ ਮਾਰਜ ਲੌਜਿਸਟਿਕ ਸ਼ਿੱਪਰ ਦੀ ਮਾਲਕਣ ਫੁਲਸੀ ਦੇਵੀ ਅਤੇ ਹੈਬੋਵਾਲ ਵਾਸੀ ਰਾਜ ਕੁਮਾਰ ਵਜੋਂ ਕੀਤੀ ਹੈ।

ਪੁਲੀਸ ਨੇ ਗਿੱਲ ਰੋਡ ਸਥਿਤ ਅਮੇਜ਼ਨ ਕੰਪਨੀ ਦੇ ਮੈਨੇਜਰ ਮੋਹਿਤ ਗੌੜ ਦੇ ਬਿਆਨਾਂ ’ਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਇੰਸਪੈਕਟਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕਰ ਰਹੀ ਹੈ। ਸ਼ਿਕਾਇਤਕਰਤਾ ਨੇ ਪੁਲੀਸ ਨੂੰ ਦੱਸਿਆ ਕਿ ਉਹ ਐਮਾਜ਼ੋਨ ਕੰਪਨੀ ਵਿੱਚ ਜਨਰਲ ਮੈਨੇਜਰ ਵਜੋਂ ਕੰਮ ਕਰਦਾ ਹੈ। ਉਕਤ ਮੁਲਜ਼ਮ ਔਰਤ ਨੇ ਆਪਣੀ ਕੰਪਨੀ ਰਾਹੀਂ ਹੈਬੋਵਾਲ ਦੇ ਰਾਜ ਕੁਮਾਰ ਨੂੰ ਉੜੀਸਾ ਤੋਂ ਪਾਰਸਲ ਭੇਜਿਆ ਸੀ। ਉਨ੍ਹਾਂ ਨੂੰ ਸ਼ੱਕ ਹੈ ਕਿ ਉਸ ਪਾਰਸਲ ਵਿੱਚ ਕੋਈ ਨਸ਼ੀਲੇ ਪਦਾਰਥ ਹੋ ਸਕਦਾ ਹੈ। ਪੁਲੀਸ ਨੇ ਮੌਕੇ ’ਤੇ ਜਾ ਕੇ ਜਦੋਂ ਪਾਰਸਲ ਦੀ ਜਾਂਚ ਕੀਤੀ ਤਾਂ ਉਸ ਵਿੱਚੋਂ 7 ਕਿਲੋ 950 ਗ੍ਰਾਮ ਗਾਂਜਾ ਬਰਾਮਦ ਹੋਇਆ।

ਜਿਸ ਕੰਪਨੀ ਦੇ ਮੈਨੇਜਰ ਨੇ ਉਸ ਦੀ ਸ਼ਿਕਾਇਤ ਕੀਤੀ ਸੀ, ਉਸ ਦਾ ਡਿਲੀਵਰੀ ਬੁਆਏ ਨਸ਼ੇ ਦੇ ਪਾਰਸਲ ਸਮੇਤ ਫੜਿਆ ਗਿਆ। ਅਮੇਜ਼ਨ ਕੰਪਨੀ ਵੱਲੋਂ ਉਕਤ ਮਹਿਲਾ ਮੁਲਜ਼ਮ ਵੱਲੋਂ ਭੇਜੇ ਗਏ ਪਾਰਸਲਾਂ ਦੇ ਵੇਰਵਿਆਂ ਦੀ ਜਾਂਚ ਸ਼ੁਰੂ ਕਰਨ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਕਿ ਉਹ ਲੰਬੇ ਸਮੇਂ ਤੋਂ ਲਗਾਤਾਰ ਉੜੀਸਾ ਤੋਂ ਵੱਖ-ਵੱਖ ਰਾਜਾਂ ਵਿੱਚ ਪਾਰਸਲ ਭੇਜ ਰਹੀ ਹੈ। ਇਸ ਵਾਰ ਵੀ ਉਸ ਨੇ 9 ਪਾਰਸਲਾਂ ਦੀ ਖੇਪ ਲੁਧਿਆਣਾ ਅਤੇ ਆਸਪਾਸ ਦੇ ਇਲਾਕਿਆਂ ਵਿੱਚ ਭੇਜੀ ਹੈ। ਜਾਂਚ ਦੌਰਾਨ ਜਦੋਂ ਪਾਰਸਲ ਪ੍ਰਾਪਤ ਕਰਨ ਵਾਲੇ ਵਿਅਕਤੀ ਦੇ ਪਤੇ ਦਾ ਪਤਾ ਲਗਾਇਆ ਗਿਆ ਤਾਂ ਪਤਾ ਲੱਗਾ ਕਿ ਇਹ ਪਤਾ ਫਰਜ਼ੀ ਸੀ।

ਜਾਂਚ ‘ਚ ਸਾਹਮਣੇ ਆਇਆ ਕਿ ਦੋਸ਼ੀ ਫੂਲਸਾ ਦੇਵੀ ਲੰਬੇ ਸਮੇਂ ਤੋਂ ਫਰਜ਼ੀ ਪਤੇ ‘ਤੇ ਪਾਰਸਲ ਭੇਜ ਰਹੀ ਸੀ, ਪਰ ਡਿਲੀਵਰੀ ਲੈਣ ਵਾਲੇ ਵਿਅਕਤੀ ਦਾ ਮੋਬਾਈਲ ਨੰਬਰ ਉੜੀਸਾ ਦਾ ਸੀ। ਜਦੋਂ ਕੰਪਨੀ ਡਿਲੀਵਰੀ ਦੇਣ ਲਈ ਉਸ ਫੋਨ ‘ਤੇ ਕਾਲ ਕਰਦੀ ਸੀ, ਤਾਂ ਇਹ ਕੋਰੀਅਰ ਕੰਪਨੀ ਦੇ ਦਫਤਰ ਤੋਂ ਪਾਰਸਲ ਲੈਣ ਲਈ ਉੜੀਸਾ ਤੋਂ ਹੀ ਆਪਣੇ ਕਰਮਚਾਰੀਆਂ ਨੂੰ ਭੇਜਦੀ ਸੀ। ਇਸ ਤਰ੍ਹਾਂ ਕੰਪਨੀ ਡਿਲੀਵਰੀ ਕਰਦੀ ਸੀ। ਕੰਪਨੀ ਨੂੰ ਰਿਕਾਰਡ ਤੋਂ ਪਤਾ ਲੱਗਾ ਕਿ ਔਰਤ ਵੱਲੋਂ ਕੋਰੀਅਰ ਰਾਹੀਂ ਲਗਾਤਾਰ ਪਾਰਸਲ ਭੇਜੇ ਜਾ ਰਹੇ ਸਨ, ਜਿਸ ‘ਤੇ ਕੰਪਨੀ ਨੇ ਖੁਦ ਇਸ ਸਬੰਧੀ ਪੁਲਸ ਨੂੰ ਸ਼ਿਕਾਇਤ ਕੀਤੀ ਸੀ। ਪੁਲੀਸ ਅਨੁਸਾਰ ਰਿਕਾਰਡ ਵਿੱਚੋਂ ਮਿਲੇ ਮੋਬਾਈਲ ਨੰਬਰਾਂ ਦੀ ਪੜਤਾਲ ਕੀਤੀ ਜਾ ਰਹੀ ਹੈ ਤਾਂ ਜੋ ਮੁਲਜ਼ਮਾਂ ਦਾ ਪਤਾ ਲਾਇਆ ਜਾ ਸਕੇ। ਔਰਤ ਵੱਲੋਂ ਭੇਜੇ ਗਏ ਪਹਿਲੇ ਪਾਰਸਲ ਬਾਰੇ ਵੀ ਕੰਪਨੀ ਤੋਂ ਵੇਰਵੇ ਹਾਸਲ ਕੀਤੇ ਜਾ ਰਹੇ ਹਨ।

Leave a Reply

Your email address will not be published. Required fields are marked *